CBSEClass 8 Punjabi (ਪੰਜਾਬੀ)EducationPunjab School Education Board(PSEB)

ਟਾਲਸਟਾਏ : ਅਮਰਜੀਤ ਕੌਰ ਨਾਜ਼

ਜਮਾਤ : ਅੱਠਵੀਂ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ – ਦੋ ਵਾਕਾਂ ਵਿੱਚ ਲਿਖੋ :


ਪ੍ਰਸ਼ਨ 1. ਟਾਲਸਟਾਏ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?

ਉੱਤਰ : ਟਾਲਸਟਾਏ ਦਾ ਜਨਮ 1828 ਵਿੱਚ ਰੂਸ ਦੇ ਇੱਕ ਘਰ ਯਾਸਨਾਯਾ ਪੋਲੀਆਨਾ ਵਿੱਚ ਹੋਇਆ।

ਪ੍ਰਸ਼ਨ 2. ਦਿੱਖ ਵੱਜੋਂ ਟਾਲਸਟਾਏ ਕਿਹੋ ਜਿਹਾ ਸੀ?

ਉੱਤਰ : ਟਾਲਸਟਾਏ ਦਿੱਖ ਵੱਜੋਂ ਸੁਹਣਾ ਨਹੀਂ ਸੀ।

ਪ੍ਰਸ਼ਨ 3. ਫ਼ੌਜ ਦੀ ਜ਼ਿੰਦਗੀ ਨੇ ਟਾਲਸਟਾਏ ਨੂੰ ਕਿਹੋ ਜਿਹਾ ਬਣਾ ਦਿੱਤਾ?

ਉੱਤਰ : ਲੈਣਦਾਰਾਂ ਤੋਂ ਬਚਣ ਲਈ ਉਹ ਫ਼ੌਜ ਵਿੱਚ ਭਰਤੀ ਹੋ ਗਿਆ। ਫ਼ੌਜ ਦੀ ਜ਼ਿੰਦਗੀ ਟਾਲਸਟਾਏ ਦੀ ਜ਼ਿੰਦਗੀ ਨੂੰ ਮੁੜ ਸਹੀ ਰਾਹ ਤੇ ਲੈ ਆਈ।

ਪ੍ਰਸ਼ਨ 4. ਟਾਲਸਟਾਏ ਦਾ ਜੀਵਨ ਕਿਹੋ ਜਿਹਾ ਸੀ?

ਉੱਤਰ : ਟਾਲਸਟਾਏ ਦਾ ਜੀਵਨ ਬਹੁਤ ਸਾਦਾ ਸੀ।

ਪ੍ਰਸ਼ਨ 5. ਟਾਲਸਟਾਏ ਦੇ ਬੱਚਿਆਂ ਅਤੇ ਪਤਨੀ ਨੂੰ ਉਸ ਦਾ ਕਿਹੜਾ ਵਤੀਰਾ ਪਸੰਦ ਨਹੀਂ ਸੀ?

ਉੱਤਰ : ਟਾਲਸਟਾਏ ਦੇ ਬੱਚਿਆਂ ਅਤੇ ਪਤਨੀ ਨੂੰ ਉਸ ਦਾ ਇਹ ਵਤੀਰਾ ਪਸੰਦ ਨਹੀਂ ਸੀ ਕਿ ਉਹ ਆਪਣੀਆਂ ਕਿਤਾਬਾਂ ਤੋਂ ਮਿਲਣ ਵਾਲੀ ਆਮਦਨ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ।

ਪ੍ਰਸ਼ਨ 6. ਟਾਲਸਟਾਏ ਨੇ ਕਿਹੜੇ – ਕਿਹੜੇ ਸਾਹਿਤਕ ਰੂਪਾਂ ਦੀ ਰਚਨਾ ਕੀਤੀ?

ਉੱਤਰ : ਟਾਲਸਟਾਏ ਨੇ ਕਹਾਣੀਆਂ, ਨਾਵਲ, ਨਾਟਕ, ਨਿਬੰਧ ਤੇ ਕਵਿਤਾਵਾਂ ਦੀ ਰਚਨਾ ਕੀਤੀ।