ਦੂਸਰਾ ਐਂਗਲੋ-ਸਿੱਖ ਯੁੱਧ
ਦੂਸਰਾ ਐਂਗਲੋ-ਸਿੱਖ ਯੁੱਧ : ਕਾਰਨ, ਸਿੱਟੇ ਅਤੇ ਪੰਜਾਬ ਦਾ ਮਿਲਾਉਣਾ (SECOND ANGLO-SIKH WAR: CAUSES, RESULTS AND ANNEXATION OF THE PUNJAB)
ਪ੍ਰਸ਼ਨ 1. ਦੂਸਰਾ ਐਂਗਲੋ-ਸਿੱਖ ਯੁੱਧ ਕਦੋਂ ਲੜਿਆ ਗਿਆ?
ਉੱਤਰ : 1848-49 ਈ. ਵਿੱਚ
ਪ੍ਰਸ਼ਨ 2. ਦੂਸਰੇ ਐਂਗਲੋ-ਸਿੱਖ ਯੁੱਧ ਦੇ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ?
ਉੱਤਰ : ਲਾਰਡ ਡਲਹੌਜ਼ੀ
ਪ੍ਰਸ਼ਨ 3. ਦੂਸਰੇ ਅੰਗਰੇਜ਼-ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ?
ਉੱਤਰ : ਮਹਾਰਾਜਾ ਦਲੀਪ ਸਿੰਘ
ਪ੍ਰਸ਼ਨ 4. ਮਹਾਰਾਣੀ ਜਿੰਦਾਂ ਕੋਣ ਸੀ?
ਉੱਤਰ : ਮਹਾਰਾਜਾ ਦਲੀਪ ਸਿੰਘ ਦੀ ਮਾਂ
ਪ੍ਰਸ਼ਨ 5. ਦੀਵਾਨ ਮੂਲਰਾਜ ਕੌਣ ਸੀ?
ਉੱਤਰ : ਮੁਲਤਾਨ ਦਾ ਨਾਜ਼ਿਮ
ਪ੍ਰਸ਼ਨ 6. ਦੀਵਾਨ ਮੂਲਰਾਜ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ ਸੀ?
ਉੱਤਰ : 1848 ਈ. ਵਿੱਚ
ਪ੍ਰਸ਼ਨ 7. ਸਰਦਾਰ ਚਤਰ ਸਿੰਘ ਅਟਾਰੀਵਾਲਾ ਕਿੱਥੋਂ ਦਾ ਨਾਜ਼ਿਮ ਸੀ?
ਉੱਤਰ : ਹਜ਼ਾਰਾ
ਪ੍ਰਸ਼ਨ 8. ਦੂਸਰਾ ਐਂਗਲੋ-ਸਿੱਖ ਯੁੱਧ ਕਿਸ ਲੜਾਈ ਨਾਲ ਸ਼ੁਰੂ ਹੋਇਆ ਸੀ?
ਉੱਤਰ : ਰਾਮਨਗਰ ਦੀ ਲੜਾਈ
ਪ੍ਰਸ਼ਨ 9. ਰਾਮਨਗਰ ਦੀ ਲੜਾਈ ਕਦੋਂ ਹੋਈ ਸੀ?
ਉੱਤਰ : 22 ਨਵੰਬਰ, 1848 ਈ.
ਪ੍ਰਸ਼ਨ 10. ਚਿਲਿਆਂਵਾਲਾ ਦੀ ਲੜਾਈ ਕਦੋਂ ਹੋਈ?
ਉੱਤਰ : 13 ਜਨਵਰੀ, 1849 ਈ.
ਪ੍ਰਸ਼ਨ 11. ਮੁਲਤਾਨ ਦਾ ਯੁੱਧ ਕਦੋਂ ਖਤਮ ਹੋਇਆ?
ਉੱਤਰ : 22 ਜਨਵਰੀ, 1849 ਈ.
ਪ੍ਰਸ਼ਨ 12. ਦੂਸਰਾ ਐਂਗਲੋ-ਸਿੱਖ ਯੁੱਧ ਕਿਸ ਲੜਾਈ ਨਾਲ ਖ਼ਤਮ ਹੋਇਆ?
ਜਾਂ
ਪ੍ਰਸ਼ਨ. ਉਸ ਲੜਾਈ ਦਾ ਨਾਂ ਦੱਸੋ ਜਿਹੜੀ ਇਤਿਹਾਸ ਵਿੱਚ ‘ਤੋਪਾਂ ਦੀ ਲੜਾਈ’ ਦੇ ਨਾਂ ਨਾਲ ਪ੍ਰਸਿੱਧ ਹੈ?
ਉੱਤਰ : ਗੁਜਰਾਤ ਦੀ ਲੜਾਈ
ਪ੍ਰਸ਼ਨ 13. ਗੁਜਰਾਤ ਦੀ ਲੜਾਈ ਕਦੋਂ ਲੜੀ ਗਈ ਸੀ?
ਉੱਤਰ : 21 ਫਰਵਰੀ, 1849 ਈ.
ਪ੍ਰਸ਼ਨ 14. ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ?
ਉੱਤਰ : 1849 ਈ.
ਪ੍ਰਸ਼ਨ 15. ਪੰਜਾਬ ਦਾ ਆਖ਼ਰੀ ਸਿੱਖ ਮਹਾਰਾਜਾ ਕੌਣ ਸੀ?
ਉੱਤਰ : ਮਹਾਰਾਜਾ ਦਲੀਪ ਸਿੰਘ
ਪ੍ਰਸ਼ਨ 16. ਮਹਾਰਾਜਾ ਦਲੀਪ ਸਿੰਘ ਦੀ ਮੌਤ ਕਦੋਂ ਹੋਈ ਸੀ?
ਉੱਤਰ : 1893 ਈ. ਵਿੱਚ
ਪ੍ਰਸ਼ਨ 17. ਮਹਾਰਾਜਾ ਦਲੀਪ ਸਿੰਘ ਦੀ ਮੌਤ ਕਿੱਥੇ ਹੋਈ ਸੀ?
ਉੱਤਰ : ਪੈਰਿਸ