ਠਹਿਰੋ …….. ਲਗਾਮਾਂ ਕੱਸੂੰਗੀ।


ਵਾਰਤਾਲਾਪ ਸੰਬੰਧੀ ਪ੍ਰਸ਼ਨ : ਗੁਬਾਰੇ


ਠਹਿਰੋ, ਰੁੜ੍ਹ-ਪੁੜ੍ਹ ਜਾਣਿਓ, ਐਧਰ ਆਓ ।

ਠਹਿਰੋ, ਖਸਮਾਂ ਖਾਣਿਓ, ਐਧਰ ਆਓ ।

ਹੱਸਦੇ ਹੋ ? ਕੁੱਝ ਸ਼ਰਮ ਕਰੋ ।

ਕਲਜੁਗ ਦੇ ਨਿਆਣਿਓ, ਐਧਰ ਆਓ ।

ਮਾਂਵਾਂ ਅੱਗੇ ਨੱਸਦੇ ਹੋ ? ਕੁੱਝ ਸ਼ਰਮ ਕਰੋ ।

ਠਹਿਰੋ ਰੁੜ੍ਹ-ਪੁੜ੍ਹ ਜਾਣਿਓ, ਐਧਰ ਆਓ ।

ਅੱਛਾ ਬਾਬਾ ਮੈਂ ਹਾਰੀ ।

‘ਇਆਣੀ ਯਾਰੀ ਸਦਾ ਖੁਆਰੀ ।’

ਤੁਹਾਡੇ ਮਾਂ-ਪਿਓ ਨੂੰ ਦੱਸੂੰਗੀ

ਪਰ ਲਗਾਮਾਂ ਕੱਸੂੰਗੀ ।


ਪ੍ਰਸ਼ਨ 1. ਇਹ ਵਾਰਤਾਲਾਪ ਕਿਸ ਇਕਾਂਗੀ ਵਿਚੋਂ ਹਨ? ਇਕਾਂਗੀ ਦਾ ਲੇਖਕ ਕੌਣ ਹੈ?

ਉੱਤਰ : ਇਕਾਂਗੀ ਦਾ ਨਾਂ : ‘ਗੁਬਾਰੇ’ ।

ਲੇਖਕ ਦਾ ਨਾਂ : ਆਤਮਜੀਤ ।

ਪ੍ਰਸ਼ਨ 2. ਇਹ ਵਾਰਤਾਲਾਪ ਕੌਣ ਕਿਸ ਨੂੰ ਬੋਲਦਾ ਹੈ?

ਉੱਤਰ : ਇਹ ਵਾਰਤਾਲਾਪ ਦਾਦੀ ਬੱਚਿਆਂ ਨੂੰ ਬੋਲਦੀ ਹੈ।

ਪ੍ਰਸ਼ਨ 3. ਬੱਚਿਆਂ ਦੀ ਦਾਦੀ ਬੱਚਿਆਂ ਨੂੰ ਕਲਯੁਗ ਦੇ ਨਿਆਣੇ ਕਿਉਂ ਕਹਿੰਦੀ ਹੈ?

ਉੱਤਰ  : ਬੱਚਿਆਂ ਨੂੰ ਵੱਡਿਆਂ ਉੱਤੇ ਹੱਸਦੇ ਤੇ ਮਾਂਵਾਂ ਅੱਗੇ ਨੱਸਦੇ ਦੇਖ ਕੇ ਦਾਦੀ ਉਨ੍ਹਾਂ ਨੂੰ ਕਲਯੁਗ ਦੇ ਨਿਆਣੇ ਕਹਿੰਦੀ ਹੈ, ਜਿਨ੍ਹਾਂ ਨੂੰ ਰਤਾ ਸ਼ਰਮ ਨਹੀਂ।

ਪ੍ਰਸ਼ਨ 4. ਦਾਦੀ ਬੱਚਿਆਂ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ?

ਉੱਤਰ : ਦਾਦੀ ਬੱਚਿਆਂ ਨੂੰ ਡਰਾਵਾ ਦਿੰਦੀ ਹੈ ਕਿ ਉਹ ਉਨ੍ਹਾਂ ਦੇ ਮਾਂ-ਪਿਓ ਕੋਲ ਉਨ੍ਹਾਂ ਦੇ ਨਿਰਾਦਰ ਭਰੇ ਰਵੱਈਏ ਬਾਰੇ ਸ਼ਿਕਾਇਤ ਕਰ ਕੇ ਉਨ੍ਹਾਂ ਤੋਂ ਉਨ੍ਹਾਂ ਨੂੰ ਸਜ਼ਾ ਦੁਆਏਗੀ।