ਡਾਕ-ਸੇਵਾ ਨਾਲ ਸੰਬੰਧਿਤ ਵਾਕ


ਡਾਕ-ਸੇਵਾ ਨਾਲ ਸੰਬੰਧਿਤ ਵਾਕ (Postal services related sentences)


ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ


1. Use block letters for filling in the money order form.

ਮਨੀਆਡਰ ਫ਼ਾਰਮ ਭਰਨ ਲਈ (ਅੰਗਰੇਜ਼ੀ ਦੇ) ਵੱਡੇ ਅੱਖਰਾਂ ਦੀ ਵਰਤੋਂ ਕਰੋ।

2. The address on the letter must be legible.

ਚਿੱਠੀ ਉੱਤੇ ਪਤਾ ਸਾਫ਼-ਸਾਫ ਲਿਖੋ।

3. Write pin-code in address.

ਪਤੇ ਦੇ ਨਾਲ ਪਿੰਨ-ਕੋਡ ਲਿਖੋ।

4. No enclosure allowed in the Inland letter.

ਅੰਤਰਦੇਸੀ ਪੱਤਰ ਵਿੱਚ ਕੁਝ ਵੀ ਰੱਖਣ ਦੀ ਆਗਿਆ ਨਹੀਂ ਹੈ।

5. Verify the facts from the address of the sender and the date stamp of the post office.

ਡਾਕ ਭੇਜਣ ਵਾਲੇ ਦੇ ਪਤੇ ਅਤੇ ਡਾਕ-ਘਰ ਦੀ ਮਿਤੀ-ਮੋਹਰ ਤੋਂ ਤੱਥਾਂ ਦੀ ਪੜਤਾਲ ਕਰੋ।

6. Address must be written on this side only.

ਪਤਾ ਇਸ ਪਾਸੇ ਹੀ ਲਿਖੋ।

7. Examine your pass book carefully and ensure that the Previous-deposit has been correctly recorded.

ਆਪਣੀ ਪਾਸ-ਬੁੱਕ ਦੀ ਜਾਂਚ ਚੰਗੀ ਤਰ੍ਹਾਂ ਕਰ ਲਓ ਅਤੇ ਇਹ ਯਕੀਨੀ ਬਣਾ ਲਓ ਕਿ ਇਸ ਤੋਂ ਪਹਿਲਾਂ ਜਮ੍ਹਾਂ ਕੀਤੀ ਰਕਮ ਸਹੀ-ਸਹੀ ਦਰਜ ਕੀਤੀ ਗਈ ਹੈ।

8. Post-office saving Bank is a useful scheme for salaried persons.

ਤਨਖ਼ਾਹਦਾਰਾਂ ਵਾਸਤੇ ਡਾਕ-ਘਰ ਬੱਚਤ-ਬੈਂਕ ਇੱਕ ਉਪਯੋਗੀ ਯੋਜਨਾ ਹੈ।

9. No indentity slip shall be issued to a person other than the one authorised.

ਅਧਿਕਾਰਿਤ ਵਿਅਕਤੀ ਤੋਂ ਬਿਨਾਂ ਕਿਸੇ ਹੋਰ ਨੂੰ ਪਛਾਣ-ਪਰਚੀ ਜਾਰੀ ਨਹੀਂ ਕੀਤੀ ਜਾਵੇਗੀ।

10. The rules and mode of payment of the National Saving Certificate are printed on the reverse.

ਰਾਸ਼ਟਰੀ ਬੱਚਤ ਸਰਟੀਫ਼ਿਕੇਟਾਂ ਦੇ ਭੁਗਤਾਨ ਸੰਬੰਧੀ ਨਿਯਮ ਅਤੇ ਤਰੀਕਾ ਪਿਛਲੇ ਪਾਸੇ ਛਪੇ ਹਨ।