ਤੁਰਨ ਦਾ ਹੁਨਰ : ਇੱਕ-ਦੋ ਸ਼ਬਦਾਂ ਵਿੱਚ ਉੱਤਰ
ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਲੇਖ/ਨਿਬੰਧ ‘ਤੁਰਨ ਦਾ ਹੁਨਰ’ ਦਾ ਲੇਖਕ ਕੌਣ ਹੈ?
ਉੱਤਰ : ਡਾ. ਨਰਿੰਦਰ ਸਿੰਘ ਕਪੂਰ।
ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਡਾ. ਨਰਿੰਦਰ ਸਿੰਘ ਕਪੂਰ ਦਾ ਕਿਹੜਾ ਲੇਖ/ਨਿਬੰਧ ਸ਼ਾਮਲ ਹੈ?
ਉੱਤਰ : ਤੁਰਨ ਦਾ ਹੁਨਰ।
ਪ੍ਰਸ਼ਨ 3. ਸਬਰ-ਸੰਤੋਖ ਵਾਲਾ ਵਿਅਕਤੀ ਕਿਹੜਾ ਸਿਦਕ ਅਤੇ ਸਾਹਸ ਦਿਖਾ ਸਕਦਾ ਹੈ?
ਉੱਤਰ : ਲੰਮੇ ਪੈਂਡੇ ਤੁਰਨ ਦਾ।
ਪ੍ਰਸ਼ਨ 4. ਕਿਹੜੇ ਲੋਕ ਗਲਤ ਨਿਸ਼ਾਨਿਆਂ ‘ਤੇ ਪਹੁੰਚਦੇ ਹਨ?
ਉੱਤਰ : ਜਿਹੜੇ ਠੀਕ ਤੁਰ ਨਹੀਂ ਸਕਦੇ।
ਪ੍ਰਸ਼ਨ 5. ਇੱਕ ਥਾਂ ‘ਤੇ ਰਹਿ-ਰਹਿ ਕੇ ਅੱਕਿਆ ਵਿਅਕਤੀ ਕਿੱਥੇ ਨਿਕਲ ਜਾਣਾ ਚਾਹੁੰਦਾ ਹੈ?
ਉੱਤਰ : ਕਿਤੇ ਦੂਰ।
ਪ੍ਰਸ਼ਨ 6. ਹਲਕੇ-ਫੁੱਲ ਹੋਣ ਦਾ ਹੁਨਰ ਕਿਹੜਾ ਹੈ?
ਉੱਤਰ : ਤੁਰਨਾ।
ਪ੍ਰਸ਼ਨ 7. ਕਿੱਥੋਂ ਦਾ ਸੱਭਿਆਚਾਰ ਦਰਿਆਵਾਂ ਦਾ ਸੱਭਿਆਚਾਰ ਹੈ?
ਉੱਤਰ : ਪੰਜਾਬ ਦਾ।
ਪ੍ਰਸ਼ਨ 8. ਪੰਜਾਬੀ ਕਿੱਸਿਆਂ ਦੇ ਪ੍ਰੇਮੀ ਆਪਣੀਆਂ ਪ੍ਰੇਮਿਕਾਵਾਂ ਦੇ ਦੇਸ ਕਿਵੇਂ ਪਹੁੰਚੇ ਸਨ?
ਉੱਤਰ : ਤੁਰ ਕੇ।
ਪ੍ਰਸ਼ਨ 9. “ਮੈਂ ਜਿਤਨਾ ਵਧੇਰੇ ਤੁਰਦਾ ਹਾਂ, ਉਤਨਾ ਹੀ ਮੈਨੂੰ ਵਧੇਰੇ ਅਨੁਭਵ ਹੁੰਦਾ ਹੈ ਕਿ ਮੈਂ ਘਟ ਤੁਰਦਾ ਹਾਂ।” ਇਕ ਕਹੇ?
ਉੱਤਰ : ਕਿਸੇ ਸਿਆਣੇ ਨੇ।
ਪ੍ਰਸ਼ਨ 10. ਕਿਸ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ?
ਉੱਤਰ : ਮਨੁੱਖ ਨੇ।
ਪ੍ਰਸ਼ਨ 11. ਕਾਰਾਂ, ਗੱਡੀਆਂ, ਬੱਸਾਂ ਕਿਸ ਦੀ ਮਜਬੂਰੀ ਬਣ ਗਈਆਂ ਹਨ?
ਉੱਤਰ : ਮਨੁੱਖ ਦੀ।
ਪ੍ਰਸ਼ਨ 12. ਮਨੁੱਖ ਕਿਹੜੇ ਮੌਕਿਆਂ ਦਾ ਲਾਭ ਨਹੀਂ ਉਠਾਉਂਦੇ?
ਉੱਤਰ : ਮਨੁੱਖ ਉਹਨਾਂ ਮੌਕਿਆਂ ਦਾ ਲਾਭ ਨਹੀਂ ਉਠਾਉਂਦੇ ਜਿਹੜੇ ਉਹਨਾਂ ਨੂੰ ਤੁਰਨ ਲਈ ਮਿਲਦੇ ਹਨ।
ਪ੍ਰਸ਼ਨ 13. ਸ੍ਵੈਵਿਸ਼ਵਾਸ ਕਿਸ ਕਾਰਨ ਉਪਜਦਾ ਹੈ?
ਉੱਤਰ : ਤੁਰਨ ਕਾਰਨ।
ਪ੍ਰਸ਼ਨ 14. ਇਕੱਠੇ ਸੈਰ ਕਰਨ ਵਾਲ਼ੇ ਪਤੀ-ਪਤਨੀ ਦੁਨੀਆ ਦੀ ਹਰ ਮੁਸੀਬਤ ਦਾ ਕਿਵੇਂ ਸਾਮ੍ਹਣਾ ਕਰਦੇ ਹਨ?
ਉੱਤਰ : ਖਿੜੇ ਮੱਥੇ।
ਪ੍ਰਸ਼ਨ 15. ਕਿਸ ਨੂੰ ਬਿਮਾਰੀ ਲੱਗਦੀ ਹੀ ਨਹੀਂ?
ਉੱਤਰ : ਜਿਸ ਨੂੰ ਤੁਰਨ ਦੀ ਆਦਤ ਹੈ।
ਪ੍ਰਸ਼ਨ 16. ਕਿਸ ਨਾਲ ਜੁੜਿਆ ਸਾਡਾ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਦਿਲ ਨੂੰ ਵਿਸ਼ਾਲ ਕਰਦਾ ਹੈ?
ਉੱਤਰ : ਪ੍ਰਕਿਰਤੀ ਨਾਲ।
ਪ੍ਰਸ਼ਨ 17. ਕਿਨ੍ਹਾਂ ਲੋਕਾਂ ਨੂੰ ਸੌਖਿਆਂ ਦੁਖੀ ਨਹੀਂ ਕੀਤਾ ਜਾ ਸਕਦਾ?
ਉੱਤਰ : ਜਿਹੜੇ ਤੁਰ ਕੇ ਆਪਣੇ ਕੰਮ ਵਾਲੀ ਥਾਂ ਪਹੁੰਚ ਸਕਦੇ ਹਨ।
ਪ੍ਰਸ਼ਨ 18. ਤੁਰਨ ਨਾਲ ਗਊਆਂ-ਮੱਝਾਂ ਕਿਸ ਦੀਆਂ ਮੂਰਤੀਆਂ ਲੱਗਣ ਲੱਗ ਪੈਂਦੀਆਂ ਹਨ?
ਉੱਤਰ : ਸਬਰ-ਸੰਤੋਖ ਦੀਆਂ।
ਪ੍ਰਸ਼ਨ 19. ਕਿਹੜਾ ਵਿਅਕਤੀ ਬਹਾਦਰ, ਹੌਸਲੇ ਵਾਲਾ ਅਤੇ ਗੰਭੀਰ ਹੋ ਜਾਂਦਾ ਹੈ?
ਉੱਤਰ : ਤੁਰਨ ਵਾਲਾ।
ਪ੍ਰਸ਼ਨ 20. ਤੁਰਨ ਨਾਲ ਕਿਹੜੀ ਸ਼ਾਂਤੀ ਮਿਲਦੀ ਹੈ?
ਉੱਤਰ : ਮਨ ਦੀ।
ਪ੍ਰਸ਼ਨ 21. ਅਜੋਕੇ ਸਮੇਂ ਵਿੱਚ ਕਿਨ੍ਹਾਂ ਲੋਕਾਂ ਦੀ ਗਿਣਤੀ ਵਧ ਰਹੀ ਹੈ?
ਉੱਤਰ : ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿੰਦੇ ਹਨ।
ਪ੍ਰਸ਼ਨ 22. ਸਾਡਾ ਸਰੀਰ ਕਿਹੜਾ ਸਮਾਂ ਕਿਸੇ ਨਾ ਕਿਸੇ ਢੰਗ ਨਾਲ ਸਾਨੂੰ ਮੋੜ ਦਿੰਦਾ ਹੈ?
ਉੱਤਰ : ਤੁਰਨ ਵਿੱਚ ਲੱਗਣ ਵਾਲਾ ਸਾਰਾ ਸਮਾਂ।
ਪ੍ਰਸ਼ਨ 23. ‘ਕੋਈ ਖੇਤਾ ਸੌ ਮੀਲ ਤੁਰ ਆਵੇ ਤਾਂ ਕੀ ਉਹ ਘੋੜਾ ਬਣ ਜਾਵੇਗਾ?” ਕਿਹੜੇ ਲੋਕ ਇਹ ਦਲੀਲ ਦਿੰਦੇ ਹਨ?
ਉੱਤਰ : ਤੁਰਨ ਦੇ ਵਿਰੋਧੀ।
ਪ੍ਰਸ਼ਨ 24. ਕਿਹੜੇ ਲੋਕ ਤਰਸ ਦੇ ਪਾਤਰ ਹੁੰਦੇ ਹਨ?
ਉੱਤਰ : ਤੁਰਨ ਦਾ ਵਿਰੋਧ ਕਰਨ ਵਾਲੇ।
ਪ੍ਰਸ਼ਨ 25. ਕਿਨ੍ਹਾਂ ਲੋਕਾਂ ‘ਤੇ ਤਰਸ ਹੀ ਕਰਨਾ ਚਾਹੀਦਾ ਹੈ?
ਉੱਤਰ : ਤੁਰਨ ਦੇ ਵਿਰੋਧੀਆਂ ‘ਤੇ।
ਪ੍ਰਸ਼ਨ 26. ਅਸ਼ਿਸ਼ਟਤਾ ਦੀ ਨਿਸ਼ਾਨੀ ਕੀ ਹੈ?
ਉੱਤਰ : ਬਹੁਤ ਤੇਜ਼ ਤੁਰਨਾ।
ਪ੍ਰਸ਼ਨ 27. ਜਿਹੜਾ ਵਿਅਕਤੀ ਤੁਰ ਕੇ ਤੁਹਾਨੂੰ ਮਿਲਨ ਆਵੇ ਉਸ ਦਾ ਪਿਆਰ ਕਿਸ ਦੇ ਯੋਗ ਹੈ?
ਉੱਤਰ : ਸਤਿਕਾਰ ਦੇ।
ਪ੍ਰਸ਼ਨ 28. ”ਵੇਖਣ ਚੱਲਿਆ ਹਾਂ ਕਿ ਦੁਨੀਆ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ?” ਇਹ ਸ਼ਬਦ ਕਿਸ ਨੇ ਕਹੇ?
ਉੱਤਰ : ਇੱਕ ਯੂਨਾਨੀ ਫਿਲਾਸਫ਼ਰ ਨੇ।
ਪ੍ਰਸ਼ਨ 29. ਚੀਨੀ ਯਾਤਰੀ ਹਿਊਨਸਾਂਗ ਤੇ ਵਾਹਯਾਨ ਤੁਰ ਕੇ ਕਿੱਥੇ ਆਏ ਸਨ?
ਉੱਤਰ : ਭਾਰਤ।
ਪ੍ਰਸ਼ਨ 30. ਜ਼ਿੰਦਗੀ ਦਾ ਤਜਰਬਾ ਕਿਵੇਂ ਪ੍ਰਾਪਤ ਹੁੰਦਾ ਹੈ?
ਉੱਤਰ : ਤੁਰਨ ਨਾਲ।
ਪ੍ਰਸ਼ਨ 31. ਡਾ. ਨਰਿੰਦਰ ਸਿੰਘ ਕਪੂਰ ਦੀ ਪ੍ਰਸਿੱਧੀ ਕਵੀ ਦੇ ਤੌਰ ‘ਤੇ ਹੈ ਜਾਂ ਵਾਰਤਕਕਾਰ ਦੇ ਤੌਰ ‘ਤੇ?
ਉੱਤਰ : ਵਾਰਤਕਕਾਰ ਦੇ ਤੌਰ ‘ਤੇ।
ਪ੍ਰਸ਼ਨ 32. ਹੇਠ ਦਿੱਤੇ ਸ਼ਬਦਾਂ ਦੇ ਅਰਥ ਲਿਖੋ:
ਪੈਂਡਾ, ਜਿਗਿਆਸੂ, ਅਭਿਲਾਸ਼ੀ, ਅਨੁਭਵ, ਅਵਸਰ, ਟਪਲਾ।
ਉੱਤਰ : ਪੈਂਡਾ : ਸਫ਼ਰ, ਫ਼ਾਸਲਾ, ਦੂਰੀ।
ਅਭਿਲਾਸ਼ੀ : ਇੱਛਾ/ਲਾਲਸਾ ਰੱਖਣ ਵਾਲ਼ਾ।
ਅਵਸਰ : ਮੌਕਾ, ਸਮਾਂ।
ਜਿਗਿਆਸੂ : ਜਾਣਨ ਦੀ ਇੱਛਾ ਰੱਖਣ ਵਾਲਾ।
ਅਨੁਭਵ : ਤਜਰਬਾ, ਗਿਆਨ।
ਟਪਲਾ : ਭਰਮ-ਭੁਲੇਖਾ, ਗ਼ਲਤ-ਫ਼ਹਿਮੀ।