CBSEclass 11 PunjabiClass 9th NCERT PunjabiEducationNCERT class 10thPoemsPoetryPunjab School Education Board(PSEB)

ਦੇਸ਼ ਦੇ ਵੀਰ ਜਵਾਨ – ਕਾਵਿ ਟੁਕੜੀ

ਓ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ,
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ – ਪਿਆਰੀਆਂ ਜਾਨਾਂ ਨੂੰ।
ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ,
ਚਾ ਜਿਨ੍ਹਾਂ ਦੇ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ।

ਪ੍ਰਸ਼ਨ 1 . ਨੇਕ ਇਨਸਾਨ ਕੌਣ ਹਨ?

() ਜਿਹੜੇ ਦੇਸ਼ ਲਈ ਕੁਰਬਾਨ ਹੋ ਗਏ
() ਜਿਹੜੇ ਘਬਰਾ ਗਏ
() ਜਿਹੜੇ ਭੱਜ ਗਏ
() ਜਿਹੜੇ ਰੋ ਪਏ

ਪ੍ਰਸ਼ਨ 2 . ਉਹਨਾਂ ਇਨਸਾਨਾਂ ਦੇ ਕੱਦ ਕਿਹੋ ਜਿਹੇ ਸਨ?

() ਸਰੂਆਂ ਦੇ ਬੂਟਿਆਂ ਵਰਗੇ
() ਅੰਬਾਂ ਦੇ ਬੂਟਿਆਂ ਵਰਗੇ
() ਗੁਲਾਬ ਦੇ ਬੂਟਿਆਂ ਵਰਗੇ
() ਸੋਨੇ ਅਤੇ ਹੀਰਿਆਂ ਵਰਗੇ

ਪ੍ਰਸ਼ਨ 3 . ਉਹ ਇਨਸਾਨ ਮਾਵਾਂ ਦੇ ਕਿਹੋ ਜਿਹੇ ਪੁੱਤਰ ਸਨ?

() ਰੇਤ ਵਰਗੇ
() ਮਿੱਟੀ ਵਰਗੇ
() ਚਾਂਦੀ ਵਰਗੇ
() ਸੋਨੇ ਅਤੇ ਹੀਰਿਆਂ ਵਰਗੇ

ਪ੍ਰਸ਼ਨ 4 . ਉਹਨਾਂ ਇਨਸਾਨਾਂ ਨੂੰ ਕੌਣ ਮਿਲਣਾ ਚਾਹੁੰਦੇ ਸਨ?

() ਮਾਤਾ – ਪਿਤਾ
() ਭੈਣ – ਭਰਾ
() ਚਾਚੇ – ਤਾਏ
() ਗੁਆਂਢੀ

ਪ੍ਰਸ਼ਨ 5 . ‘ਨੇਕ’ ਸ਼ਬਦ ਦਾ ਅਰਥ ਲਿਖੋ।

() ਬੁਰੇ
() ਵਿਹਲੇ
() ਕੰਮਚੋਰ
() ਚੰਗੇ