ਜੰਗ ਦਾ ਹਾਲ : ਬਹੁਵਿਕਲਪੀ ਪ੍ਰਸ਼ਨ-ਉੱਤਰ
ਜੰਗ ਦਾ ਹਾਲ : MCQ
ਪ੍ਰਸ਼ਨ 1. ਸ਼ਾਹ ਮੁਹੰਮਦ ਕਿਸ ਪਰੰਪਰਾ ਦਾ ਕਵੀ ਹੈ?
(ੳ) ਸੂਫ਼ੀ-ਕਾਵਿ ਦੀ ਪਰੰਪਰਾ ਦਾ
(ਅ) ਕਿਸਾ-ਕਾਵਿ ਦੀ ਪਰੰਪਰਾ ਦਾ
(ੲ) ਗੁਰਮਤਿ-ਕਾਵਿ ਦੀ ਪਰੰਪਰਾ ਦਾ
(ਸ) ਬੀਰ-ਕਾਵਿ ਦੀ ਪਰੰਪਰਾ ਦਾ
ਪ੍ਰਸ਼ਨ 2. ਬੀਰ-ਕਾਵਿ ਦੀ ਪਰੰਪਰਾ ਦਾ ਕਵੀ ਕਿਹੜਾ ਹੈ?
(ੳ) ਭਾਈ ਗੁਰਦਾਸ ਜੀ
(ਅ) ਸ਼ਾਹ ਮੁਹੰਮਦ
(ੲ) ਸ੍ਰੀ ਗੁਰੂ ਅਮਰਦਾਸ ਜੀ
(ਸ) ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 3. ਸ਼ਾਹ ਮੁਹੰਮਦ ਦੀ ਬੀਰ-ਰਸੀ ਰਚਨਾ ਦਾ ਸੰਬੰਧ ਕਿਸ ਕਾਵਿ-ਰੂਪ ਨਾਲ ਹੈ?
(ੳ) ਕਾਫ਼ੀ ਨਾਲ
(ਅ) ਕਿੱਸੇ ਨਾਲ
(ੲ) ਜੰਗਨਾਮੇ ਨਾਲ
(ਸ) ਵਾਰ ਨਾਲ
ਪ੍ਰਸ਼ਨ 4. ਜੰਗਨਾਮੇ ਦਾ ਸੰਬੰਧ ਕਿਸ ਕਵੀ ਨਾਲ ਹੈ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ
(ਅ) ਭਾਈ ਗੁਰਦਾਸ ਜੀ ਨਾਲ
(ੲ) ਸ੍ਰੀ ਗੁਰੂ ਅਮਰਦਾਸ ਜੀ ਨਾਲ
(ਸ) ਸ਼ਾਹ ਮੁਹੰਮਦ ਨਾਲ
ਪ੍ਰਸ਼ਨ 5. ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਕਿਸ ਛੰਦ ਵਿੱਚ ਹੈ?
(ੳ) ਸਿਰਖਿੰਡੀ ਵਿੱਚ
(ਅ) ਨਿਸ਼ਾਨੀ ਵਿੱਚ
(ੲ) ਦੋਹਰੇ ਵਿੱਚ
(ਸ) ਬੈਂਤ ਵਿੱਚ
ਪ੍ਰਸ਼ਨ 6. ਸ਼ਾਹ ਮੁਹੰਮਦ ਦੀਆਂ ਕਿੰਨੀਆਂ ਰਚਨਾਵਾਂ ਮਿਲਦੀਆਂ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 7. “ਕਿੱਸਾ ਸੱਸੀ ਪੁੰਨੂੰ’ ਅਤੇ ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਨਾਂ ਦੀਆਂ ਰਚਨਾਵਾਂ ਕਿਸ ਕਵੀ ਦੀਆਂ ਹਨ?
(ੳ) ਸ਼ਾਹ ਮੁਹੰਮਦ ਦੀਆਂ
(ਅ) ਸ਼ੇਖ਼ ਫ਼ਰੀਦ ਜੀ ਦੀਆਂ
(ੲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ
(ਸ) ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ
ਪ੍ਰਸ਼ਨ 8. ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਹ ਮੁਹੰਮਦ ਦਾ ਜੀਵਨ-ਕਾਲ ਕਿਹੜਾ ਹੈ?
(ੳ) 1539-1637 ਈ.
(ਅ) 1782-1862 ਈ.
(ੲ) 1173 ਈ.
(ਸ) 1563 ਈ.
ਪ੍ਰਸ਼ਨ 9. ਤੁਹਾਡੀ ਪਾਠ-ਪੁਸਤਕ ਅਨੁਸਾਰ ਸ਼ਾਹ ਮੁਹੰਮਦ ਦਾ ਜਨਮ ਕਦੋਂ ਹੋਇਆ?
(ੳ) 1666-1708 ਈ.
(ਅ) 1173-1266 ਈ.
(ੲ) 1539-1637 ਈ.
(ਸ) 1782-1862 ਈ.
ਪ੍ਰਸ਼ਨ 10. ਤੁਹਾਡੀ ਪਾਠ-ਪੁਸਤਕ ਅਨੁਸਾਰ ਸ਼ਾਹ ਮੁਹੰਮਦ ਦੇ ਦਿਹਾਂਤ ਦਾ ਸੰਨ ਕਿਹੜਾ ਹੈ?
(ੳ) 1637 टी.
(ਅ) 1574 टी.
(ੲ) 1795 ਈ.
(ਸ) 1862 ਈ.
ਪ੍ਰਸ਼ਨ 11. ਸ਼ਾਹ ਮੁਹੰਮਦ ਦਾ ਜਨਮ ਕਿੱਥੇ ਹੋਇਆ?
(ੳ) ਪਿੰਡ ਵਡਾਲਾ ਵੀਰਮ (ਸ੍ਰੀ ਅੰਮ੍ਰਿਤਸਰ) ਵਿਖੇ
(ਅ) ਪਿੰਡ ਵੈਰੋਵਾਲ ਵਿਖੇ
(ੲ) ਪਿੰਡ ਮਾਛੀਕੇ ਵਿਖੇ
(ਸ) ਜੰਡਿਆਲਾ ਸ਼ੇਰ ਖਾਂ ਵਿਖੇ
ਪ੍ਰਸ਼ਨ 12. ਕਿਸ ਕਾਵਿ-ਰੂਪ ਵਿੱਚ ਬੀਰ-ਰਸ ਦੀ ਪ੍ਰਧਾਨਤਾ ਹੁੰਦੀ ਹੈ?
(ੳ) ਬਾਰਹ ਮਾਹ ਵਿੱਚ
(ਅ) ਕਾਫ਼ੀ ਵਿੱਚ
(ੲ) ਵਾਰ ਵਿੱਚ
(ਸ) ਕਿੱਸੇ ਵਿੱਚ
ਪ੍ਰਸ਼ਨ 13. ਬੀਰ-ਕਾਵਿ ਦੀ ਪਰੰਪਰਾ ਦੇ ਕਿਨੇ ਕਾਵਿ-ਰੂਪ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 14. ਵਾਰ ਅਤੇ ਜੰਗਨਾਮੇ ਦਾ ਸੰਬੰਧ ਕਿਸ ਕਿਸਮ ਦੀ ਸ਼ੈਲੀ ਨਾਲ ਹੁੰਦਾ ਹੈ?
(ੳ) ਸੰਜਮੀ
(ਅ) ਵਿਆਖਿਆਮਈ
(ੲ) ਬਿਰਤਾਂਤਿਕ
(ਸ) ਪ੍ਰਤੀਕਮਈ
ਪ੍ਰਸ਼ਨ 15. ‘ਜੰਗ ਦਾ ਹਾਲ’ ਕਿਸ ਦੀ ਰਚਨਾ ਹੈ?
(ੳ) ਭਾਈ ਗੁਰਦਾਸ ਜੀ ਦੀ
(ਅ) ਸ਼ਾਹ ਮੁਹੰਮਦ ਦੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ
ਪ੍ਰਸ਼ਨ 16. ਸ਼ਾਹ ਮੁਹੰਮਦ ਦੀ ਰਚਨਾ/ਕਵਿਤਾ ਕਿਹੜੀ ਹੈ?
(ੳ) ਸਤਿਗੁਰ ਨਾਨਕ ਪ੍ਰਗਟਿਆ
(ਅ) ਸੋ ਕਿਉ ਮੰਦਾ ਆਖੀਐ
(ੲ) ਜੰਗ ਦਾ ਹਾਲ
(ਸ) ਕਿਰਪਾ ਕਰਿ ਕੈ ਬਖਸਿ ਲੈਹੁ
ਪ੍ਰਸ਼ਨ 17. ‘ਜੰਗ ਦਾ ਹਾਲ’ ਸਿਰਲੇਖ ਹੇਠ ਸਿੰਘਾਂ ਤੇ ਅੰਗਰੇਜ਼ਾਂ ਦੀ ਕਿਹੜੀ ਲੜਾਈ ਦਾ ਵਰਨਣ ਹੈ?
(ੳ) ਮੁਦਕੀ ਦੀ
(ਅ) ਸਭਰਾਓਂ ਦੀ
(ੲ) ਅਲੀਵਾਲ ਦੀ
(ਸ) ਫੇਰੂ ਸ਼ਹਿਰ ਦੀ
ਪ੍ਰਸ਼ਨ 18. ‘ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ’ ਸ਼ਬਦ ਕਿਸ ਦੇ ਲਿਖੇ ਹੋਏ ਹਨ?
(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦੇ
(ਅ) ਭਾਈ ਗੁਰਦਾਸ ਜੀ ਦੇ
(ੲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
(ਸ) ਸ਼ਾਹ ਮੁਹੰਮਦ ਦੇ
ਪ੍ਰਸ਼ਨ 19. ‘ਤੋੜਾ’ ਸ਼ਬਦ ਦਾ ਕੀ ਅਰਥ ਹੈ?
(ੳ) ਤੋੜਿਆ
(ਅ) ਅੰਤ
(ੲ) ਕਮੀ
(ਸ) ਤੋਪ ਨੂੰ ਅੱਗ ਦੇਣ ਵਾਲਾ ਪਲੀਤਾ
ਪ੍ਰਸ਼ਨ 20. ‘ਸਿੰਘ ਸੂਰਮੇ ਆਣ ਮੈਦਾਨ ਲੱਥੇ’ ਵਿੱਚ ਮੈਦਾਨ ਦਾ ਕੀ ਅਰਥ ਹੈ?
(ੳ) ਸ਼ਸਤਰ
(ਅ) ਹੱਲਾ
(ੲ) ਮੋਰਚਾ
(ਸ) ਯੁੱਧ-ਭੂਮੀ
ਪ੍ਰਸ਼ਨ 21. ‘ਜੰਗ ਦਾ ਹਾਲ’ ਕਵਿਤਾ ਵਿੱਚ ਕੌਣ ਮੈਦਾਨ (ਯੁੱਧ-ਭੂਮੀ) ਵਿੱਚ ਆਣ ਲੱਥਾ?
(ੳ) ਤੋਪਾਂ
(ਅ) ਘੋੜੇ
(ੲ) ਸਿੰਘ-ਸੂਰਮੇ
(ਸ) ਹਾਥੀ
ਪ੍ਰਸ਼ਨ 22. ਸਿੰਘਾਂ ਨੇ ਕਿਨ੍ਹਾਂ ਦੇ ਗੰਜ ਲਾਹ ਸੁੱਟੇ?
(ੳ) ਵਿਰੋਧੀਆਂ ਦੇ
(ਅ) ਫ਼ੌਜੀਆਂ ਦੇ
(ੲ) ਗੋਰਿਆਂ ਦੇ
(ਸ) ਸਿਪਾਹੀਆਂ ਦੇ
ਪ੍ਰਸ਼ਨ 23. ਟੁੰਡੇ ਲਾਟ ਨੇ ਲੜਾਈ ਵਿੱਚ ਆਪਣਾ ਕਿਹੜਾ ਅੰਗ ਗੁਆਇਆ ਸੀ?
(ੳ) ਸੱਜਾ ਹੱਥ
(ਅ) ਖੱਬਾ ਹੱਥ
(ੲ) ਸੱਜੀ ਲੱਤ
(ਸ) ਖੱਬੀ ਲੱਤ
ਪ੍ਰਸ਼ਨ 24. ‘ਟੁੰਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ’ ਸ਼ਬਦ ਕਿਸ ਕਵੀ ਦੇ ਹਨ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਦੇ
(ੲ) ਭਾਈ ਗੁਰਦਾਸ ਜੀ ਦੇ
(ਸ) ਸ਼ਾਹ ਮੁਹੰਮਦ ਦੇ
ਪ੍ਰਸ਼ਨ 25. ‘ਫੇਰ ਦਿੱਤੇ ਨੀ ……… ਢੰਡੇਰਿਆਂ ਦੇ’ ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?
(ੳ) ਸੈਂਕੜੇ
(ਅ) ਹਜ਼ਾਰ
(ੲ) ਲੱਖ
(ਸ) ਕਰੋੜ
ਪ੍ਰਸ਼ਨ 26. ‘ਸਿੰਘ ਜਾਣ ਸੱਭੇ ਨਾਲ਼ …… ਢੰਡੋਰਿਆਂ ਦੇ’ ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਚੁਣੋ :
(ੳ) ਘੋੜਿਆਂ
(ਅ) ਹਾਥੀਆਂ
(ੲ) ਫ਼ੌਜੀਆਂ
(ਸ) ਜ਼ੋਰਿਆਂ
ਪ੍ਰਸ਼ਨ 27. ਢੁਕਵੇਂ ਸ਼ਬਦ ਦੀ ਵਰਤੋਂ ਕਰ ਕੇ ਖ਼ਾਲੀ ਥਾਂ ਭਰੋ :
ਹੋਇਆ ਹੁਕਮ …….. ਦਾ ਤੁਰਤ ਜਲਦੀ।
(ੳ) ਸਿੰਘਾਂ
(ਅ) ਕਪਤਾਨ
(ੲ) ਜਰਨੈਲ
(ਸ) ਅੰਗਰੇਜ਼
ਪ੍ਰਸ਼ਨ 28. ਖ਼ਾਲੀ ਥਾਂ ਲਈ ਢੁਕਵੇਂ ਸ਼ਬਦ ਦੀ ਚੋਣ ਕਰੋ :
ਤੋਪਾਂ ਮਾਰੀਆਂ …………. ਦੇ ਆਇ ਵਲੇ
(ੳ) ਤੀਰ
(ਅ) ਨੀਰ
(ੲ) ਪੀਰ
(म) हवीत
(ਸ) ਫ਼ਕੀਰ
ਪ੍ਰਸ਼ਨ 29. ‘ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ, ਤੋਪਾਂ ਮਾਰੀਆਂ ਨੀਰ ਦੇ ਆਇ ਵਲੋਂ’ ਤੁਕ ਕਿਸ ਕਵੀ ਦੀ ਹੈ?
(ੳ) ਸ਼ਾਹ ਮੁਹੰਮਦ ਦੀ
(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
(ਸ) ਸ੍ਰੀ ਗੁਰੂ ਅਮਰਦਾਸ ਜੀ ਦੀ
ਪ੍ਰਸ਼ਨ 30. ਖਾਲੀ ਥਾਂ ਭਰੋ :
ਸਿੰਘ ਉੱਡ ਕੇ ………. ਹੋਇ ਚੱਲੇ।
(ੳ) ਅਸਮਾਨੀ
(ਅ) ਅਕਾਸ਼ੀ
(ੲ) ਪੱਤਰਾ
(ਸ) ਹਨੇਰੀ
ਪ੍ਰਸ਼ਨ 31. ‘ਜੰਗ ਦਾ ਹਾਲ’ ਕਵਿਤਾ ਅਨੁਸਾਰ ਛੈਲਦਾਰੀਆਂ ਅਤੇ ਤੰਬੂ ਛੱਡ ਕੇ ਕੌਣ ਭੱਜ ਗਏ?
(ੳ) ਅੰਗਰੇਜ਼
(ਅ) ਸਿੰਘ
(ੲ) ਗੋਰੇ
(ਸ) ਫ਼ੌਜੀ
ਪ੍ਰਸ਼ਨ 32. ‘ਕੋਈ ਚੀਜ਼ ਨਾ ਲਈ ਏ ਬੰਨ੍ਹ ਪੱਲੇ’ ਅਨੁਸਾਰ ਕਿਨ੍ਹਾਂ ਨੇ ਕੋਈ ਚੀਜ਼ ਪੱਲੇ ਨਾ ਬੰਨ੍ਹੀ?
(ੳ) ਅੰਗਰੇਜ਼ਾਂ ਨੇ
(ਅ) ਸਿੰਘਾਂ ਨੇ
(ੲ) ਗੋਰਿਆਂ ਨੇ
(ਸ) ਫ਼ੌਜ ਨੇ
ਪ੍ਰਸ਼ਨ 33. ‘ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ’ ਸ਼ਬਦ ਕਿਸ ਕਵੀ ਦੇ ਹਨ?
(ੳ) ਸ੍ਰੀ ਗੁਰੂ ਅਮਰਦਾਸ ਜੀ ਦੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਦੇ
(ੲ) ਭਾਈ ਗੁਰਦਾਸ ਜੀ ਦੇ
(ਸ) ਸ਼ਾਹ ਮੁਹੰਮਦ ਦੇ
ਪ੍ਰਸ਼ਨ 34. ਖ਼ਾਲੀ ਥਾਂ ਲਈ ਢੁਕਵੇਂ ਸ਼ਬਦ ਦੀ ਚੋਣ ਕਰੋ :
ਸ਼ਾਹ ਮੁਹੰਮਦਾ ……… ਨਾ ਮੂਲ ਹੱਲੇ।
(ੳ) ਖੇਤ
(ਅ) ਮੈਦਾਨੋਂ
(ੲ) ਯੁੱਧੋਂ
(ਸ) ਰਣੋਂ
ਪ੍ਰਸ਼ਨ 35. ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਵਿੱਚ ਹਿੰਦ ਕਿਸ ਦਾ ਸੰਕੇਤ ਹੈ?
(ੳ) ਅੰਗਰੇਜ਼ਾਂ ਦਾ
(ਅ) ਸਿੰਘਾਂ ਦਾ
(ੲ) ਸੂਰਮਿਆਂ ਦਾ
(ਸ) ਯੋਧਿਆਂ ਦਾ
ਪ੍ਰਸ਼ਨ 36. ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਵਿੱਚ ਪੰਜਾਬ ਕਿਸ ਦਾ ਸੰਕੇਤ ਹੈ?
(ੳ) ਸਿੰਘਾਂ ਦਾ
(ਅ) ਗੋਰਿਆਂ ਦਾ
(ੲ) ਯੋਧਿਆਂ ਦਾ
(ਸ) ਰਣ-ਭੂਮੀ ਦਾ
ਪ੍ਰਸ਼ਨ 37. ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਚੁਣੋ :
ਦੋਵੇਂ ਪਾਦਸ਼ਾਹੀ ਫ਼ੌਜਾਂ ……… ਨੀ।
(ੳ) ਆਈਆਂ
(ਅ) ਆਉਣੀਆਂ
(ੲ) ਜਾਣੀਆਂ
(ਸ) ਭਾਰੀਆਂ
ਪ੍ਰਸ਼ਨ 38. ‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ’ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ?
(ੳ) ਅੰਗਰੇਜ਼ਾਂ ਲਈ
(ਅ) ਪੰਜਾਬੀਆਂ ਲਈ
(ੲ) ਮਹਾਰਾਜਾ ਰਣਜੀਤ ਸਿੰਘ ਜੀ ਲਈ
(ਸ) ਬਹਾਦਰਾਂ ਲਈ
ਪ੍ਰਸ਼ਨ 39. ‘ਤੇਗਾਂ ਮਾਰਨੀਆਂ’ ਮੁਹਾਵਰੇ ਦਾ ਕੀ ਅਰਥ ਹੈ?
(ੳ) ਤੇਜੀ ਦਿਖਾਉਣੀ
(ਅ) ਭੱਜ ਜਾਣਾ
(ੲ) ਬਹਾਦਰੀ ਦਿਖਾਉਣੀ
(ਸ) ਬਦਲਾ ਲੈਣਾ
ਪ੍ਰਸ਼ਨ 40. ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਕਿਹੜਾ ਹੈ?
ਹਾਥੀ ਢਹਿੰਦੇ ਸਣੇ ……. ਨੀ।
(ੳ) ਅਟਾਰੀਆਂ
(ਅ) ਅੰਬਾਰੀਆਂ
(ੲ) ਪਾਲਕੀਆਂ
(ਸ) ਸਵਾਰੀਆਂ
ਪ੍ਰਸ਼ਨ 41. ‘ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ’ ਵਿੱਚ ਕਿਹੜੀਆਂ ਫ਼ੌਜਾਂ ਦਾ ਜ਼ਿਕਰ ਹੈ?
(ੳ) ਅੰਗਰੇਜ਼ ਫ਼ੌਜਾਂ ਦਾ
(ਅ) ਸਿੱਖ/ਖ਼ਾਲਸਾ ਫ਼ੌਜਾਂ ਦਾ
(ੲ) ਪੈਦਲ ਫ਼ੌਜਾਂ ਦਾ
(ਸ) ਘੋੜਸਵਾਰ ਫ਼ੌਜਾਂ ਦਾ
ਪ੍ਰਸ਼ਨ 42. ‘ਜੰਗ ਦਾ ਹਾਲ’ (ਸ਼ਾਹ ਮੁਹੰਮਦ) ਕਵਿਤਾ ਕਿਸ ਛੰਦ ਵਿੱਚ ਹੈ?
(ੳ) ਸਿਰਖਿੰਡੀ ਛੰਦ ਵਿੱਚ
(ਅ) ਕਬਿੱਤ ਛੰਦ ਵਿੱਚ
(ੲ) ਨਿਸ਼ਾਨੀ ਛੰਦ ਵਿੱਚ
(ਸ) ਬੈਂਤ ਛੰਦ ਵਿੱਚ