ਟੱਪੇ : ਇੱਕ-ਦੋ ਸ਼ਬਦਾਂ ਵਿੱਚ ਉੱਤਰ
ਇੱਕ ਸਤਰ/ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇਂ’ ਟੱਪੇ ਵਿੱਚ ‘ਤੂੰ’ ਸ਼ਬਦ ਦੀ ਵਰਤੋਂ ਕਿਸ ਲਈ ਕੀਤੀ ਗਈ ਹੈ?
ਉੱਤਰ : ਰੱਬ/ਪਰਮਾਤਮਾ ਲਈ।
ਪ੍ਰਸ਼ਨ 2. ‘ਤੇਰੇ ਦਿਲ ਦੀ ਮੈਲ ਨਾ ਜਾਵੇ’ ਟੱਪੇ ਵਿੱਚ ਕਿਹੋ ਜਿਹੇ ਜੀਵਨ ‘ਤੇ ਵਿਅੰਗ ਕੀਤਾ ਗਿਆ ਹੈ?
ਉੱਤਰ : ਦਿਖਾਵੇ ਦੇ।
ਪ੍ਰਸ਼ਨ 3. ‘ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ’ ਟੱਪੇ ਵਿੱਚ ਮਨੁੱਖ ਨੂੰ ਕਿਹੋ ਜਿਹੇ ਕੰਮ ਕਰਨ ਦੀ ਸਿੱਖਿਆ ਦਿੱਤੀ ਗਈ ਹੈ?
ਉੱਤਰ : ਨੇਕ।
ਪ੍ਰਸ਼ਨ 4. ‘ਅਮਲਾਂ ਦੇ ਨਿਬੇੜੇ’ ਕਿੱਥੇ ਹੁੰਦੇ ਹਨ?
ਉੱਤਰ : ਅਮਲਾਂ ਦੇ ਨਿਬੇੜੇ ਰੱਬ ਦੀ ਦਰਗਾਹ ਵਿੱਚ ਹੁੰਦੇ ਹਨ।
ਪ੍ਰਸ਼ਨ 5. ‘ਉੱਥੇ ਅਮਲਾਂ ਦੇ ਹੋਣਗੇ ਨਿਬੇੜੇ’ ਟੱਪੇ ਵਿੱਚ ਕਿਸ ਦਾ ਹੰਕਾਰ ਛੱਡਣ ਲਈ ਕਿਹਾ ਗਿਆ ਹੈ?
ਉੱਤਰ : ਜਾਤ ਦਾ।
ਪ੍ਰਸ਼ਨ 6. ਗੋਰੇ ਰੰਗ ਅਤੇ ਅਕਲ ਵਿੱਚੋਂ ਕਿਸ ਦਾ ਮੁੱਲ ਵੱਧ ਹੈ?
ਉੱਤਰ : ਅਕਲ ਦਾ।
ਪ੍ਰਸ਼ਨ 7. ਚਰਖੇ ਦੀ ਘੂਕ ਸੁਣ ਕੇ ਕੌਣ ਪਹਾੜੋਂ ਉੱਤਰ ਆਇਆ ਹੈ?
ਉੱਤਰ : ਜੋਗੀ।
ਪ੍ਰਸ਼ਨ 8. ਟੱਪਿਆਂ ਵਿੱਚ ਭੈਣ ਕਿਸ ਦੀ ਬਹਾਦਰੀ ਦੇ ਗੁਣ ਗਾਉਂਦੀ ਹੈ?
ਉੱਤਰ : ਭਰਾ ਦੀ।
ਪ੍ਰਸ਼ਨ 9. ਟੱਪਿਆਂ ਵਿੱਚ ਕਿਹੜੇ ਤਿੰਨ ਰੰਗਾਂ ਦਾ ਜ਼ਿਕਰ ਕੀਤਾ ਹੈ ਜੋ ਇੱਕ ਵਾਰ ਜਾਣ ‘ਤੇ ਮੁੜ ਕਦੇ ਨਹੀਂ ਲੱਭਦੇ?
ਉੱਤਰ : ਇਹ ਤਿੰਨ ਰੰਗ ਹਨ : ਹੁਸਨ, ਜਵਾਨੀ ਅਤੇ ਮਾਪੇ।
ਪ੍ਰਸ਼ਨ 10. ਧਨ, ਜੋਬਨ ਦੀ ਅਸਥਿਰਤਾ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ?
ਉੱਤਰ : ਫੁੱਲਾਂ ਦੀਆਂ ਵਾੜੀਆਂ/ਕਿਆਰੀਆਂ ਨਾਲ।
ਪ੍ਰਸ਼ਨ 11. ਧੀ ਆਪਣੇ ਬਾਬਲ ਨੂੰ ਕਿਹੋ ਜਿਹਾ ਘਰ ਲੱਭਣ ਲਈ ਕਹਿੰਦੀ ਹੈ?
ਉੱਤਰ : ਪੱਕਾ।