EducationKidsNCERT class 10thPunjab School Education Board(PSEB)

‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ – ਦਸਵੀਂ)

ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਸ੍ਰੀ ਗੁਰੂ ਅਰਜਨ ਦੇਵ ਜੀ)

ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ


ਪ੍ਰਸ਼ਨ 1 . ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦਾ ਕੇਂਦਰੀ ਭਾਵ ਲਿਖੋ।

ਉੱਤਰ – ਸ੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ਪਰਮਾਤਮਾ ਹੀ ਮਨੁੱਖ  ਦਾ ਸਿਰਜਣਹਾਰ ਤੇ ਪਾਲਣਹਾਰ ਹੈ। ਉਸ ਵਰਗਾ ਹੋਰ ਕੋਈ ਨਹੀਂ। ਇਸ ਸੰਸਾਰ ਵਿੱਚ ਜੋ ਕੁੱਝ ਵੀ ਵਾਪਰਦਾ ਹੈ, ਉਹ ਉਸ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।

ਮਨੁੱਖ ਲਈ ਉਸ ਤੋਂ ਵੱਡਾ, ਉਸ ਦੇ ਨੇੜੇ ਅਤੇ ਉਸ ਤੋਂ ਸਕਾ ਕੋਈ ਨਹੀਂ ਹੈ। ਜਿਹੜਾ ਮਨੁੱਖ ਉਸ ਦਾ ਨਾਮ ਸਿਮਰਨ ਕਰਦਾ ਹੈ ਉਹ ਮਹਾਂ – ਸੁੱਖ ਹਾਸਲ ਕਰ ਲੈਂਦਾ ਹੈ।

ਪੂਰੇ ਗੁਰੂ ਦੀ ਅਗਵਾਈ ਤੋਂ ਬਿਨਾਂ ਉਸ ਪ੍ਰਭੂ ਨਾਲ਼ ਮਿਲਾਪ ਨਹੀਂ ਹੋ ਸਕਦਾ। ਮਨੁੱਖ ਦਾ ਅਸਲੀ ਜੀਵਨ – ਆਸਰਾ ਉਹ ਪਰਮਾਤਮਾ ਹੀ ਹੈ।

ਪ੍ਰਸ਼ਨ 2 . ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਕਿਹੜੇ ਰਿਸ਼ਤੇ ਸਥਾਪਤ ਕਰਕੇ ਸਤਿਕਾਰ ਪ੍ਰਗਟ ਕੀਤਾ ਹੈ ?

ਉੱਤਰ – ਸ੍ਰੀ ਗੁਰੂ ਅਰਜਨ ਦੇਵ ਜੀ ਪਰਮਾਤਮਾ ਨਾਲ ਮਾਤਾ, ਪਿਤਾ ਅਤੇ ਭਰਾ ਦੇ ਰਿਸ਼ਤੇ ਸਥਾਪਿਤ ਕਰਕੇ ਸਤਿਕਾਰ ਪ੍ਰਗਟ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਪਰਮਾਤਮਾ ਮਨੁੱਖ ਲਈ ਸਭ ਕੁਝ ਹੈ।

ਉਸ ਤੋਂ ਬਿਨਾਂ ਇਸ ਸੰਸਾਰ ਵਿੱਚ ਮਨੁੱਖ ਦਾ ਹੋਰ ਕੋਈ ਸਹਾਰਾ ਨਹੀਂ ਬਣ ਸਕਦਾ।

ਪ੍ਰਸ਼ਨ 3 . “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਦੇ ਵਿਸ਼ੇ ਬਾਰੇ 50 – 60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ – ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਦਾ ਵਿਸ਼ਾ ਪਰਮਾਤਮਾ ਨੂੰ ਮਾਤਾ, ਪਿਤਾ, ਭਰਾ, ਰਿਸ਼ਤੇਦਾਰ ਆਦਿ ਵੱਖ – ਵੱਖ ਰਿਸ਼ਤਿਆਂ ਦੇ ਰੂਪ ਵਿੱਚ ਦੇਖਣ ਨਾਲ ਸੰਬੰਧਿਤ ਹੈ।

ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਪਰਮਾਤਮਾ ਹੀ ਹਰ ਥਾਂ ਤੇ ਜੀਵ ਦਾ ਰਾਖਾ ਹੈ ਅਤੇ ਉਹੀ ਸਾਡਾ ਆਸਰਾ ਤੇ ਮਾਣ ਹੈ।

ਸਾਰੇ ਜੀਵ – ਜੰਤੂ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਇਹ ਜਗਤ – ਅਖਾੜਾ ਉਸ ਦੀ ਹੀ ਖੇਡ ਹੈ। ਪਰਮਾਤਮਾ ਨੇ ਆਪਣੀ ਇੱਛਾ ਅਨੁਸਾਰ ਹੀ ਜੀਵਾਂ ਨੂੰ ਵੱਖ – ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦਾ ਹੈ।