ਢੋਲਾ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ‘ਢੋਲਾ’ ਪੰਜਾਬ ਦੇ ਕਿਸ ਖੇਤਰ ਦਾ ਲੋਕ – ਗੀਤ ਹੈ?
ਉੱਤਰ – ਪੱਛਮੀ ਪੰਜਾਬ
ਪ੍ਰਸ਼ਨ 2 . ਢੋਲੇ ਕਿੱਥੇ ਵਧੇਰੇ ਪ੍ਰਚਲਿਤ ਹਨ?
ਉੱਤਰ – ਬਾਰ ਦੇ ਇਲਾਕੇ ਵਿੱਚ
ਪ੍ਰਸ਼ਨ 3 . ਢੋਲਿਆਂ ਵਿਚ ਬਾਰ ਦੇ ਕਿਹੜੇ ਸਮਾਜ ਦਾ ਜ਼ਿਕਰ ਹੈ?
ਉੱਤਰ – ਮੱਧਕਾਲੀਨ
ਪ੍ਰਸ਼ਨ 4 . ਢੋਲੇ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ?
ਉੱਤਰ – ਸਾਦੀ
ਪ੍ਰਸ਼ਨ 5 . ਪੋਠੋਹਾਰ – ਧਨੀ ਇਲਾਕੇ ਦੇ ਢੋਲੇ ਕਿੰਨੀਆਂ – ਕਿੰਨੀਆਂ ਸਤਰਾਂ ਦੇ ਹੁੰਦੇ ਹਨ?
ਉੱਤਰ – ਤਿੰਨ – ਤਿੰਨ ਦੇ
ਪ੍ਰਸ਼ਨ 6 . ਕਿੱਥੋਂ ਦੇ ਢੋਲੇ ਲੰਮੇਰੇ ਹੁੰਦੇ ਹਨ?
ਉੱਤਰ – ਬਾਰ ਦੇ
ਪ੍ਰਸ਼ਨ 7 . ਲੋਕ – ਗੀਤਾਂ ਦੀ ਕਿਹੜੀ ਵੰਨਗੀ (ਰੂਪ) ਨੂੰ ਪੁਰਾਤਨ ਖੁੱਲ੍ਹੀ ਕਵਿਤਾ ਕਿਹਾ ਜਾ ਸਕਦਾ ਹੈ?
ਉੱਤਰ – ਢੋਲੇ ਨੂੰ
ਪ੍ਰਸ਼ਨ 8 . ਕਿਹੜਾ ਲੋਕ – ਗੀਤ ਗਾਉਣ ਸਮੇਂ ਗਾਇਕ ਆਪਣੇ ਸੱਜੇ ਕੰਨ ਉੱਤੇ ਹੱਥ ਰੱਖ ਲੈਂਦਾ ਹੈ?
ਜਾਂ
ਪ੍ਰਸ਼ਨ . ਕਿਹੜੇ ਲੋਕ – ਗੀਤ ਵਿੱਚ ਕਿਸੇ ਛੰਦ ਦੀ ਵਰਤੋਂ ਨਹੀਂ ਹੁੰਦੀ ?
ਜਾਂ
ਪ੍ਰਸ਼ਨ . ਕਿਹੜੇ ਲੋਕ – ਗੀਤ ਨੂੰ ਗਾਉਣ ਲਈ ਕਿਸੇ ਸਾਜ਼ ਦੀ ਵਰਤੋਂ ਨਹੀਂ ਹੁੰਦੀ?
ਉੱਤਰ – ਢੋਲਾ
ਪ੍ਰਸ਼ਨ 9 . ਲੋਕ – ਗੀਤਾਂ ਦੀ ਕਿਹੜੀ ਵੰਨਗੀ (ਰੂਪ) ਨੂੰ ਜਾਂਗਲੀਆਂ ਦਾ ਮੂੰਹੋ ਬੋਲਦਾ ਇਤਿਹਾਸ ਕਿਹਾ ਜਾਂਦਾ ਹੈ?
ਉੱਤਰ – ਢੋਲੇ ਨੂੰ
ਪ੍ਰਸ਼ਨ 10 . ‘ਕੰਨਾਂ ਨੂੰ ਸੋਹਣੇ ਬੂੰਦੇ’ / ‘ਬੁੱਤ ਬਣੋਟਿਆ’ / ‘ਉੱਭੇ ਦੇ ਬੱਦਲ’ / ‘ਮੀਆਂ ਰਾਂਝਾ’ / ‘ਕੈਲੀਆਂ ਤੇ ਕਾਲੀਆਂ ਮੱਝਾਂ’ ਲੋਕ – ਗੀਤ ਕਿਹੜੀ ਵੰਨਗੀ ਦਾ ਹੈ?
ਉੱਤਰ – ਢੋਲਾ