ਦੇਈਂ ਦੇਈਂ……. ਪੁੰਨ ਹੋਵੇ।
ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ
ਦੇਈਂ-ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪ੍ਰਧਾਨ, ਸਹੁਰਾ ਸਰਦਾਰ ਹੋਵੇ ।
ਡਾਹ ਪੀਹੜਾ ਬਹਿੰਦੀ ਸਾਮ੍ਹਣੇ,
ਵੇ ਮੱਥੇ ਕਦੇ ਨਾ ਪਾਂਦੀ ਵੱਟ,
ਬਾਬਲ ਤੇਰਾ ਪੁੰਨ ਹੋਵੇ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਹੜੀ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ਨਿਵੇ ਪਹਾੜਾਂ ਤੇ ਪਰਬਤ
(ਅ) ਹਰੀਏ ਨੀ ਰਸ ਭਰੀਏ ਖਜੂਰੇ
(ੲ) ਦੇਈਂ-ਦੇਈਂ ਵੇ ਬਾਬਲਾ
(ਸ) ਅੱਸੂ ਦਾ ਕਾਜ ਰਚਾ
ਪ੍ਰਸ਼ਨ 2. ਧੀ ਕਿਸ ਨੂੰ ਸੰਬੋਧਨ ਕਰਦੀ ਹੈ?
(ੳ) ਮਾਂ ਨੂੰ
(ਅ) ਪੁੱਤਰ ਨੂੰ
(ੲ) ਪਤੀ ਨੂੰ
(ਸ) ਬਾਬਲ/ਬਾਪ ਨੂੰ
ਪ੍ਰਸ਼ਨ 3. ‘ਭਲੀ ਪਰਧਾਨ’ ਸ਼ਬਦ ਕਿਸ ਲਈ ਵਰਤੇ ਗਏ ਹਨ?
(ੳ) ਮਾਂ ਲਈ
(ਅ) ਸੱਸ ਲਈ
(ੲ) ਧੀ ਲਈ
(ਸ) ਮਾਸੀ ਲਈ
ਪ੍ਰਸ਼ਨ 4. ਸਹੁਰਾ …………ਹੋਵੇ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?
(ੳ) ਅਮੀਰ
(ਅ) ਜ਼ਿਮੀਂਦਾਰ
(ੲ) ਸਰਦਾਰ
(ਸ) ਪ੍ਰਧਾਨ
ਪ੍ਰਸ਼ਨ 5. ਧੀ ਕਿਹੋ-ਜਿਹਾ ਸਹੁਰਾ ਘਰ ਚਾਹੁੰਦੀ ਹੈ?
(ੳ) ਰੱਜਿਆ-ਪੁੱਜਿਆ
(ਅ) ਇੱਜ਼ਤ ਵਾਲ਼ਾ
(ੲ) ਵੱਡਾ
(ਸ) ਸ਼ਰੀਫ਼
ਪ੍ਰਸ਼ਨ 6. ‘ਜਸ’ ਸ਼ਬਦ ਦਾ ਕੀ ਅਰਥ ਹੈ ?
(ੳ) ਤਾਕਤ
(ਅ) ਵਡਿਆਈ
(ੲ) ਤਕਦੀਰ
(ਸ) ਜਾਪ