CBSEEducationHistoryHistory of Punjab

ਡਲਹੌਜ਼ੀ ਦੀ ਪੰਜਾਬ ਉੱਤੇ ਕਬਜ਼ੇ ਦੀ ਨੀਤੀ


ਪ੍ਰਸ਼ਨ. ਡਲਹੌਜ਼ੀ ਦੀ ਪੰਜਾਬ ਉੱਤੇ ਕਬਜ਼ੇ ਦੀ ਨੀਤੀ ਦੇ ਪੱਖ ਵਿੱਚ ਦਲੀਲਾਂ ਦਿਓ।

ਉੱਤਰ : 1. ਸਿੱਖਾਂ ਨੇ ਆਪਣੀਆਂ ਸ਼ਰਤਾਂ ਨੂੰ ਤੋੜਿਆ : ਲਾਰਡ ਡਲਹੌਜ਼ੀ ਨੇ ਇਹ ਦੋਸ਼ ਲਗਾਇਆ ਕਿ ਸਿੱਖਾਂ ਨੇ ਭੈਰੋਵਾਲ ਦੀ ਸੰਧੀ ਦੀਆਂ ਸ਼ਰਤਾਂ ਨੂੰ ਤੋੜਿਆ ਹੈ। ਸਿੱਖ ਸਰਦਾਰਾਂ ਨੇ ਇਹ ਵਚਨ ਦਿੱਤਾ ਸੀ ਕਿ ਉਹ ਅੰਗਰੇਜ਼ ਰੈਜ਼ੀਡੈਂਟ ਨੂੰ ਪੂਰਾ ਸਹਿਯੋਗ ਦੇਣਗੇ। ਪਰ ਉਨ੍ਹਾਂ ਨੇ ਰਾਜ ਵਿੱਚ ਅਸ਼ਾਂਤੀ ਅਤੇ ਵਿਦਰੋਹ ਫੈਲਾਉਣ ਦਾ ਯਤਨ ਕੀਤਾ। ਲਾਰਡ ਡਲਹੌਜ਼ੀ ਨੇ ਦੀਵਾਨ ਮੂਲਰਾਜ ਦੀ ਬਗ਼ਾਵਤ ਨੂੰ ਪੂਰੀ ਸਿੱਖ ਜਾਤੀ ਦੀ ਬਗ਼ਾਵਤ ਦੱਸਿਆ। ਇਸ ਤਰ੍ਹਾਂ ਵਿਗੜ ਰਹੇ ਹਾਲਾਤ ‘ਤੇ ਕਾਬੂ ਪਾਉਣ ਲਈ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਜ਼ਰੂਰੀ ਸੀ।

2. ਪੰਜਾਬ ਦਾ ਚੰਗਾ ਮੱਧਵਰਤੀ ਰਾਜ ਨਾ ਰਹਿਣਾ : ਲਾਰਡ ਹਾਰਡਿੰਗ ਦਾ ਵਿਚਾਰ ਸੀ ਕਿ ਪੰਜਾਬ ਇਕ ਲਾਭਦਾਇਕ ਮੱਧਵਰਤੀ ਰਾਜ ਸਿੱਧ ਹੋਵੇਗਾ। ਇਸ ਕਾਰਨ ਬ੍ਰਿਟਿਸ਼ ਰਾਜ ਨੂੰ ਅਫ਼ਗਾਨਿਸਤਾਨ ਵੱਲੋਂ ਕਿਸੇ ਖ਼ਤਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰੰਤੂ ਉਸ ਦਾ ਇਹ ਵਿਚਾਰ ਗ਼ਲਤ ਸਿੱਧ ਹੋਇਆ ਕਿਉਂਕਿ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਦੋਸਤੀ ਹੋ ਗਈ ਸੀ। ਇਸ ਲਈ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਜ਼ਰੂਰੀ ਸਮਝਿਆ।

3. ਕਰਜ਼ੇ ਦੀ ਅਦਾਇਗੀ ਨਾ ਕਰਨਾ : ਲਾਰਡ ਡਲਹੌਜ਼ੀ ਨੇ ਇਹ ਦੋਸ਼ ਲਗਾਇਆ ਕਿ ਭੈਰੋਵਾਲ ਦੀ ਸੰਧੀ ਦੀਆਂ ਸ਼ਰਤਾਂ ਅਨੁਸਾਰ ਲਾਹੌਰ ਦਰਬਾਰ ਨੂੰ ਅੰਗਰੇਜ਼ਾਂ ਨੂੰ 22 ਲੱਖ ਰੁਪਏ ਸਾਲਾਨਾ ਦੇਣਾ ਸੀ। ਪਰ ਲਾਹੌਰ ਦਰਬਾਰ ਨੇ ਇੱਕ ਪਾਈ ਵੀ ਅੰਗਰੇਜ਼ਾਂ ਨੂੰ ਨਾ ਦਿੱਤੀ। ਇਸ ਲਈ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨਾ ਉੱਚਿਤ ਸੀ।

4. ਪੰਜਾਬ ਉੱਤੇ ਕਬਜ਼ਾ ਕਰਨਾ ਲਾਭਦਾਇਕ ਸੀ : ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਜਿੱਤ ਮਗਰੋਂ ਅੰਗਰੇਜ਼ਾਂ ਦਾ ਵਿਚਾਰ ਸੀ ਕਿ ਆਰਥਿਕ ਪੱਖ ਤੋਂ ਪੰਜਾਬ ਕੋਈ ਲਾਭਦਾਇਕ ਪ੍ਰਾਂਤ ਨਹੀਂ ਹੈ। ਪਰ ਪੰਜਾਬ ਵਿੱਚ ਦੋ ਸਾਲ ਰਹਿਣ ਪਿੱਛੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਰਾਜ ਕਈ ਪੱਖਾਂ ਤੋਂ ਅੰਗਰੇਜ਼ਾਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਇਨ੍ਹਾਂ ਕਾਰਨਾ ਕਰਕੇ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਹੜੱਪਣ ਦਾ ਪੱਕਾ ਨਿਸ਼ਚਾ ਕਰ ਲਿਆ।

5. ਪੰਜਾਬ ਉੱਤੇ ਕਬਜ਼ਾ ਜ਼ਰੂਰੀ ਸੀ : ਇਹ ਕਿਹਾ ਜਾਂਦਾ ਹੈ ਕਿ ਜੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਨਾ ਕੀਤਾ ਜਾਂਦਾ ਤਾਂ ਸਿੱਖਾਂ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਹਮੇਸ਼ਾਂ ਸਾਜ਼ਸ਼ਾਂ ਕਰਦੇ ਰਹਿਣਾ ਸੀ। ਇਨ੍ਹਾਂ ਦਾ ਪ੍ਰਭਾਵ ਭਾਰਤ ਦੇ ਦੂਜੇ ਹਿੱਸਿਆਂ ਵਿਚ ਵੀ ਪੈ ਸਕਦਾ ਸੀ। ਇਸ ਲਈ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨਾ ਜ਼ਰੂਰੀ ਸਮਝਿਆ।

6. ਪੰਜਾਬ ਦੇ ਲੋਕਾਂ ਲਈ ਚੰਗਾ : ਲਾਰਡ ਡਲਹੌਜ਼ੀ ਦੇ ਪੰਜਾਬ ਉੱਤੇ ਕਬਜ਼ਾ ਕਰਨ ਦੇ ਪੱਖ ਵਿੱਚ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਅਜਿਹਾ ਕਰ ਕੇ ਉਸ ਨੇ ਪੰਜਾਬ ਦੇ ਲੋਕਾਂ ਲਈ ਇੱਕ ਚੰਗਾ ਕੰਮ ਕੀਤਾ। ਅਜਿਹਾ ਕਰਕੇ ਉਨ੍ਹਾਂ ਨੇ ਪੰਜਾਬ ਵਿੱਚ ਫ਼ੈਲੀ ਬਦਅਮਨੀ ਨੂੰ ਦੂਰ ਕੀਤਾ। ਪ੍ਰਸ਼ਾਸਨ ਵਿੱਚ ਮਹੱਤਵਪੂਰਨ ਸੁਧਾਰਾਂ ਨੂੰ ਲਾਗੂ ਕੀਤਾ। ਇਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ।


प्रश्न. डलहौजी की पंजाब पर कब्जे की नीति के पक्ष में तर्क दीजिए।

उत्तर: 1. सिखों ने अपनी शर्तें तोड़ दीं : लॉर्ड डलहौजी ने आरोप लगाया कि सिखों ने भैरोवाल की संधि की शर्तों को तोड़ दिया। सिख सरदारों ने वादा किया था कि वे ब्रिटिश रेजिडेंट को पूरा समर्थन देंगे, लेकिन उन्होंने राज्य में अशांति और विद्रोह फैलाने की कोशिश की। लॉर्ड डलहौजी ने दीवान मूलराज के विद्रोह को संपूर्ण सिख जाति का विद्रोह बताया। बिगड़ती स्थिति को नियंत्रित करने के लिए पंजाब का ब्रिटिश साम्राज्य में विलय करना आवश्यक था।

2. पंजाब एक अच्छा मध्यवर्ती राज्य नहीं होगा: लॉर्ड हार्डिंग का विचार था कि पंजाब एक उपयोगी मध्यवर्ती राज्य साबित होगा। इससे ब्रिटिश साम्राज्य को अफगानिस्तान से कोई ख़तरा नहीं होगा। परन्तु उनका यह विचार ग़लत निकला क्योंकि सिक्ख और अफ़ग़ान मित्र बन गए। अतः लार्ड डलहौजी ने पंजाब को अपने शासन में सम्मिलित करना आवश्यक समझा।

3. कर्ज़ न चुकाना: लॉर्ड डलहौजी ने आरोप लगाया कि भैरोवाल की संधि की शर्तों के अनुसार, लाहौर दरबार को अंग्रेजों को सालाना 22 लाख रुपये देने थे। लेकिन लाहौर दरबार ने अंग्रेजों को एक पाई भी नहीं दी। अतः पंजाब को ब्रिटिश साम्राज्य में शामिल करना उचित था।

4. पंजाब पर कब्ज़ा करना उपयोगी था: प्रथम अंग्रेज-सिख युद्ध में जीत के बाद, अंग्रेजों ने सोचा कि पंजाब आर्थिक रूप से उपयोगी प्रांत नहीं है। लेकिन दो साल तक पंजाब में रहने के बाद उन्हें पता चला कि यह राज्य कई मायनों में अंग्रेजों के लिए उपयोगी हो सकता है। इन्हीं कारणों से लार्ड डलहौजी ने पंजाब को हड़पने का निश्चय किया।

5. पंजाब पर कब्ज़ा ज़रूरी था: कहा जाता है कि अगर पंजाब को ब्रिटिश साम्राज्य में शामिल नहीं किया जाता तो सिख हमेशा ब्रिटिश साम्राज्य के ख़िलाफ़ साजिश रचते रहते। उनका प्रभाव भारत के अन्य हिस्सों में भी महसूस किया जा सकता था। अतः लॉर्ड डलहौजी ने पंजाब को ब्रिटिश साम्राज्य में शामिल करना आवश्यक समझा।

6. पंजाब के लोगों के लिए अच्छा: लॉर्ड डलहौजी के पंजाब पर कब्जे के पक्ष में एक तर्क यह दिया जाता है कि ऐसा करके उन्होंने पंजाब के लोगों के लिए अच्छा काम किया। ऐसा करके उन्होंने पंजाब में फैली अशांति को दूर किया। प्रशासन में महत्वपूर्ण सुधार लागू किये। इससे लोगों ने राहत की सांस ली।


Question. Give arguments in favor of Dalhousie’s policy of occupying Punjab.

Answer: 1. The Sikhs broke their terms: Lord Dalhousie alleged that the Sikhs broke the terms of the Treaty of Bhairowal. The Sikh Sardars had promised that they would give full support to the British Resident, but they tried to spread unrest and rebellion in the state. Lord Dalhousie described the rebellion of Diwan Mulraj as the rebellion of the entire Sikh caste. To control the worsening situation, it was necessary to merge Punjab with the British Empire.

2. Punjab would not be a good middle state: Lord Hardinge was of the view that Punjab would prove to be a useful middle state. Due to this, the British Empire will not face any threat from Afghanistan. But his idea turned out to be wrong because Sikhs and Afghans became friends. Therefore, Lord Dalhousie considered it necessary to include Punjab in his rule.

3. Non-repayment of loan: Lord Dalhousie alleged that as per the terms of the Treaty of Bhairowal, the Lahore Durbar was to pay Rs 22 lakh annually to the British. But Lahore Darbar did not give even a single penny to the British. Therefore, it was appropriate to include Punjab in the British Empire.

4. Capture of Punjab was useful: After the victory in the First Anglo-Sikh War, the British thought that Punjab was not an economically useful province. But after living in Punjab for two years, he realized that this state could be useful to the British in many ways. For these reasons, Lord Dalhousie decided to annex Punjab.

5. Capture of Punjab was necessary: It is said that if Punjab was not included in the British Empire, the Sikhs would always keep plotting against the British Empire. His influence could be felt in other parts of India too. Therefore, Lord Dalhousie considered it necessary to include Punjab in the British Empire.

6. Good for the people of Punjab: One argument given in favor of Lord Dalhousie’s occupation of Punjab is that by doing so he did good for the people of Punjab. By doing this he ended the unrest in Punjab. Implemented important reforms in administration. Due to this people heaved a sigh of relief.