‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ : ਇੱਕ ਸ਼ਬਦ ਵਾਲੇ ਉੱਤਰ
ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਸਤਰ ਵਿੱਚ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਨਾਂ ਦੀ ਰਚਨਾ/ਕਵਿਤਾ ਦਾ ਲੇਖਕ ਕੌਣ ਹੈ?
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ।
ਪ੍ਰਸ਼ਨ 2. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਕਵਿਤਾ ਵਿੱਚ ਕਿਸ ਨੂੰ ਮਾਤਾ-ਪਿਤਾ ਦਾ ਦਰਜਾ ਦਿੱਤਾ ਗਿਆ ਹੈ?
ਉੱਤਰ : ਪ੍ਰਭੂ/ਪਰਮਾਤਮਾ ਨੂੰ।
ਪ੍ਰਸ਼ਨ 3. ‘ਤੂੰ ਮੇਰਾ ਬੰਧਪੁ’ ਵਿੱਚ ‘ਤੂੰ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?
ਉੱਤਰ : ਪਰਮਾਤਮਾ ਲਈ।
ਪ੍ਰਸ਼ਨ 4. ‘ਬੰਧਪੁ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਰਿਸ਼ਤੇਦਾਰ।
ਪ੍ਰਸ਼ਨ 5. ‘ਭ੍ਰਾਤਾ’ ਸ਼ਬਦ ਦਾ ਅਰਥ ਦੱਸੋ।
ਉੱਤਰ : ਭਰਾ।
ਪ੍ਰਸ਼ਨ 6. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਕਵਿਤਾ ਵਿੱਚ ਜੀਵ ਲਈ ਕੌਣ ਰਿਸ਼ਤੇਦਾਰ ਅਤੇ ਭਰਾ ਦੀ ਥਾਂ ਹੈ?
ਉੱਤਰ : ਪਰਮਾਤਮਾ।
ਪ੍ਰਸ਼ਨ 7. ਸਭ ਥਾਂਵਾਂ ‘ਤੇ ਜੀਵ ਦੀ ਰੱਖਿਆ ਕਰਨ ਵਾਲਾ ਕੌਣ ਹੈ?
ਉੱਤਰ : ਪ੍ਰਭੂ/ਪਰਮਾਤਮਾ
ਪ੍ਰਸ਼ਨ 8. ‘ਕਾੜਾ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਚਿੰਤਾ।
ਪ੍ਰਸ਼ਨ 9. ‘ਭਉ’ ਸ਼ਬਦ ਦਾ ਅਰਥ ਦੱਸੋ।
ਉੱਤਰ : ਡਰ।
ਪ੍ਰਸ਼ਨ 10. ‘ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ’ ਵਿੱਚ ‘ਤੁਮਰੀ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?
ਉੱਤਰ: ਪਰਮਾਤਮਾ ਲਈ।
ਪ੍ਰਸ਼ਨ 11. ‘ਤੁਮਰੀ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਤੇਰੀ/ਤੁਹਾਡੀ।
ਪ੍ਰਸ਼ਨ 12. ‘ਪਛਾਣਾ’ ਸ਼ਬਦ ਦਾ ਅਰਥ ਦੱਸੋ।
ਉੱਤਰ : ਪਛਾਣਦਾ ਹਾਂ, ਸਾਂਝ ਪਾਉਂਦਾ ਹਾਂ।
ਪ੍ਰਸ਼ਨ 13. ‘ਤੁਧੁ’ ਸ਼ਬਦ ਦਾ ਕੇ ਅਰਥ ਹੈ?
ਉੱਤਰ : ਤੈਨੂੰ/ਤੁਹਾਨੂੰ।
ਪ੍ਰਸ਼ਨ 14. ‘ਕੁਮਰੀ ਕ੍ਰਿਪਾ ਤੇ ਤੁਧੁ ਪਛਾਣਾ’ ਅਨੁਸਾਰ ਕਿਸ ਦੀ ਕਿਰਪਾ ਨਾਲ ਪ੍ਰਭੂ ਦੀ ਪਛਾਣ ਹੁੰਦੀ ਹੈ ?
ਉੱਤਰ : ਪਰਮਾਤਮਾ ਦੀ।
ਪ੍ਰਸ਼ਨ 15. ਪ੍ਰਭੂ ਦੀ ਕਿਰਪਾ ਨਾਲ ਕਿਸ ਨੂੰ ਪਛਾਣਿਆ ਜਾਂਦਾ ਹੈ?
ਉੱਤਰ : ਪਰਮਾਤਮਾ ਨੂੰ।
ਪ੍ਰਸ਼ਨ 16. ‘ਓਟ’ ਸ਼ਬਦ ਦਾ ਅਰਥ ਦੱਸੋ।
ਉੱਤਰ : ਆਸਰਾ।
ਪ੍ਰਸ਼ਨ 17. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਰਚਨਾ ਅਨੁਸਾਰ ਸਾਡਾ ਆਸਰਾ ਅਤੇ ਮਾਣ ਕੌਣ ਹੈ?
ਉੱਤਰ : ਪਰਮਾਤਮਾ।
ਪ੍ਰਸ਼ਨ 18. ‘ਤੂੰ ਹੈ ਮੇਰਾ ਮਾਣਾ’ ਵਿੱਚ ‘ਤੂੰ ਹੈ’ ਕੌਣ ਹੈ?
ਉੱਤਰ : ਪ੍ਰਭੂ/ਪਰਮਾਤਮਾ।
ਪ੍ਰਸ਼ਨ 19. ‘ਮਾਣਾ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਮਾਣ/ਫ਼ਖ਼ਰ।
ਪ੍ਰਸ਼ਨ 20. ‘ਤੁਝ ਬਿਨੁ ਦੂਜਾ’ ਵਿੱਚ ‘ਤੁਝ ਬਿਨੁ’ ਤੋਂ ਕੀ ਭਾਵ ਹੈ?
ਉੱਤਰ : ਪਰਮਾਤਮਾ ਤੋਂ ਬਿਨਾਂ।
ਪ੍ਰਸ਼ਨ 21. ‘ਅਵਰ’ ਸ਼ਬਦ ਦਾ ਅਰਥ ਦੱਸੋ।
ਉੱਤਰ : ਹੋਰ।
ਪ੍ਰਸ਼ਨ 22. ‘ਖੇਲੁ ਅਖਾੜਾ’ ਦਾ ਕੀ ਅਰਥ ਹੈ ?
ਉੱਤਰ : ਜਗਤ-ਤਮਾਸ਼ਾ/ਜਗਤ-ਅਖਾੜਾ।
ਪ੍ਰਸ਼ਨ 23. ਸਾਰੇ ਜੀਅ-ਜੰਤ/ਜੀਵ-ਜੰਤੂ ਕਿਸ ਦੇ ਪੈਦਾ ਕੀਤੇ ਹੋਏ ਹਨ?
ਉੱਤਰ : ਸਾਰੇ ਜੀਵ-ਜੰਤੂ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ।
ਪ੍ਰਸ਼ਨ 24. ‘ਉਪਾਏ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਪੈਦਾ ਕੀਤੇ।
ਪ੍ਰਸ਼ਨ 25. ‘ਸਭ ਕਿਛੁ’ ਦਾ ਅਰਥ ਦੱਸੋ।
ਉੱਤਰ : ਸਭ ਕੁਝ।
ਪ੍ਰਸ਼ਨ 26. ‘ਅਸਾੜਾ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਸਾਡਾ।
ਪ੍ਰਸ਼ਨ 27. ‘ਮਹਾ ਸੁਖੁ’ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?
ਉੱਤਰ : ਪ੍ਰਭੂ ਦੇ ਨਾਮ ਦਾ ਸਿਮਰਨ ਕਰ ਕੇ।
ਪ੍ਰਸ਼ਨ 28. ‘ਮਹਾ ਸੁਖੁ’ ਤੋਂ ਕੀ ਭਾਵ ਹੈ?
ਉੱਤਰ : ‘ਮਹਾ ਸੁਖੁ’ (ਮਹਾਂ ਸੁੱਖ) ਤੋਂ ਭਾਵ ਆਤਮਿਕ ਅਨੰਦ ਤੋਂ ਹੈ।
ਪ੍ਰਸ਼ਨ 29. ਮਨ ਨੂੰ ਸੀਤਲਤਾ ਕਿਸ ਤਰ੍ਹਾਂ ਮਿਲਦੀ ਹੈ?
ਉੱਤਰ : ਪ੍ਰਭੂ ਦੇ ਗੁਣ ਗਾਉਣ ਨਾਲ਼।
ਪ੍ਰਸ਼ਨ 30. ‘ਸੀਤਲਤਾ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਠੰਢਕ।
ਪ੍ਰਸ਼ਨ 31. ‘ਸੀਤਲਾਇਆ’ ਸ਼ਬਦ ਦਾ ਅਰਥ ਦੱਸੋ।
ਉੱਤਰ : ਠੰਢਾ ਹੋ ਗਿਆ।
ਪ੍ਰਸ਼ਨ 32. ‘ਸੁਖਮਨੀ’ ਕਿਸ ਦੀ ਰਚਨਾ ਹੈ?
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਦੀ।
ਪ੍ਰਸ਼ਨ 33. ਜੀਵ ਕਿਸ ਦੀ ਕਿਰਪਾ ਨਾਲ ਪ੍ਰਭੂ/ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ?
ਉੱਤਰ : ਪਰਮਾਤਮਾ ਦੀ।
ਪ੍ਰਸ਼ਨ 34. ਪ੍ਰਭੂ/ਪਰਮਾਤਮਾ ਦਾ ਨਾਮ ਸਿਮਰ ਕੇ ਕਿਸ ਅਨੰਦ ਦੀ ਪ੍ਰਾਪਤੀ ਹੁੰਦੀ ਹੈ?
ਉੱਤਰ : ਆਤਮਿਕ ਅਨੰਦ ਦੀ।
ਪ੍ਰਸ਼ਨ 35. ਇਸ ਜਗਤ-ਤਮਾਸ਼ੇ/ਜਗਤ-ਅਖਾੜੇ (ਖੇਲੁ-ਅਖਾੜਾ) ਦਾ ਸਿਰਜਕ ਕੌਣ ਹੈ?
ਉੱਤਰ : ਪ੍ਰਭੂ/ਪਰਮਾਤਮਾ।
ਪ੍ਰਸ਼ਨ 36. ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ’ ਕਿਸ ਤੋਂ ਰਖਵਾਈ?
ਉੱਤਰ : ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਤੋਂ।
ਪ੍ਰਸ਼ਨ 37. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਗ੍ਰੰਥ ਦੀ ਸੰਪਾਦਨਾ ਕੀਤੀ?
ਉੱਤਰ : ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ।
ਪ੍ਰਸ਼ਨ 38. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਕਿਹੜੇ ਰਿਸ਼ਤੇ ਸਥਾਪਿਤ ਕੀਤੇ ਹਨ?
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਪਿਤਾ, ਮਾਤਾ, ਰਿਸ਼ਤੇਦਾਰ ਅਤੇ ਭਰਾ ਦਾ ਰਿਸ਼ਤਾ ਸਥਾਪਿਤ ਕੀਤਾ।