ਦੂਸਰੇ ਐਂਗਲੋ-ਸਿੱਖ ਯੁੱਧ ਸਮੇਂ ਗੁਜਰਾਤ ਦੀ ਲੜਾਈ ਦਾ ਮਹੱਤਵ


ਪ੍ਰਸ਼ਨ. ਦੂਸਰੇ ਐਂਗਲੋ-ਸਿੱਖ ਯੁੱਧ ਸਮੇਂ ਹੋਈ ਗੁਜਰਾਤ ਦੀ ਲੜਾਈ ਦਾ ਕੀ ਮਹੱਤਵ ਸੀ?

ਉੱਤਰ – ਗੁਜਰਾਤ ਦੀ ਲੜਾਈ ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖਰੀ ਅਤੇ ਫੈਸਲਾਕੁੰਨ ਲੜਾਈ ਸੀ। ਇਹ ਲੜਾਈ 21 ਫਰਵਰੀ, 1849 ਈ. ਨੂੰ ਲੜੀ ਗਈ ਸੀ। ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਗਿਣਤੀ 40,000 ਸੀ ਅਤੇ ਉਨ੍ਹਾਂ ਦੀ ਅਗਵਾਈ ਚਤਰ ਸਿੰਘ, ਸ਼ੇਰ ਸਿੰਘ ਅਤੇ ਮਹਾਰਾਜ ਸਿੰਘ ਕਰ ਰਹੇ ਸਨ। ਦੂਜੇ ਪਾਸੇ ਅੰਗਰੇਜ਼ਾਂ ਦੇ ਸੈਨਿਕਾਂ ਦੀ ਗਿਣਤੀ ਲਗਪਗ 68,000 ਸੀ ਅਤੇ ਲਾਰਡ ਹਿਊਗ ਗਫ਼ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇਸ ਲੜਾਈ ਵਿੱਚ ਸਿੱਖਾਂ ਦੀ ਹਾਰ ਹੋਈ। ਸਿੱਟੇ ਵਜੋਂ ਪੰਜਾਬ ਨੂੰ 29 ਮਾਰਚ, 1849 ਈ. ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ।


प्रश्न. द्वितीय आंग्ल-सिख युद्ध के दौरान गुजरात की लड़ाई का क्या महत्व था?

उत्तर – गुजरात की लड़ाई दूसरे आंग्ल-सिख युद्ध की अंतिम और निर्णायक लड़ाई थी। यह लड़ाई 21 फरवरी, 1849 को लड़ी गई थी। इस लड़ाई में सिख सैनिकों की संख्या 40,000 थी और उनका नेतृत्व चतर सिंह, शेर सिंह और महाराज सिंह कर रहे थे। दूसरी ओर, अंग्रेजों की संख्या लगभग 68,000 थी और उनका नेतृत्व लॉर्ड ह्यूग गॉफ कर रहे थे। इस युद्ध में सिक्खों की पराजय हुई। नतीजतन, पंजाब को 29 मार्च, 1849 में ब्रिटिश साम्राज्य में शामिल कर लिया गया था।


Question. What was the importance of the battle of Gujarat in the Second Anglo-Sikh War?

Answer – The Battle of Gujarat was the final and decisive battle of the Second Anglo-Sikh War. This battle was fought on February 21, 1849. The number of Sikh soldiers in this battle was 40,000 and they were led by Chatar Singh, Sher Singh, and Maharaj Singh. The British, on the other hand, numbered about 68,000 and were led by Lord Hugh Gough. The Sikhs were defeated in this war. As a result, Punjab was incorporated into the British Empire on March 29, 1849.