Historyਭਾਰਤ ਦਾ ਇਤਿਹਾਸ (History of India)

ਦਿੱਲੀ ਸਲਤਨਤ


ਦਿੱਲੀ ਸਲਤਨਤ  (THE DELHI SULTANATE)


ਪ੍ਰਸ਼ਨ 1. ਮੱਧ ਏਸ਼ੀਆ ਵਿੱਚ ਕਿਸ ਨੇ ਸੱਤਾ ਹੱਥਿਆ ਲਈ ਸੀ?

ਉੱਤਰ : ਤੁਰਕਾਂ ਨੇ

ਪ੍ਰਸ਼ਨ 2. ਕੁਤੁਬਦੀਨ ਐਬਕ ਕਿਸ ਦਾ ਦਾਸ ਸੀ?

ਉੱਤਰ : ਮੁਹੰਮਦ ਗੌਰੀ ਦਾ

ਪ੍ਰਸ਼ਨ 3. ਬੰਗਾਲ ਵਿੱਚ ਆਪਣੀ ਆਜ਼ਾਦੀ ਦੀ ਘੋਸ਼ਣਾ ਕਿਸ ਨੇ ਕੀਤੀ?

ਉੱਤਰ : ਅਲੀ ਮਰਦਾਨ ਨੇ

ਪ੍ਰਸ਼ਨ 4. ਲਹੂ ਅਤੇ ਲੋਹੇ ਦੀ ਨੀਤੀ ਕਿਸ ਹਾਕਮ ਨੇ ਅਪਣਾਈ?

ਉੱਤਰ : ਬਲਬਨ ਨੇ

ਪ੍ਰਸ਼ਨ 5. ਬਲਬਨ ਰਾਜ ਸ਼ਕਤੀ ਦੇ ਕਿਨ੍ਹਾਂ ਅਧਿਕਾਰਾਂ ਨੂੰ ਮੰਨਦਾ ਸੀ?

ਉੱਤਰ : ਦੈਵੀ ਅਧਿਕਾਰਾਂ ਨੂੰ

ਪ੍ਰਸ਼ਨ 6. ਤੁਰਕਾਂ ਅਤੇ ਅਰਬਾਂ ਵਿੱਚ ਕੀ ਅੰਤਰ ਸੀ?

ਉੱਤਰ : ਤੁਰਕ ਅਧਿਕ ਬਹਾਦਰ ਸਨ

ਪ੍ਰਸ਼ਨ 7. ਤਰਾਈਨ ਦੀ ਦੂਜੀ ਲੜਾਈ ਕਦੋਂ ਹੋਈ?

ਉੱਤਰ : 1192 ਈ: ਵਿੱਚ

ਪ੍ਰਸ਼ਨ 8. ਤਰਾਈਨ ਦੀ ਲੜਾਈ ਵਿੱਚ ਮੁਹੰਮਦ ਗੌਰੀ ਨੇ ਕਿਸ ਨੂੰ ਹਰਾਇਆ ਸੀ?

ਉੱਤਰ : ਪ੍ਰਿਥਵੀ ਰਾਜ ਚੌਹਾਨ ਨੂੰ

ਪ੍ਰਸ਼ਨ 9. ਦਾਸ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ?

ਉੱਤਰ : ਕੁਤਬੁਦੀਨ ਐਬਕ

ਪ੍ਰਸ਼ਨ 10. ਬਲਬਨ ਨੇ ਕਿਸ ਤਰ੍ਹਾਂ ਦੀ ਨੀਤੀ ਅਪਣਾਈ?

ਉੱਤਰ : ਲਹੂ ਅਤੇ ਲੋਹੇ ਦੀ