ਤੀਜੀ ਮਾਂ ਪੰਜਾਬੀ ਬੋਲੀ (ਕਾਵਿ ਟੁਕੜੀ)
ਤੀਜੀ ਮਾਂ ਪੰਜਾਬੀ ਬੋਲੀ,
ਬਚਪਨ ਵਿੱਚ ਮਾਂ ਪਾਸੋਂ ਸਿੱਖੀ।
ਧੋਤੀ, ਮਾਂਜੀ, ਪਹਿਨੀ ਪਚਰੀ,
ਨਜ਼ਮ – ਨਸਰ ਬੋਲੀ ਤੇ ਲਿਖੀ।
ਮਤਰੇਈਆਂ ਨੂੰ ਪਰੇ ਹਟਾ ਕੇ,
ਪਟਰਾਣੀ ਤਖ਼ਤ ਬਹਾਇਆ।
ਇਹੋ ਜਿਹੀ ਮਨੋਹਰ ਮਿੱਠੀ,
ਹੋਰ ਕੋਈ ਬੋਲੀ ਨਹੀਂ ਡਿੱਠੀ।
ਪ੍ਰਸ਼ਨ 1 . ‘ਤੀਜੀ ਮਾਂ’ ਕਿਸ ਨੂੰ ਕਿਹਾ ਗਿਆ ਹੈ?
(ੳ) ਭਾਰਤ ਮਾਤਾ ਨੂੰ
(ਅ) ਧਰਤੀ ਮਾਤਾ ਨੂੰ
(ੲ) ਆਪਣੀ ਮਾਂ ਨੂੰ
(ਸ) ਮਾਂ – ਬੋਲੀ ਨੂੰ
ਪ੍ਰਸ਼ਨ 2 . ਮਾਂ – ਬੋਲੀ ਕਿਹੋ ਜਿਹੀ ਹੈ?
(ੳ) ਕੁੜੱਤਣ ਭਰੀ
(ਅ) ਸ਼ਹਿਦ ਨਾਲੋਂ ਮਿੱਠੀ
(ੲ) ਨਿੰਮ ਵਰਗੀ
(ਸ) ਆਮ ਭਾਸ਼ਾਵਾਂ ਵਰਗੀ
ਪ੍ਰਸ਼ਨ 3 . ‘ਮਤਰੇਈਆਂ’ ਕਿਸ ਨੂੰ ਕਿਹਾ ਗਿਆ ਹੈ?
(ੳ) ਅੰਗਰੇਜ਼ੀ
(ਅ) ਹਿੰਦੀ
(ੲ) ਦੂਜੀਆਂ ਭਾਸ਼ਾਵਾਂ
(ਸ) ਸਾਰੇ
ਪ੍ਰਸ਼ਨ 4 . ‘ਨਸਰ’ ਤੋਂ ਕੀ ਭਾਵ ਹੈ?
(ੳ) ਕਵਿਤਾ
(ਅ) ਜੀਵਨੀ
(ੲ) ਵਾਰਤਕ
(ਸ) ਇਕਾਂਗੀ
ਪ੍ਰਸ਼ਨ 5 . ‘ਨਜ਼ਮ’ ਕਿਸ ਨੂੰ ਆਖਦੇ ਹਨ?
(ੳ) ਵਾਰਤਕ
(ਅ) ਨਾਵਲ
(ੲ) ਕਵਿਤਾ
(ਸ) ਇਕਾਂਗੀ