ਦਾਜ ਦੇ ਦਿਨ…….. ਬੇਟੀ ਪਰਨਾ।
ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ
ਦਾਜ ਤੇ ਦਾਨ ਬਹੁਤ ਦਿੱਤਾ,
ਦਿੱਤੇ ਸੂ ਹਸਤ ਲਦਾ।
ਹਸਤਾਂ ਦੇ ਪੈਰੀਂ ਬਾਬਲ ਝਾਂਜਰਾਂ,
ਛਣਕਾਰ ਪੈਂਦੀ ਜਾ।
ਓ ਬਾਬਲ ਮੈਂ ਬੇਟੀ ਪਰਨਾ।
ਓ ਬਾਬਲ ਧਰਮੀ, ਮੈਂ ਬੇਟੀ ਪਰਨਾ।
ਪ੍ਰਸ਼ਨ 1. ਧੀ ਕਿਸ ਨੂੰ ਸੰਬੋਧਨ ਕਰਦੀ ਹੈ?
(ੳ) ਮਾਮੇ ਨੂੰ
(ਅ) ਚਾਚੇ ਨੂੰ
(ੲ) ਭਰਾ ਨੂੰ
(ਸ) ਬਾਬਲ/ਬਾਪ ਨੂੰ
ਪ੍ਰਸ਼ਨ 2. ਇਹ ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਵਿੱਚੋਂ
(ਅ) ‘ਸਾਡਾ ਚਿੜੀਆਂ ਦਾ ਚੰਬਾ’ ਵਿੱਚੋਂ
(ੲ) ‘ਅੱਸੂ ਦਾ ਕਾਜ ਰਚਾ’ ਵਿੱਚੋਂ
(ਸ) ‘ਦੇਈਂ-ਦੇਈਂ ਵੇ ਬਾਬਲਾ’ ਵਿੱਚੋਂ
ਪ੍ਰਸ਼ਨ 3. ਇਹ ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?
(ੳ) ਟੱਪੇ ਨਾਲ
(ਅ) ਸੁਹਾਗ ਨਾਲ
(ੲ) ਸਿੱਠਣੀ ਨਾਲ
(ਸ) ਘੋੜੀ ਨਾਲ
ਪ੍ਰਸ਼ਨ 4. ਧੀ ਨੂੰ ਦਿੱਤੇ ਦਾਜ ਨਾਲ ਕੀ ਲੱਦ ਦਿੱਤੇ ਗਏ?
(ੳ) ਗੱਡੇ
(ੲ) ਭਾਣਜੀ ਦੇ
(ਅ) ਟਰੱਕ
(ਸ) ਘੋੜੇ
ਪ੍ਰਸ਼ਨ 5. ਕਿਸ ਦੇ ਪੈਰੀਂ ਝਾਂਜਰਾਂ ਸਨ?
(ੳ) ਹਾਥੀਆਂ ਦੇ
(ਅ) ਘੋੜਿਆਂ ਦੇ
(ੲ) ਨੱਚਣ ਵਾਲਿਆਂ ਦੇ
(ਸ) ਕੁੜੀਆਂ ਦੇ
ਪ੍ਰਸ਼ਨ 6. ਧੀ ਕਿਸ ਦੇ ਵਿਆਹ ਲਈ ਆਖਦੀ ਹੈ?
(ੳ) ਭੈਣ ਦੇ
(ਅ) ਭਤੀਜੀ ਦੇ
(ੲ) ਭਾਣਜੀ ਦੇ
(ਸ) ਆਪਣੇ।