‘ਜ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਜਾਨ ਤੇ ਖੇਡਣਾ – ਖ਼ਤਰਾ ਮੁੱਲ ਲੈਣਾ – ਭਾਰਤੀ ਫ਼ੌਜੀ ਆਪਣੀ ਜਾਨ ਤੇ ਖੇਡ ਕੇ ਦੇਸ ਦੀ ਰਾਖੀ ਕਰਦੇ ਹਨ।
2. ਜ਼ਬਾਨ ਨੂੰ ਲਗਾਮ ਦੇਣੀ – ਚੁੱਪ ਕਰਵਾਉਣਾ – ਨੀ ਕੁੜੀਏ ! ਆਪਣੀ ਜ਼ਬਾਨ ਨੂੰ ਲਗਾਮ ਦੇ। ਐਵੇਂ ਨਾ ਫ਼ਾਲਤੂ ਬੋਲੀ ਜਾਹ।
3. ਜ਼ਬਾਨ ਗੰਦੀ ਕਰਨਾ – ਗਾਲ੍ਹਾਂ ਕੱਢਣਾ – ਐਵੇਂ ਜਬਾਨ ਗੰਦੀ ਨਾ ਕਰੋ। ਰਤਾ ਠੰਡ ਰੱਖੋ।
4. ਜ਼ਖ਼ਮਾਂ ਤੇ ਲੂਣ ਛਿੜਕਨਾ – ਦੁਖੀ ਨੂੰ ਹੋਰ ਦੁਖੀ ਕਰਨਾ – ਦੂਜੇ ਦੇ ਜਖਮਾਂ ਤੇ ਲੂਣ ਛਿੜਕ ਕੇ ਮਜਾ ਨਹੀਂ ਲੈਣਾ ਚਾਹੀਦਾ।
5. ਜੜ੍ਹੀਂ ਤੇਲ ਦੇਣਾ – ਤਬਾਹ ਕਰਨਾ – ਰੂਸ ਨੇ ਯੂਕਰੇਨ ਦੇ ਜੜ੍ਹੀਂ ਤੇਲ ਦਿੱਤਾ ਪਿਆ ਹੈ।
6. ਜੀ ਭਰ ਆਉਣਾ – ਦੁਖੀ ਹੋਣਾ – ਸ਼ੀਲਾ ਦਾ ਦੁੱਖ ਸੁਣ ਕੇ ਮੇਰਾ ਜੀ ਭਰ ਆਇਆ।