CBSEClass 9 HindiEducationPunjab School Education Board(PSEB)

ਥਾਈਂ ਥਾਈਂ……………. ਵਿਸਾਖੀ ਚੱਲੀਏ।


ਪ੍ਰਸੰਗ ਸਹਿਤ ਵਿਆਖਿਆ : ਵਿਸਾਖੀ ਦਾ ਮੇਲਾ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇਂ ।

ਜੋਗੀਆਂ, ਮਦਾਰੀਆਂ ਤਮਾਸ਼ੇ ਲਾਏ ਨੇਂ ।

ਵੰਝਲੀ, ਲੰਗੋਜ਼ਾ, ਕਾਂਟੋ, ਤੂੰਬਾ ਵੱਜਦੇ ।

ਛਿੰਝ ਵਿਚ ਸੂਰੇ ਪਹਿਲਵਾਨ ਗੱਜਦੇ ।

ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ।

ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ।

ਕੋਹਾਂ ਵਿਚ ਮੇਲੇ ਨੇ ਜ਼ਮੀਨ ਮੱਲੀ ਏ ।

ਚੱਲ ਨੀ ਪਰੇਮੀਏ, ਵਿਸਾਖੀ ਚੱਲੀਏ ।

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ‘ਵਿਸਾਖੀ ਦਾ ਮੇਲਾ’ ਵਿਚੋਂ ਲਿਆ ਗਿਆ ਹੈ । ਇਸ ਕਵਿਤਾ ਵਿੱਚ ਕਵੀ ਨੇ ਵਿਸਾਖ ਦੇ ਮਹੀਨੇ ਦੀ ਕੁਦਰਤ ਦਾ ਵਰਣਨ ਕਰਨ ਤੋਂ ਇਲਾਵਾ ਇੱਕ ਪੇਂਡੂ ਮੇਲੇ ਦਾ ਯਥਾਰਥਕ ਚਿਤਰਨ ਵੀ ਕੀਤਾ ਹੈ । ਇਸ ਵਿੱਚ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਚਲ ਕੇ ਮੇਲੇ ਦੀ ਖ਼ੁਸ਼ੀ ਨੂੰ ਮਾਣਨ ਲਈ ਕਹਿੰਦਾ ਹੈ ।

ਵਿਆਖਿਆ : ਮੇਲੇ ਦਾ ਸ਼ੁਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਮੇਲੇ ਵਿੱਚ ਥਾਂ-ਥਾਂ ਪੰਘੂੜੇ ਲੱਗੇ ਹੋਏ ਹਨ ਅਤੇ ਕਈ ਪ੍ਰਕਾਰ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਥਾਂ-ਥਾਂ ਜੋਗੀਆਂ ਨੇ ਸੱਪਾਂ ਦੇ ਅਤੇ ਮਦਾਰੀਆਂ ਨੇ ਬਾਂਦਰਾਂ ਤੇ ਰਿੱਛਾਂ ਦੇ ਤਮਾਸ਼ੇ ਲਾਏ ਹੋਏ ਹਨ। ਮੇਲੇ ਵਿੱਚ ਕਿਸੇ ਪਾਸੇ ਵੰਝਲੀਆਂ, ਲੰਗੋਜ਼ੇ, ਕਾਂਟੋ ਤੇ ਤੂੰਬੇ ਵੱਜ ਰਹੇ ਹਨ ਅਤੇ ਕਿਸੇ ਪਾਸੇ ਛਿੰਝ ਵਿੱਚ ਸੂਰਮੇ ਪਹਿਲਵਾਨ ਗੱਜ ਰਹੇ ਹਨ। ਮੇਲੇ ਵਿੱਚ ਬਹੁਤ ਰੌਲਾ ਪੈ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਇੱਥੇ ਸਾਰੇ ਸੰਸਾਰ ਦਾ ਰੌਲਾ ਇਕੱਠਾ ਹੋ ਕੇ ਆ ਗਿਆ ਹੋਵੇ। ਮੇਲੇ ਵਿਚ ਸੰਘਣੀ ਭੀੜ ਹੈ। ਲੋਕਾਂ ਦਾ ਇਕ-ਦੂਜੇ ਦੇ ਮੋਢੇ ਨਾਲ ਮੋਢਾ ਖਹਿ ਰਿਹਾ ਹੈ। ਮੇਲੇ ਦਾ ਪਸਾਰ ਕੋਹਾਂ ਤੱਕ ਦੇ ਖੇਤਰ ਵਿੱਚ ਹੈ। ਚਲ ਸਜਨੀ, ਅਜਿਹੇ ਰੌਣਕਾਂ ਭਰੇ ਮੇਲੇ ਦਾ ਆਨੰਦ ਲੈਣ ਲਈ ਚਲੀਏ।