CBSEclass 11 PunjabiEducationPunjab School Education Board(PSEB)

ਦੇਈਂ ਦੇਈਂ ਵੇ ਬਾਬਲਾ ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਦੇਈਂ ਦੇਈਂ ਵੇ ਬਾਬਲਾ’ ਲੋਕ ਗੀਤ ਦਾ ਰੂਪ ਕੀ ਹੈ ?

() ਘੋੜੀ
() ਸੁਹਾਗ
() ਸਿੱਠਣੀ
() ਟੱਪਾ

ਪ੍ਰਸ਼ਨ 2 . ‘ਦੇਈਂ ਦੇਈਂ ਵੇ ਬਾਬਲਾ’ ਸੁਹਾਗ ਵਿੱਚ ਕੁੜੀ ਕਿਹੋ ਜਿਹਾ ਸਹੁਰਾ – ਘਰ ਚਾਹੁੰਦੀ ਹੈ ?

() ਰੱਜਿਆ – ਪੁੱਜਿਆ
() ਨੇੜੇ
() ਦੂਰ
() ਜਾਣਿਆ – ਪਛਾਣਿਆ

ਪ੍ਰਸ਼ਨ 3 . ਕੁੜੀ ਕਿਹੋ ਜਿਹੇ ਸੁਭਾਅ ਵਾਲੀ ਸੱਸ ਚਾਹੁੰਦੀ ਹੈ?

() ਕੌੜੀ
() ਹੰਕਾਰੀ
() ਗੁੱਸੇ – ਰਹਿਤ
() ਮਿਲਣਸਾਰ

ਪ੍ਰਸ਼ਨ 4 . ਕੁੜੀ ਕਿਹੋ ਜਿਹਾ ਸਹੁਰਾ ਘਰ ਚਾਹੁੰਦੀ ਹੈ?

ਉੱਤਰ – ਰੱਜਿਆ – ਪੁੱਜਿਆ ਸਰਦਾਰ

ਪ੍ਰਸ਼ਨ 5 . ਕੁੜੀ ਕਿਸ ਦੇ ਸਾਹਮਣੇ ਨਿਸੰਗ ਹੋ ਕੇ ਪੀੜ੍ਹਾ – ਡਾਹ ਕੇ ਬੈਠਣ ਦੀ ਇੱਛਾ ਕਰਦੀ ਹੈ?

ਉੱਤਰ – ਸੱਸ ਦੀ

ਪ੍ਰਸ਼ਨ 6 . ਧੀ ਲਈ ਕਿਹੋ ਜਿਹਾ ਸਹੁਰਾ – ਘਰ ਲੱਭਣ ਨਾਲ ਬਾਬਲ ਦਾ ਜੱਸ/ਪੁੰਨ ਹੋਵੇਗਾ?

ਉੱਤਰ – ਰੱਜਿਆ – ਪੁੱਜਿਆ

ਪ੍ਰਸ਼ਨ 7 . ਕੁਡ਼ੀ ਅਨੁਸਾਰ ਉਸਦੇ ਸਹੁਰੇ – ਘਰ ਵਿੱਚ ਕੌਣ ਬਹੁਤੇ ਪੁੱਤਾਂ ਵਾਲੀ ਹੋਣੀ ਚਾਹੀਦੀ ਹੈ?

ਉੱਤਰ – ਉਸ ਦੀ ਸੱਸ

ਪ੍ਰਸ਼ਨ 8 . ਕੁਡ਼ੀ ਸੱਸ ਦੇ ਬਹੁਤੇ ਪੁੱਤ ਹੋਣ ਦੀ ਕਾਮਨਾ ਕਿਉਂ ਕਰਦੀ ਹੈ?

ਉੱਤਰ – ਨਿੱਤ ਵਿਆਹ ਹੁੰਦੇ ਦੇਖਣ ਲਈ

ਪ੍ਰਸ਼ਨ 9 . ਕੁਡ਼ੀ ਸਹੁਰੇ ਘਰ ਜਾ ਕੇ ਕਿੰਨ੍ਹਾਂ ਦੇ ਮੰਗਣੇ ਤੇ ਵਿਆਹ ਦੇਖਦੀ ਰਹਿਣਾ ਚਾਹੁੰਦੀ ਹੈ?

ਉੱਤਰ – ਦਿਓਰਾਂ ਦੇ

ਪ੍ਰਸ਼ਨ 10 . ਕੁਡ਼ੀ ਆਪਣੇ ਸਹੁਰੇ – ਘਰ ਵਿੱਚ ਕਿੰਨੀਆਂ ਬੂਰੀਆਂ ਝੋਟੀਆਂ ਚਾਹੁੰਦੀ ਹੈ?

ਉੱਤਰ – ਸੱਠ / ਬਹੁਤ ਸਾਰੀਆਂ

ਪ੍ਰਸ਼ਨ 11 . ਕੁਡ਼ੀ ਸਹੁਰੇ ਘਰ ਵਿੱਚ ਸੰਦੂਕ ਕਿਸ ਚੀਜ਼ ਨਾਲ ਭਰੇ ਦੇਖਣੇ ਚਾਹੁੰਦੀ ਹੈ?

ਉੱਤਰ – ਪੁਸ਼ਾਕਾਂ ਨਾਲ

ਪ੍ਰਸ਼ਨ 12 . ਕੁਡ਼ੀ ਸਹੁਰੇ ਘਰ ਵਿੱਚ ਦਰਜ਼ੀ ਨੂੰ ਕਾਹਦੇ ਕੱਪੜੇ ਸਿਉਂਦਾ ਦੇਖਣਾ ਚਾਹੁੰਦੀ ਹੈ ?

ਉੱਤਰ – ਪੱਟ ਦੇ / ਰੇਸ਼ਮੀ

ਪ੍ਰਸ਼ਨ 13 . ਕੁਡ਼ੀ ਸਹੁਰੇ ਘਰ ਵਿੱਚ ਕਿਸ ਨੂੰ ਹਰ ਸਮੇਂ  ਗਹਿਣੇ ਘੜਦਾ ਦੇਖਣਾ ਚਾਹੁੰਦੀ ਹੈ ?

ਉੱਤਰ – ਸੁਨਿਆਰੇ ਨੂੰ

ਪ੍ਰਸ਼ਨ 14 . ਕੁਡ਼ੀ ਸਹੁਰੇ ਘਰ ਵਿੱਚ ਡੱਬੇ ਕਿਸ ਚੀਜ਼ ਨਾਲ ਭਰੇ ਦੇਖਣਾ ਚਾਹੁੰਦੀ ਹੈ ?

ਉੱਤਰ – ਗਹਿਣਿਆਂ ਨਾਲ

ਪ੍ਰਸ਼ਨ 15 . ਸਹੁਰੇ ਘਰ ਜਾ ਕੇ ਕੁਡ਼ੀ ਕੱਪੜੇ ਤੇ ਗਹਿਣੇ ਕਿਸ ਤਰ੍ਹਾਂ ਪਾ ਕੇ ਰਹਿਣਾ ਚਾਹੁੰਦੀ ਹੈ?

ਉੱਤਰ – ਬਦਲ – ਬਦਲ ਕੇ