ਟਾਲਸਟਾਏ : ਅਮਰਜੀਤ ਕੌਰ ਨਾਜ਼


ਜਮਾਤ : ਅੱਠਵੀਂ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ –


ਪ੍ਰਸ਼ਨ 1. ਬਚਪਨ ਵਿੱਚ ਟਾਲਸਟਾਏ ਨੂੰ ਕਿਹੜੀਆਂ-ਕਿਹੜੀਆਂ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ?

ਉੱਤਰ : ਬਚਪਨ ਵਿੱਚ ਟਾਲਸਟਾਏ ਨੇ ਬਹੁਤ ਸਾਰੀਆਂ ਬਿਪਤਾਵਾਂ ਦਾ ਸਾਹਮਣਾ ਕੀਤਾ। ਉਹ ਦੋ ਸਾਲਾਂ ਦਾ ਸੀ ਜਦੋਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ। ਜਦੋਂ ਉਹ ਨੌਂ ਸਾਲਾਂ ਦਾ ਹੋਇਆ ਤਾਂ ਉਸ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਇਸ ਤਰ੍ਹਾਂ ਉਹ ਬਚਪਨ ਵਿੱਚ ਹੀ ਯਤੀਮ ਹੋ ਗਿਆ।

ਪ੍ਰਸ਼ਨ 2. ਟਾਲਸਟਾਏ ਨੂੰ ਸਕੂਲ ਤੋਂ ਨਫ਼ਰਤ ਕਿਉਂ ਹੋ ਗਈ?

ਉੱਤਰ : ਟਾਲਸਟਾਏ ਦੇਖਣ ਵਿਚ ਸੁਹਣਾ ਨਹੀਂ ਸੀ। ਉਸਦਾ ਮੂੰਹ – ਮੱਥਾ ਬੇਡੌਲ ਸੀ ਪਰ ਉਸ ਦਾ ਮਨ ਬਹੁਤ ਸੁੰਦਰ ਸੀ। ਸਕੂਲ ਦੇ ਵਿਦਿਆਰਥੀ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ। ਇਸਲਈ ਟਾਲਸਟਾਏ ਨੂੰ ਸਕੂਲ ਤੋਂ ਨਫ਼ਰਤ ਹੋ ਗਈ ਸੀ।

ਪ੍ਰਸ਼ਨ 3. ਟਾਲਸਟਾਏ ਨੇ ਕਿਹੜਾ ਸਕੂਲ ਖੋਲ੍ਹਿਆ ਤੇ ਇਸ ਸਕੂਲ ਨੂੰ ਬੰਦ ਕਿਉਂ ਕਰਵਾ ਦਿੱਤਾ ਗਿਆ?

ਉੱਤਰ : ਫ਼ੌਜ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਟਾਲਸਟਾਏ ਨੇ ਯੂਰਪ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ। ਰੂਸ ਤੋਂ ਵਾਪਸ ਆ ਕੇ ਉਸ ਨੇ ਆਪਣੇ ਜਨਮਸਥਾਨ ਤੇ ਇੱਕ ਵੱਖਰੀ ਕਿਸਮ ਦਾ ਸਕੂਲ ਖੋਲਿਆ ਜਿੱਥੇ ਵਿਦਿਆਰਥੀਆਂ ਨੂੰ ਆਪਣੀ ਰੂਚੀ ਮੁਤਾਬਕ ਪੜ੍ਹਨ ਦੀ ਇਜਾਜ਼ਤ ਸੀ। ਸਮੇਂ ਦੀ ਸਰਕਾਰ ਨੂੰ ਲੱਗਿਆ ਕਿ ਇਸ ਤਰ੍ਹਾਂ ਅਜ਼ਾਦੀ ਵਿੱਚ ਰਹਿ ਕੇ ਵਿਦਿਆਰਥੀ ਵੱਡੇ ਹੋ ਕੇ ਬਾਗੀ ਹੋ ਸਕਦੇ ਹਨ। ਇਸਲਈ ਟਾਲਸਟਾਏ ਦੇ ਸਕੂਲ ਨੂੰ ਬੰਦ ਕਰਵਾ ਦਿੱਤਾ ਗਿਆ।

ਪ੍ਰਸ਼ਨ 4. ਸੋਫ਼ੀਆ ਟਾਲਸਟਾਏ ਦਾ ਕਿਵੇਂ ਸਾਥ ਦਿੰਦੀ ਸੀ?

ਉੱਤਰ : ਸੋਫ਼ੀਆ ਨਾਲ ਮੁਲਾਕਾਤ ਤੋਂ ਬਾਅਦ ਟਾਲਸਟਾਏ ਨੇ ਉਸ ਨਾਲ ਵਿਆਹ ਕਰਵਾ ਲਿਆ। ਟਾਲਸਟਾਏ ਦੀ ਲਿਖਾਈ ਸੁੰਦਰ ਨਹੀਂ ਸੀ। ਸੋਫ਼ੀਆ ਉਸ ਦੀਆਂ ਲਿਖਤਾਂ ਨੂੰ ਸਾਫ਼ – ਸੁਥਰੀ ਲਿਖਾਈ ਵਿੱਚ ਲਿਖਦੀ ਸੀ। ਸੋਫ਼ੀਆ ਹਰ ਕੰਮ ਵਿੱਚ ਟਾਲਸਟਾਏ ਦਾ ਸਾਥ ਦਿੰਦੀ ਸੀ। ਉਹ ਟਾਲਸਟਾਏ ਨੂੰ ਉਸ ਦੇ ਝੂਠੇ ਪ੍ਰਸ਼ੰਸਕਾਂ ਤੋਂ ਦੂਰ ਰੱਖਦੀ ਸੀ।

ਪ੍ਰਸ਼ਨ 5. ਟਾਲਸਟਾਏ ਦੇ ਧਰਮ ਸੰਬੰਧੀ ਕੀ ਵਿਚਾਰ ਸਨ?

ਉੱਤਰ : ਟਾਲਸਟਾਏ ਨੂੰ ਧਰਮ ਵਿੱਚ ਬਹੁਤ ਵਿਸ਼ਵਾਸ ਸੀ। ਉਹ ਧਰਮ ਦੇ ਨਾਂ ਤੇ ਹੋਣ ਵਾਲੇ ਪਾਖੰਡਾਂ ਨੂੰ ਨਫ਼ਰਤ ਕਰਦਾ ਸੀ। ਉਹ ਹਿੰਸਾ ਦੇ ਵਿਰੁੱਧ ਸੀ। ਟਾਲਸਟਾਏ ਦਾ ਮੰਨਣਾ ਸੀ ਕਿ ਕਿਸੇ ਨਾਲ ਵੈਰ ਭਾਵ ਨਾ ਰੱਖੋ। ਉਹ ਜਾਤ – ਪਾਤ, ਊਚ – ਨੀਚ ਦਾ ਸਖ਼ਤ ਵਿਰੋਧੀ ਸੀ। ਉਹ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੰਦਾ ਸੀ।