ਦੇਈਂ ਦੇਈਂ ਵੇ ਬਾਬਲਾ

ਪ੍ਰਸ਼ਨ 1 . ‘ਦੇਈਂ ਦੇਈਂ ਵੇ ਬਾਬਲਾ’ ਸੁਹਾਗ ਵਿੱਚ ਇੱਕ ਕੁੜੀ ਕਿਹੋ ਜਿਹਾ ਸੁੱਸ – ਸਹੁਰਾ ਚਾਹੁੰਦੀ ਹੈ ?

ਉੱਤਰ – ਇਸ ਸੁਹਾਗ ਵਿੱਚ ਕੁੜੀ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਇਲਾਕੇ ਦਾ ਰੱਜਿਆ – ਪੁੱਜਿਆ ਸਰਦਾਰ ਹੋਵੇ ਤੇ ਸੁੱਸ ਕੋੜਮੇ ਦੀ ਮੰਨੀ – ਪ੍ਰਮੰਨੀ ਪ੍ਰਧਾਨ ਹੋਵੇ। ਉਹ ਸ਼ਾਂਤ ਸੁਭਾਅ ਦੀ, ਈਰਖਾ ਰਹਿਤ ਤੇ ਬਹੁਤੇ ਪੁੱਤਾਂ ਵਾਲੀ ਹੋਵੇ।

ਪ੍ਰਸ਼ਨ 2 . ‘ਦੇਈਂ ਦੇਈਂ ਵੇ ਬਾਬਲਾ’ ਸੁਹਾਗ ਵਿੱਚ ਕੁੜੀ ਦੀ ਇੱਕ ਖੁਸ਼ਹਾਲ ਘਰ ਬਾਰੇ ਕੀ ਕਲਪਨਾ ਹੈ ?

ਉੱਤਰ – ਇਸ ਸੁਹਾਗ ਵਿੱਚ ਕੁੜੀ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਘਰ ਰੱਜਿਆ – ਪੁੱਜਿਆ ਤੇ ਖੁਸ਼ਹਾਲ ਹੋਵੇ। ਉਸ ਘਰ ਵਿੱਚ ਸੱਠ – ਸੱਤਰ ਬੂਰੀਆਂ ਝੋਟੀਆਂ ਹੋਣ।

ਘਰ ਵਿੱਚ ਬੈਠਾ ਦਰਜ਼ੀ ਲਗਾਤਾਰ ਰੇਸ਼ਮ ਦੇ ਕੱਪੜੇ ਸੀ ਕੇ ਤਿਆਰ ਕਰ ਰਿਹਾ ਹੋਵੇ ਤੇ ਸੁਨਿਆਰਾ ਘਰ ਵਿੱਚ ਬੈਠਾ ਲਗਾਤਾਰ ਗਹਿਣੇ ਘੜ ਰਿਹਾ ਹੋਵੇ। ਇਸ ਤਰ੍ਹਾਂ ਉਸ ਨੂੰ ਘਰ ਵਿੱਚ ਖੁਸ਼ੀਆਂ, ਖਾਣ – ਪੀਣ, ਪਹਿਨਣ ਤੇ ਸ਼ਿੰਗਾਰ ਦੇ ਸਮਾਨ ਦੀ ਕੋਈ ਕਮੀ ਨਾ ਆਵੇ।

ਪ੍ਰਸ਼ਨ 3 . ‘ਦੇਈਂ ਦੇਈਂ ਵੇ ਬਾਬਲਾ’ ਸੁਹਾਗ ਵਿੱਚ ਧੀ ਹੇਠ ਲਿਖੀ ਤੁਕ ਮੁੜ – ਮੁੜ ਕਿਉਂ ਸੰਬੋਧਨ ਕਰਦੀ ਹੈ?

ਉੱਤਰ – ਕੁਡ਼ੀ ਇਹ ਤੁਕ ਮੁੜ – ਮੁੜ ਸੰਬੋਧਨ ਕਰਕੇ ਬਾਬਲ ਨੂੰ ਉਸਦੇ ਫਰਜ਼ ਬਾਰੇ ਚੇਤੰਨ ਕਰਨਾ ਚਾਹੁੰਦੀ ਹੈ ਕਿ ਉਹ ਉਸ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖ ਕੇ ਉਸ ਲਈ ਰੱਜਿਆ – ਪੁੱਜਿਆ ਤੇ ਖੁਸ਼ਹਾਲ ਘਰ ਲੱਭੇ।

ਇਸ ਨਾਲ ਉਸ ਨੂੰ ਵੱਡਾ ਪੁੰਨ ਲੱਗੇਗਾ ਅਤੇ ਸ਼ਰੀਕਾਂ ਤੇ ਰਿਸ਼ਤੇਦਾਰਾਂ ਵਿੱਚ ਉਸ ਦੀ ਬਹੁਤ ਵਡਿਆਈ ਹੋਵੇਗੀ।