ਡਰ ਤੋਂ ਡਰਨ ਦੀ ਲੋੜ ਨਹੀਂ ਹੈ।


  • ਜੋ ਵੀ ਤੁਹਾਨੂੰ ਸਰੀਰਕ ਜਾਂ ਮਾਨਸਿਕ ਤੌਰ ‘ਤੇ ਕਮਜ਼ੋਰ ਬਣਾਉਂਦਾ ਹੈ, ਉਸਨੂੰ ਤਿਆਗ ਦੇਣਾ ਯਾ ਛੱਡ ਦੇਣਾ ਵੀ ਸ਼ਕਤੀ ਹੈ।
  • ਸਾਨੂੰ ਸੰਪੂਰਨਤਾਵਾਦ ਦੇ ਮੱਦੇਨਜ਼ਰ ਆਪਣੀ ਸ਼ਾਂਤੀ ਭੰਗ ਨਹੀਂ ਕਰਨੀ ਚਾਹੀਦੀ।
  • ਸਮੱਸਿਆ ਇਹ ਹੈ ਕਿ ਦੂਜੇ ਸਾਡੇ ਬਾਰੇ ਕੀ ਸੋਚਣਗੇ, ਅਸੀਂ ਇਸ ਤੋਂ ਇੰਨੇ ਡਰਦੇ ਹਾਂ ਕਿ ਅਸੀਂ ਕੋਈ ਨਵੀਂ ਪਹਿਲ ਨਹੀਂ ਕਰ ਪਾਉਂਦੇ ਅਤੇ ਆਪਣੇ ਆਪ ਤੱਕ ਹੀ ਸੀਮਤ ਰਹਿੰਦੇ ਹਾਂ। ਜਦਕਿ ਡਰ ਤੋਂ ਡਰਨ ਦੀ ਲੋੜ ਨਹੀਂ ਹੈ।
  • ਜਿੱਥੇ ਤੁਹਾਡੇ ਅੰਦਰ ਡਰ ਹੈ, ਉੱਥੇ ਹਿੰਮਤ ਅਤੇ ਉਮੀਦ ਨੂੰ ਰੱਖ ਲਵੋ।
  • ਬੇਸ਼ੱਕ ਸਾਨੂੰ ਪੜ੍ਹਾਈ ਅਤੇ ਨੌਕਰੀ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਪਰ ਸਾਨੂੰ ਆਪਣੇ ਆਪ ‘ਤੇ ਹੋਰ ਵੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਹਮੇਸ਼ਾ ਯਾਦ ਰੱਖੋ ਕਿ ਸਾਡਾ ਅੰਦਰੂਨੀ ਵਿਕਾਸ ਬਾਹਰੀ ਸਫਲਤਾ ਦੀ ਨੀਂਹ ਹੈ।
  • ਅਸਫਲਤਾ ਦੇ ਵਿਚਾਰਾਂ ਨੂੰ ਪਹਿਨ ਕੇ, ਤੁਸੀਂ ਸਫਲਤਾ ਦੀ ਪੌੜੀ ਨਹੀਂ ਚੜ੍ਹ ਸਕਦੇ।
  • ਜੇਕਰ ਤੁਸੀਂ ਸੋਚਦੇ ਹੋ ਕਿ ਸਭ ਠੀਕ ਹੋ ਜਾਵੇਗਾ ਤਾਂ ਇਹ ਚੰਗੇ ਬਣਨ ਵੱਲ ਪਹਿਲਾ ਕਦਮ ਹੈ।