ਤੂੰ ਕਿਹੜੇ…….. ਮੈਦਾਨ ਭੱਜ ਗਏ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇਂ,
ਮੈਂ ਕੀ ਜਾਣਾ ਤੇਰੀ ਸਾਰ ਨੂੰ।
ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇਂ ਤੀਰਥਾਂ ‘ਤੇ।
ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ।
ਪ੍ਰਸ਼ਨ 1. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਢੋਲੇ ਨਾਲ
(ਅ) ਟੱਪੇ ਨਾਲ
(ੲ) ਸੁਹਾਗ ਨਾਲ
(ਸ) ਘੋੜੀ ਨਾਲ
ਪ੍ਰਸ਼ਨ 2. ਮਨੁੱਖ ਕਿਸ ਦੇ ਰੰਗਾਂ ਨੂੰ ਨਹੀਂ ਜਾਣਦਾ?
(ੳ) ਦੂਜਿਆਂ ਦੇ
(ਅ) ਵਿਰੋਧੀਆਂ ਦੇ
(ੲ) ਪਰਮਾਤਮਾ ਦੇ
(ਸ) ਸਾਰਿਆਂ ਦੇ
ਪ੍ਰਸ਼ਨ 3. ਮਨੁੱਖ ਕਿਸ ਦੀ ਸਾਰ/ਰਮਜ਼ ਨਹੀਂ ਜਾਣਦਾ?
(ੳ) ਫ਼ਰੋਬੀਆਂ ਦੀ
(ਅ) ਚਲਾਕ ਲੋਕਾਂ ਦੀ
(ੲ) ਦੁਸ਼ਮਣਾਂ ਦੀ
(ਸ) ਪਰਮਾਤਮਾ ਦੀ
ਪ੍ਰਸ਼ਨ 4. ਤੀਰਥਾਂ ‘ਤੇ ਨ੍ਹਾਉਣ ਨਾਲ ਕਿਹੜੀ ਮੈਲ ਨਹੀਂ ਜਾਂਦੀ?
(ੳ) ਸਰੀਰ ਦੀ
(ਅ) ਚਿਹਰੇ ਦੀ
(ੲ) ਦਿਲ ਦੀ
(ਸ) ਹੱਥਾਂ ਦੀ
ਪ੍ਰਸ਼ਨ 5. ਬਜੌਰ ਕਿਸ ਦਾ ਨਾਂ ਹੈ?
(ੳ) ਸ਼ਹਿਰ ਦਾ
(ਅ) ਫਲ਼ ਦਾ
(ੲ) ਇਲਾਕੇ ਦਾ
(ਸ) ਫੁੱਲ ਦਾ
ਪ੍ਰਸ਼ਨ 6. ਬਜੌਰ ਦੇ ਇਲਾਕੇ ਦੀ ਕਿਹੜੀ ਚੀਜ਼ ਪ੍ਰਸਿੱਧ ਹੈ?
(ੳ) ਭਾਂਡੇ
(ਅ) ਦਾਖਾਂ
(ੲ) ਸੇਬ
(ਸ) ਸੰਤਰੇ