ਤਾਰਾਂ – ਤਾਰਾਂ – ਤਾਰਾਂ – ਲੰਮੀ ਬੋਲੀ
ਪ੍ਰਸ਼ਨ 1 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਮੁਟਿਆਰ ਬੋਲੀਆਂ ਨਾਲ ਕੀ ਭਰਨ ਦੀ ਗੱਲ ਕਰਦੀ ਹੈ?
ਉੱਤਰ – ਖੂਹ/ਰੇਲ/ਕਿੱਕਰ/ਨਹਿਰ
ਪ੍ਰਸ਼ਨ 2 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਮੁਟਿਆਰ ਬੋਲੀਆਂ ਨਾਲ ਕੀ ਬੰਨ੍ਹਣਾ (ਬਣਾਉਣਾ) ਚਾਹੁੰਦੀ ਹੈ?
ਉੱਤਰ – ਸੜਕ
ਪ੍ਰਸ਼ਨ 3 . ਕਾਟੋ ਕਿੱਥੇ ਬਹਾਰਾਂ ਲੈਂਦੀ ਹੈ?
ਉੱਤਰ – ਕਿੱਕਰ ਉੱਤੇ
ਪ੍ਰਸ਼ਨ 4 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਕਿਸ ਦੇ ਭਾਵ ਅੰਕਿਤ ਹਨ?
ਉੱਤਰ – ਮੁਟਿਆਰ ਦੇ
ਪ੍ਰਸ਼ਨ 5 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਕਿਹੜੇ ਰਿਸ਼ਤੇ ਦਾ ਜ਼ਿਕਰ ਆਇਆ ਹੈ?
ਉੱਤਰ – ਜੇਠ ਦੇ
ਪ੍ਰਸ਼ਨ 6 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਮੁਟਿਆਰ ਨੂੰ ਕਿਸ ਨੇ ਗਾਲ੍ਹਾਂ ਕੱਢੀਆਂ ਸਨ?
ਉੱਤਰ – ਜੇਠ ਨੇ
ਪ੍ਰਸ਼ਨ 7 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਮੁਟਿਆਰ ਨੂੰ ਕਾਹਦੀ ਨਮੋਸ਼ੀ ਹੈ?
ਉੱਤਰ – ਜੇਠ ਦੁਆਰਾ ਕੱਢੀਆਂ ਗਾਲ੍ਹਾਂ ਦੀ
ਪ੍ਰਸ਼ਨ 8 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ਕਿਸ – ਕਿਸ ਚੀਜ਼ ਦਾ ਜ਼ਿਕਰ ਆਇਆ ਹੈ?
ਉੱਤਰ – ਇਸ ਬੋਲੀ ਵਿਚ ਖੂਹ, ਮੁਟਿਆਰਾਂ, ਪਾਣੀ, ਸੜਕ, ਮੋਟਰਕਾਰਾਂ, ਰੇਲ, ਦੁਨੀਆਂ, ਕਿੱਕਰ, ਕਾਟੋ, ਬਹਾਰਾਂ, ਨਹਿਰ, ਮੋਘੇ, ਨਾਲਾਂ, ਜੇਠ, ਗਾਲਾਂ ਤੇ ਬੋਲੀਆਂ ਦਾ ਜ਼ਿਕਰ ਆਇਆ ਹੈ।
ਪ੍ਰਸ਼ਨ 9 . ‘ਤਾਰਾਂ – ਤਾਰਾਂ – ਤਾਰਾਂ’ ਬੋਲੀ ਵਿਚ ‘ਜਿਊਂਦੀ ਮੈਂ ਮਰ ਗਈ’ ਤੋਂ ਕੀ ਭਾਵ ਹੈ?
ਉੱਤਰ – ‘ਜਿਊਂਦੀ ਮੈਂ ਮਰ ਗਈ’ ਤੋਂ ਭਾਵ ਹੈ ਇਨ੍ਹਾਂ ਸ਼ਰਮਸਾਰ ਹੋਣਾ ਕਿ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਾ ਰਹਿਣਾ।
ਪ੍ਰਸ਼ਨ 10. ‘ਤਾਰਾਂ-ਤਾਰਾਂ-ਤਾਰਾਂ’ ਬੋਲੀ ਵਿੱਚ ਕੌਣ ਬੋਲੀਆਂ ਨਾਲ ਖੂਹ, ਰੇਲ, ਕਿੱਕਰ, ਨਹਿਰ ਭਰਨ ਲਈ ਕਹਿੰਦੀ ਹੈ ?
ਉੱਤਰ : ਮੁਟਿਆਰ
ਪ੍ਰਸ਼ਨ 11. ਕਿੱਕਰ ਉੱਤੇ ਬਹਾਰਾਂ ਕੌਣ ਲੈਂਦਾ ਹੈ ?
ਉੱਤਰ : ਕਾਟੋ।
ਪ੍ਰਸ਼ਨ 12. ਬੋਲੀ ਅਨੁਸਾਰ ਮੋਟਰ-ਕਾਰਾਂ ਕਿੱਥੇ ਚਲਦੀਆਂ ਹਨ ?
ਉੱਤਰ : ਸੜਕ ‘ਤੇ।
ਪ੍ਰਸ਼ਨ 13. ਕਿਸ ਵਿੱਚ ਹਜ਼ਾਰਾਂ ਲੋਕ ਸਫ਼ਰ ਕਰਦੇ ਹਨ ?
ਉੱਤਰ : ਰੇਲ ਵਿੱਚ।