ਦੁੱਲਾ ਭੱਟੀ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ਦੁੱਲਾ ਭੱਟੀ ਕਿੱਥੋਂ ਦਾ ਜੰਮ – ਪਲ ਸੀ?

ਉੱਤਰ – ਸਾਂਦਲ ਬਾਰ ਦਾ

ਪ੍ਰਸ਼ਨ 2 . ਦੁੱਲੇ ਭੱਟੀ ਦੇ ਪਿਤਾ ਦਾ ਨਾਂ ਕੀ ਸੀ?

ਉੱਤਰ – ਫ਼ਰੀਦ ਖਾਂ

ਪ੍ਰਸ਼ਨ 3 . ਦੁੱਲੇ ਭੱਟੀ ਦਾ ਪਰਿਵਾਰ ਕਿੰਨਾ ਨਾਲ ਸੰਬੰਧਿਤ ਸੀ?

ਉੱਤਰ – ਭੱਟੀ ਰਾਜਪੂਤਾਂ ਨਾਲ

ਪ੍ਰਸ਼ਨ 4 . ਦੁੱਲੇ ਦੇ ਪਿਓ – ਦਾਦੇ ਕਿਹੋ ਜਿਹੇ ਸਨ?

ਉੱਤਰ – ਤਕੜੇ ਤੇ ਅਣਖੀਲੇ

ਪ੍ਰਸ਼ਨ 5 . ਦੁੱਲੇ ਭੱਟੀ ਦੇ ਦਾਦੇ ਦਾ ਨਾਂ ਕੀ ਸੀ?

ਉੱਤਰ – ਸਾਂਦਲ

ਪ੍ਰਸ਼ਨ 6 . ਦੁੱਲੇ ਭੱਟੀ ਦੇ ਪਿਓ – ਦਾਦੇ ਨੇ ਕਿਸ ਨੇ ਮਰਵਾਏ ਸਨ?

ਉੱਤਰ – ਅਕਬਰ ਨੇ

ਪ੍ਰਸ਼ਨ 7 . ਮਾਰਨ ਮਗਰੋਂ ਦੁੱਲੇ ਭੱਟੀ ਦੇ ਪਿਓ – ਦਾਦੇ ਦੀਆਂ ਲਾਸ਼ਾਂ ਨੂੰ ਕਿੱਥੇ ਟੰਗਿਆ ਗਿਆ ਸੀ?

ਉੱਤਰ – ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ

ਪ੍ਰਸ਼ਨ 8 . ਦੁੱਲਾ ਭੱਟੀ ਕਿਸ ਦੇ ਵਿਰੁੱਧ ਰੋਹ ਨਾਲ ਭਰਿਆ ਹੋਇਆ ਸੀ?

ਉੱਤਰ – ਮੁਗ਼ਲਾਂ ਦੇ / ਅਕਬਰ ਦੇ

ਪ੍ਰਸ਼ਨ 9 . ਅਕਬਰ ਦੇ ਪੁੱਤਰ ਦਾ ਨਾਂ ਕੀ ਸੀ?

ਉੱਤਰ – ਸ਼ਹਿਜ਼ਾਦਾ ਸਲੀਮ / ਸ਼ਹਿਜ਼ਾਦਾ ਸ਼ੇਖੂ

ਪ੍ਰਸ਼ਨ 10 . ਸ਼ਹਿਜ਼ਾਦਾ ਸਲੀਮ ਨੇ ਕਿਸ ਦੀ ਮਾਂ ਦਾ ਦੁੱਧ ਚੁੰਘਿਆ ਸੀ?

ਉੱਤਰ – ਦੁੱਲੇ ਦੀ ਮਾਂ ਦਾ

ਪ੍ਰਸ਼ਨ 11 . ਸ਼ਹਿਜ਼ਾਦਾ ਸਲੀਮ ਕਿਸ ਤੋਂ ਬਾਗੀ ਹੋ ਗਿਆ?

ਉੱਤਰ – ਆਪਣੇ ਪਿਓ ਅਕਬਰ ਤੋਂ

ਪ੍ਰਸ਼ਨ 12 . ਸ਼ਹਿਜ਼ਾਦਾ ਸਲੀਮ ਨੇ ਕਿਸ ਨੂੰ ਅਕਬਰ ਦੇ ਖ਼ਿਲਾਫ਼ ਉਕਸਾਇਆ?

ਉੱਤਰ – ਦੁੱਲੇ ਭੱਟੀ ਨੂੰ

ਪ੍ਰਸ਼ਨ 13 . ਦੁੱਲੇ ਦਾ ਸੁਭਾਅ ਕਿਹੋ ਜਿਹਾ ਸੀ?

ਉੱਤਰ – ਬਾਗ਼ੀ

ਪ੍ਰਸ਼ਨ 14 . ਦੁੱਲਾ ਕਿਸ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ?

ਉੱਤਰ – ਪਿਓ – ਦਾਦੇ ਦੇ

ਪ੍ਰਸ਼ਨ 15 . ਦੁੱਲੇ ਭੱਟੀ ਦੇ ਚਾਚੇ ਦਾ ਨਾਂ ਕੀ ਸੀ?

ਉੱਤਰ – ਜਲਾਲਦੀਨ

ਪ੍ਰਸ਼ਨ 16 . ਦੁੱਲਾ ਲੁੱਟ ਦਾ ਹਿੱਸਾ ਕਿੰਨ੍ਹਾ ਵਿਚ ਵੰਡਦਾ ਸੀ?

ਉੱਤਰ – ਗ਼ਰੀਬਾਂ ਵਿਚ

ਪ੍ਰਸ਼ਨ 17 . ਦੁੱਲਾ ਕਿਹੋ ਜਿਹਾ ਵਿਅਕਤੀ ਸੀ?

ਉੱਤਰ – ਪਰਉਪਕਾਰੀ

ਪ੍ਰਸ਼ਨ 18 . ਕਿਸ ਨੇ ਅਕਬਰ ਕੋਲ ਦੁੱਲੇ ਦੇ ਵਿਰੁੱਧ ਸ਼ਿਕਾਇਤ ਕੀਤੀ?

ਉੱਤਰ – ਦੁੱਲੇ ਦੇ ਚਾਚੇ ਨੇ

ਪ੍ਰਸ਼ਨ 19 . ਕਿਸ ਨੇ ਦੁੱਲੇ ਨੂੰ ਬਚਾਉਣ ਲਈ ਮੁਗ਼ਲ ਸੈਨਾਪਤੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ?

ਉੱਤਰ – ਇਕ ਗਵਾਲਣ ਨੇ

ਪ੍ਰਸ਼ਨ 20 . ਦੁੱਲੇ ਨੂੰ ਕਿੱਥੇ ਫਾਂਸੀ ਦਿੱਤੀ ਗਈ ਸੀ?

ਉੱਤਰ – ਲਾਹੌਰ ਵਿਚ

ਪ੍ਰਸ਼ਨ 21 . ਦੁੱਲੇ ਨੇ ਜਿਸ ਗ਼ਰੀਬ ਕੁਡ਼ੀ ਦਾ ਵਿਆਹ ਕਰ ਕੇ ਪੁੰਨ ਖੱਟਿਆ ਸੀ, ਉਸ ਦਾ ਜ਼ਿਕਰ ਕਿੱਥੇ ਮਿਲਦਾ ਹੈ?

ਉੱਤਰ – ਲੋਹੜੀ ਦੇ ਗੀਤਾਂ ਵਿਚ