ਢੋਲਾ : ਵਸਤੂਨਿਸ਼ਠ ਪ੍ਰਸ਼ਨ-ਉੱਤਰ
ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਢੋਲੇ ਦਾ ਸੰਬੰਧ ਪੰਜਾਬ ਦੇ ਕਿਸ ਖੇਤਰ ਨਾਲ ਹੈ?
ਉੱਤਰ : ਢੋਲੇ ਦਾ ਸੰਬੰਧ ਪੱਛਮੀ ਪੰਜਾਬ ਨਾਲ ਹੈ।
ਪ੍ਰਸ਼ਨ 2. ਢੋਲਾ ਕਿਸ ਇਲਾਕੇ ਵਿੱਚ ਵਧੇਰੇ ਪ੍ਰਚਲਿਤ ਹੋਇਆ?
ਉੱਤਰ : ਬਾਰਾਂ ਵਿੱਚ
ਪ੍ਰਸ਼ਨ 3. ਢੋਲਿਆਂ ਦੇ ਰਚਨਹਾਰੇ ਕੋਣ ਹੁੰਦੇ ਹਨ?
ਉੱਤਰ : ਲੋਕ-ਕਵੀ।
ਪ੍ਰਸ਼ਨ 4. ਢੋਲਿਆਂ ਵਿੱਚ ਬਾਰਾਂ ਦੇ ਕਿਸ ਕਾਲ ਦੇ ਸਮਾਜ ਦਾ ਚਿਤਰਨ ਹੈ?
ਉੱਤਰ : ਢੋਲਿਆਂ ਵਿੱਚ ਬਾਰਾਂ ਦੇ ਮੱਧਕਾਲੀਨ ਸਮਾਜ ਦਾ ਚਿਤਰਨ ਹੈ।
ਪ੍ਰਸ਼ਨ 5. ਬਣਤਰ ਪੱਖੋਂ ਢੋਲੇ ਕਿਹੋ ਜਿਹੇ ਹੁੰਦੇ ਹਨ?
ਉੱਤਰ : ਸਾਦੇ।
ਪ੍ਰਸ਼ਨ 6. ਪੋਠੇਹਾਰ, ਧਨੀ ਆਦਿ ਦੇ ਢੋਲਿਆਂ ਵਿੱਚ ਕਿੰਨੀਆਂ ਸਤਰਾਂ ਹੁੰਦੀਆਂ ਹਨ?
ਉੱਤਰ : ਤਿੰਨ।
ਪ੍ਰਸ਼ਨ 7. ਢੋਲਿਆਂ ਵਿੱਚ ਤੋਲ-ਤੁਕਾਂਤ ਨਾਲ ਕਿਸ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਹੈ?
ਉੱਤਰ : ਢੋਲਿਆਂ ਵਿੱਚ ਤੋਲ-ਤੁਕਾਂਤ ਨਾਲੋਂ ਸੰਗੀਤ ਅਤੇ ਲੈਅ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਹੈ।
ਪ੍ਰਸ਼ਨ 8. ਢੋਲਾ ਗਾਉਣ ਵੇਲ਼ੇ ਗਾਇਕ ਆਪਣਾ ਸੱਜਾ ਹੱਥ ਕਿੱਥੇ ਰੱਖਦਾ ਹੈ?
ਉੱਤਰ : ਕੰਨ ‘ਤੇ।
ਪ੍ਰਸ਼ਨ 9. ਪੰਜਾਬ ਦੀ ਅਤਿ ਪੁਰਾਣੀ ਖੁੱਲ੍ਹੀ ਕਵਿਤਾ ਕਿਸ ਲੋਕ ਗੀਤ ਨੂੰ ਕਿਹਾ ਜਾ ਸਕਦਾ ਹੈ?
ਉੱਤਰ : ਢੋਲੇ ਨੂੰ।
ਪ੍ਰਸ਼ਨ 10. ਕਿਸ ਲੋਕ-ਗੀਤ ਨੂੰ ਜਾਂਗਲੀਆ ਦਾ ਮੂੰਹੋਂ ਬੋਲਦਾ ਇਤਿਹਾਸ ਕਿਹਾ ਜਾਂਦਾ ਹੈ?
ਉੱਤਰ : ਢੋਲੇ ਨੂੰ।