CBSEEducationKavita/ਕਵਿਤਾ/ कविताNCERT class 10thPunjab School Education Board(PSEB)

ਤੂੰ ਮੇਰਾ ਪਿਤਾ …………….. ਖੇਲੁ ਅਖਾੜਾ ਜੀਉ।


ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ : ਗੁਰੂ ਅਰਜਨ ਦੇਵ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-


ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ਤੂੰ ਮੇਰਾ ਓਟ ਤੂੰ ਹੈ ਮੇਰਾ ਮਾਣਾ॥

ਤੁਝ ਬਿਨੁ ਦੂਜਾ ਅਵਰੁ ਨਾ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁੱਝ ਮੰਨਦੇ ਹੋਏ, ਉਸ ਦੀ ਸ਼ਕਤੀ ਤੇ ਉਸ ਉੱਪਰ ਆਪਣੀ ਟੇਕ ਨੂੰ ਬਿਆਨ ਕਰਦਿਆਂ ਇਹ ਵਿਚਾਰ ਪੇਸ਼ ਕੀਤਾ ਹੈ ਕਿ ਉਸ ਦਾ ਨਾਮ ਧਿਆਉਣ ਨਾਲ ਮਹਾਂ-ਸੁਖ ਮਿਲਦਾ ਹੈ ਤੇ ਵਿਕਾਰਾਂ ਦਾ ਔਖਾ ਘੋਲ ਜਿੱਤਿਆ ਜਾਂਦਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁੱਝ ਮੰਨਦੇ ਹੋਏ, ਉਸ ਦੀ ਸ਼ਕਤੀ ਤੇ ਉਸ ਉੱਪਰ ਆਪਣੀ ਟੇਕ ਨੂੰ ਬਿਆਨ ਕੀਤਾ ਹੈ।

ਵਿਆਖਿਆ : ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ ! ਤੂੰ ਮੇਰੇ ਪਿਤਾ ਦੀ ਥਾਂ ਹੈਂ ਅਤੇ ਤੂੰ ਮੇਰੀ ਮਾਤਾ ਦੀ ਥਾਂ ਹੈਂ। ਮੇਰਾ ਰਿਸ਼ਤੇਦਾਰ ਤੂੰ ਹੈਂ ਤੇ ਮੇਰਾ ਭਰਾ ਵੀ ਤੂੰ ਹੀ ਹੈਂ । ਜਦੋਂ ਤੂੰ ਸਭ ਥਾਵਾਂ ‘ਤੇ ਮੇਰਾ ਰਾਖਾ ਹੈਂ, ਤਾਂ ਮੈਨੂੰ ਕੋਈ ਚਿੰਤਾ ਜਾਂ ਡਰ ਪੋਹ ਨਹੀਂ ਸਕਦਾ। ਹੇ ਪ੍ਰਭੂ ! ਮੈਂ ਤੇਰੀ ਕਿਰਪਾ ਨਾਲ ਹੀ ਤੈਨੂੰ ਪਛਾਣ ਸਕਦਾ ਹਾਂ, ਅਰਥਾਤ ਤੇਰੀ ਕਿਰਪਾ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਮੇਰੀ ਓਟ ਹੈਂ ਅਤੇ ਮੇਰਾ ਮਾਣ ਹੈਂ। ਮੇਰੇ ਲਈ ਤੇਰੇ ਬਗ਼ੈਰ ਹੋਰ ਕੋਈ ਨਹੀਂ। ਸੰਸਾਰ ਦੀ ਇਹ ਖੇਡ ਤੇ ਅਖਾੜਾ ਸਭ ਤੇਰਾ ਹੀ ਹੈ।