ਦੂਜਾ ਵਿਆਹ: ਇੱਕ ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਇਕਾਂਗੀ ‘ਦੂਜਾ ਵਿਆਹ’ ਦਾ ਲੇਖਕ ਕੌਣ ਹੈ?

ਉੱਤਰ : ਸੰਤ ਸਿੰਘ ਸੇਖੋਂ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਸੰਤ ਸਿੰਘ ਸੇਖੋਂ ਦਾ ਕਿਹੜਾ ਇਕਾਂਗੀ ਸ਼ਾਮਲ ਹੈ?

ਉੱਤਰ : ਦੂਜਾ ਵਿਆਹ।

ਪ੍ਰਸ਼ਨ 3. ਨਿਹਾਲ ਕੌਰ ਕਿਸ ਦੀ ਪਤਨੀ ਹੈ?

ਉੱਤਰ : ਗੁਰਦਿੱਤ ਸਿੰਘ ਦੀ।

ਪ੍ਰਸ਼ਨ 4. ਸੁਖਦੇਵ ਦੀ ਮਾਂ ਦਾ ਕੀ ਨਾਂ ਹੈ?

ਉੱਤਰ : ਨਿਹਾਲ ਕੌਰ।

ਪ੍ਰਸ਼ਨ 5. ਨਿਹਾਲ ਕੌਰ ਦੀ ਧੀ ਦਾ ਕੀ ਨਾਂ ਹੈ?

ਉੱਤਰ : ਸੁਖਦੇਵ ਕੌਰ।

ਪ੍ਰਸ਼ਨ 6. ਬਲਵੰਤ ਸਿੰਘ ਕਿਸ ਦਾ ਪਤੀ ਹੈ?

ਉੱਤਰ : ਸੁਖਦੇਵ ਕੌਰ ਦਾ।

ਪ੍ਰਸ਼ਨ 7. ਨਿਹਾਲ ਕੌਰ ਦੀ ਨੂੰਹ ਦਾ ਕੀ ਨਾਂ ਹੈ?

ਉੱਤਰ : ਮਨਜੀਤ।

ਪ੍ਰਸ਼ਨ 8. ਮਨਜੀਤ ਕਿਸ ਦੀ ਪਤਨੀ ਹੈ?

ਉੱਤਰ : ਸੁਖਦੇਵ ਦੀ।

ਪ੍ਰਸ਼ਨ 9. ਸੁਖਦੇਵ ਦੇ ਪਿਤਾ ਦਾ ਕੀ ਨਾਂ ਹੈ?

ਉੱਤਰ : ਗੁਰਦਿੱਤ ਸਿੰਘ।

ਪ੍ਰਸ਼ਨ 10. ਨਾਟਕ ਦੇ ਅਰੰਭ ਵਿੱਚ ਮਨਜੀਤ ਕੀ ਕਰ ਰਹੀ ਹੈ?

ਉੱਤਰ : ਨਾਟਕ ਦੇ ਆਰੰਭ ਵਿੱਚ ਮਨਜੀਤ ਚੁੱਲ੍ਹੇ-ਚੌਂਕੇ ਵਿੱਚ ਦੁਪਹਿਰ ਦੀ ਰੋਟੀ ਦਾ ਕੰਮ-ਧੰਦਾ ਕਰ ਰਹੀ ਹੈ।

ਪ੍ਰਸ਼ਨ 11. ਨਾਟਕ ਦੇ ਅਰੰਭ ਵਿੱਚ ਨਿਹਾਲ ਕੌਰ ਕੀ ਕਰ ਰਹੀ ਹੈ?

ਉੱਤਰ : ਚਰਖਾ ਡਾਹੀ ਕੱਤ ਰਹੀ ਹੈ।

ਪ੍ਰਸ਼ਨ 12. ਕੌਣ ਘੜੀ (ਵਜੇ) ਦੇਖ ਕੇ ਪੈਰ ਧਰਦੀ ਹੈ?

ਉੱਤਰ : ਮਨਜੀਤ।

ਪ੍ਰਸ਼ਨ 13. “ਘੜੀ ਦੇ ਗਿਆ ਵਜੇ ਦੇਖਣ ਨੂੰ” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਨਿਹਾਲ ਕੌਰ ਨੇ ਮਨਜੀਤ ਨੂੰ।

ਪ੍ਰਸ਼ਨ 14. ‘ਘੜੀ ਦੇ ਗਿਆ’ ਤੋਂ ਭਾਵ ਕਿਸ ਵਿਅਕਤੀ ਤੋਂ ਹੈ?

ਉੱਤਰ : ਸੁਖਦੇਵ ਤੋਂ।

ਪ੍ਰਸ਼ਨ 15. “ਘੜੀ ਦੀਆਂ ਸ਼ੁਕੀਨਾਂ ਘੜੀ ਦੇਖੇ ਬਿਨਾਂ ਮੰਜੇ ਤੋਂ ਨਹੀਂ ਉੱਠਦੀਆਂ।” ਇਹ ਸ਼ਬਦ ਕਿਸ ਬਾਰੇ ਕਹੇ ਗਏ ਹਨ?

ਉੱਤਰ : ਮਨਜੀਤ ਬਾਰੇ।

ਪ੍ਰਸ਼ਨ 16. ਮਨਜੀਤ ਕਿਸ ਨੂੰ ਘੜੀ ਦੇਖਣੀ ਸਿੱਖ ਲੈਣ ਲਈ ਕਹਿੰਦੀ ਹੈ?

ਉੱਤਰ : ਸੱਸ ਨੂੰ/ਨਿਹਾਲ ਕੌਰ ਨੂੰ।

ਪ੍ਰਸ਼ਨ 17. ਮਨਜੀਤ ਅਨੁਸਾਰ ਕੌਣ ਛੋਟੀ ਕੱਟੀ ਹੋਈ ਗੋਭੀ ਪਸੰਦ ਨਹੀਂ ਕਰਦਾ?

ਉੱਤਰ : ਬਾਪੂ ਜੀ।

ਪ੍ਰਸ਼ਨ 18. ਕੌਣ ਖੜ੍ਹਵੀਂ ਸਬਜ਼ੀ ਖਾਣੀ ਪਸੰਦ ਕਰਦਾ ਹੈ?

ਉੱਤਰ : ਬਾਪੂ ਜੀ।

ਪ੍ਰਸ਼ਨ 19. ਨਿਹਾਲ ਕੌਰ ਦੇ ਕਹਿਣ ਅਨੁਸਾਰ ਮਨਜੀਤ ਨੂੰ ਪੁੱਠੀਆਂ ਮੱਤਾਂ ਕੌਣ ਦਿੰਦਾ ਹੈ?

ਉੱਤਰ : ਗੁਆਂਢਣ।

ਪ੍ਰਸ਼ਨ 20. ਨਿਹਾਲ ਕੌਰ ਅਨੁਸਾਰ ਕਿਸ ਦੀ ਜ਼ਬਾਨ ਲੁਤਰ-ਲੁਤਰ ਚੱਲਦੀ ਹੈ?

ਉੱਤਰ : ਮਨਜੀਤ ਦੀ।

ਪ੍ਰਸ਼ਨ 21. ‘ਚੱਲ ਏਵੇਂ ਸਈ, ਮੈਂ ਹੀ ਕਹਿੰਦੀ ਸਈ ਮੰਡੇ ਨੂੰ ਵਿਆਹ ਕਰਾਉਣ ਨੂੰ ਦੂਜਾ। ਮੇਰਾ ਕੀ ਵੱਗ ਨਾ ਛਿੜਨ ਦੇਵੇਂਗੀ ਤੂੰ?” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਨਿਹਾਲ ਕੌਰ ਨੇ ਮਨਜੀਤ ਨੂੰ।

ਪ੍ਰਸ਼ਨ 22. ਨਿਹਾਲ ਕੌਰ ਨੂੰ ਕਿਸ ਤੋਂ ਇਹ ਡਰ ਹੈ ਕਿ ਉਹ ਕਿਤੇ ਉਸ ਦੇ ਮੁੰਡੇ ਦੀ ਨੌਕਰੀ ਨਾ ਤੁੜਵਾ ਦੇਵੇ?

ਉੱਤਰ : ਮਨਜੀਤ ਤੋਂ।

ਪ੍ਰਸ਼ਨ 23. ਮਨਜੀਤ, ਨਿਹਾਲ ਕੌਰ ਨੂੰ ਕਿਸ ਦੀ ਧੀ ਨਾਲ ਸੁਖਦੇਵ ਦਾ ਦੂਜਾ ਵਿਆਹ ਕਰਵਾਉਣ ਲਈ ਕਹਿੰਦੀ ਹੈ?

ਉੱਤਰ : ਥਾਣੇਦਾਰ ਦੀ।

ਪ੍ਰਸ਼ਨ 24. ਜ਼ਿਲ੍ਹੇ ਦੀ ਇਸਤਰੀ-ਸਭਾ ਦੀ ਸਕੱਤਰ ਦਾ ਕੀ ਨਾਂ ਹੈ?

ਉੱਤਰ : ਸੁਖਰਾਜ।

ਪ੍ਰਸ਼ਨ 25. ਮਨਜੀਤ ਆਉਣ ਵਾਲੇ ਪਰਾਹੁਣੇ ਲਈ ਕਿਹੜੀ ਚੀਜ਼ ਬਣਾਉਣ ਦੀ ਮਨਜ਼ੂਰੀ ਮੰਗਦੀ ਹੈ?

ਉੱਤਰ : ਕਿਸੇ ਮਿੱਠੀ ਚੀਜ਼ ਦੀ।

ਪ੍ਰਸ਼ਨ 26. ਮਰਨ-ਵਰਤ ਰੱਖਣ ਲਈ ਕੌਣ ਕਹਿੰਦੀ ਹੈ?

ਉੱਤਰ : ਮਨਜੀਤ।

ਪ੍ਰਸ਼ਨ 27. ਨਿਹਾਲ ਕੌਰ ਕਿਨ੍ਹਾਂ ਨੂੰ ਗੁੱਤੋਂ ਫੜ ਕੇ ਬਾਹਰ ਕੱਢ ਦੇਣ ਲਈ ਕਹਿੰਦੀ ਹੈ?

ਉੱਤਰ : ਮਨਜੀਤ ਅਤੇ ਸਕੱਤਰ ਸੁਖਰਾਜ ਨੂੰ।

ਪ੍ਰਸ਼ਨ 28. ਸੁਖਦੇਵ ਦੇ ਪਿੰਡ ਕੌਣ ਆਪਣੇ ਪਤੀ ਦਾ ਨਾਂ ਲੈਂਦੀ ਹੈ ?

ਉੱਤਰ : ਰੱਜੀ।

ਪ੍ਰਸ਼ਨ 29. ਆਪਣੀ ਪਤਨੀ ਨੂੰ ਸਰਦਾਰਨੀ ਕਹਿਣ ਵਾਲ਼ੇ ਸੁਖਦੇਵ ਦੇ ਦੋਸਤ ਦਾ ਕੀ ਨਾਂ ਹੈ?

ਉੱਤਰ : ਸੋਹਣ ਸਿੰਘ।

ਪ੍ਰਸ਼ਨ 30. ਮਨਜੀਤ ਕਿਸ ਬਾਰੇ ਹੱਟੀ ’ਤੇ ਅਟਕ ਕੇ ਗੱਲੀਂ ਪੈ ਜਾਣ ਬਾਰੇ ਕਹਿੰਦੀ ਹੈ?

ਉੱਤਰ : ਬਾਪੂ ਜੀ ਬਾਰੇ। (ਗੁਰਦਿੱਤ ਸਿੰਘ ਬਾਰੇ)।

ਪ੍ਰਸ਼ਨ 31. ਬਾਪੂ ਜੀ ਵੱਲੋਂ ਕਿਸ ਨੂੰ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ?

ਉੱਤਰ : ਨਿਹਾਲ ਕੌਰ ਨੂੰ/ਆਪਣੀ ਪਤਨੀ ਨੂੰ।

ਪ੍ਰਸ਼ਨ 32. ਜਦ ਬਾਪੂ ਜੀ ਦਾ ਵਿਆਹ ਹੋਇਆ ਤਾਂ ਉਹ ਫ਼ੌਜ ਵਿੱਚ ਕਿਸ ਅਹੁਦੇ ‘ਤੇ ਸਨ?

ਉੱਤਰ : ਸਿਪਾਹੀ ਦੇ।

ਪ੍ਰਸ਼ਨ 33. ਗੁਰਦਿੱਤ ਸਿੰਘ ਦੇ ਕਿੰਨੇ ਬੱਚੇ ਸਨ?

ਉੱਤਰ : ਦੋ।

ਪ੍ਰਸ਼ਨ 34. ਗੁਰਦਿੱਤ ਸਿੰਘ/ਬਾਪੂ ਜੀ ਨੇ ਕਿੰਨੇ ਵਿਆਹ ਕਰਵਾਏ?

ਉੱਤਰ : ਦੋ।

ਪ੍ਰਸ਼ਨ 35. “ਪਰ ਆਪਾਂ ਨੂੰ ਤਾਂ ਹੁਣ ਦੂਜੇ ਦਾ ਈ ਦੁੱਖ ਐ ਨਾ?” ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਸੁਖਦੇਵ ਨੇ।

ਪ੍ਰਸ਼ਨ 36. ਕੌਣ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ?

ਉੱਤਰ : ਨਿਹਾਲ ਕੌਰ।

ਪ੍ਰਸ਼ਨ 37. ਸੁਖਦੇਵ ਕੌਰ ਦੇ ਸਹੁਰੇ ਪਿੰਡ ਇਸਤਰੀ-ਸਭਾ ਦੀ ਸ਼ਾਖ ਦੀ ਪ੍ਰਬੰਧਕ ਦਾ ਕੀ ਨਾਂ ਹੈ?

ਉੱਤਰ : ਸਤਵੰਤ ਕੌਰ।

ਪ੍ਰਸ਼ਨ 38. ਸੁਖਦੇਵ ਕੌਰ ਦੇ ਕਿੰਨੇ ਬੱਚੇ ਹਨ?

ਜਾਂ

ਪ੍ਰਸ਼ਨ. ਸੁਖਦੇਵ ਕੌਰ ਦੀਆਂ ਕਿੰਨੀਆਂ ਕੁੜੀਆਂ ਹਨ?

ਉੱਤਰ : ਦੋ।

ਪ੍ਰਸ਼ਨ 39. ‘ਹੁਣ ਜ਼ਮਾਨਾ ਬਦਲ ਰਿਹੈ। ਇਸਤਰੀ ਦੀ ਜ਼ਾਤ ਹੁਣ ਐਨੀ ਬੇਵੱਸ ਨਹੀਂ। ਬੀਬੀ ਦੇ ਏਸ ਦੁੱਖ ਦਾ ਇਲਾਜ ਸਾਡੀ ਇਸਤਰੀ-ਸਭਾ ਕਰ ਲਊਗੀ।” ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਮਨਜੀਤ ਨੇ।

ਪ੍ਰਸ਼ਨ 40. ਮਨਜੀਤ ਇਸਤਰੀ-ਸਭਾ ਵੱਲੋਂ ਕਿਸ ਨੂੰ ਸਿੱਧੇ ਰਾਹ ‘ਤੇ ਲੈ ਆਉਣ ਬਾਰੇ ਕਹਿੰਦੀ ਹੈ?

ਉੱਤਰ : ਬਲਵੰਤ ਸਿੰਘ ਨੂੰ।

ਪ੍ਰਸ਼ਨ 41. “ਮੁਜਾਰਿਆਂ ਤੋਂ ਤਾਂ ਪਹਿਲਾਂ ਖਹਿੜਾ ਛੁਡਾ ਲਵੇ।” ਕਿਸ ਦੇ ਮੁਜਾਰਿਆਂ ਤੋਂ ਪਿੱਛਾ ਛੁਡਾਉਣ ਦਾ ਜ਼ਿਕਰ ਹੈ?

ਉੱਤਰ : ਬਲਵੰਤ ਸਿੰਘ ਦੇ।

ਪ੍ਰਸ਼ਨ 42. ਸੰਤ ਸਿੰਘ ਸੇਖੋਂ ਨੇ ਨਾਟਕ ਤੋਂ ਬਿਨਾਂ ਹੋਰ ਕਿਸ ਸਾਹਿਤ-ਰੂਪ ਨੂੰ ਅਪਣਾਇਆ?

ਉੱਤਰ : ਕਹਾਣੀ ਅਤੇ ਨਾਵਲ ਨੂੰ।