CBSEEducationNCERT class 10thPunjab School Education Board(PSEB)

ਜੰਗ ਦਾ ਹਾਲ : ਇੱਕ-ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਆਪਣੀ ਪਾਠ-ਪੁਸਤਕ ਵਿੱਚ ਦਰਜ ਸ਼ਾਹ ਮੁਹੰਮਦ ਦੀ ਕਿਸੇ ਕਵਿਤਾ/ਰਚਨਾ ਦਾ ਨਾਂ ਲਿਖੋ।

ਉੱਤਰ : ਜੰਗ ਦਾ ਹਾਲ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਫੇਰੂ ਸ਼ਹਿਰ ਦੀ ਲੜਾਈ ਦਾ ਹਾਲ ਕਿਸ ਸਿਰਲੇਖ ਹੇਠ ਦਰਜ ਹੈ?

ਉੱਤਰ : ‘ਜੰਗ ਦਾ ਹਾਲ’ ਸਿਰਲੇਖ ਹੇਠ।

ਪ੍ਰਸ਼ਨ 3. ਫੇਰੂ ਸ਼ਹਿਰ ਦੀ ਲੜਾਈ ਕਿਨ੍ਹਾਂ ਦੋ ਧਿਰਾਂ ਵਿਚਕਾਰ ਹੁੰਦੀ ਹੈ?

ਉੱਤਰ : ਸਿੰਘਾਂ ਅਤੇ ਅੰਗਰੇਜ਼ਾਂ ਵਿਚਕਾਰ।

ਪ੍ਰਸ਼ਨ 4. ਫੇਰੂ ਸ਼ਹਿਰ ਦੀ ਲੜਾਈ ਵਿੱਚ ਜਿੱਤ ਕਿਸ ਦੀ ਹੁੰਦੀ ਹੈ?

ਉੱਤਰ : ਅੰਗਰੇਜ਼ਾਂ ਦੀ।

ਪ੍ਰਸ਼ਨ 5. ਫੇਰੂ ਸ਼ਹਿਰ ਕਿੱਥੇ ਹੈ?

ਉੱਤਰ: ਫੇਰੂ ਸ਼ਹਿਰ ਫ਼ਿਰੋਜ਼ਪੁਰ ਦੇ ਨੇੜੇ ਹੈ।

ਪ੍ਰਸ਼ਨ 6. ‘ਜੰਗ ਦਾ ਹਾਲ’ ਸਿਰਲੇਖ ਹੇਠ ਦਰਜ ਫੇਰੂ ਸ਼ਹਿਰ ਦੀ ਲੜਾਈ ਵਿੱਚ ਤੋਪਾਂ ਕਿਸ ਵਾਂਗ ਚੱਲੀਆਂ?

ਉੱਤਰ : ਤੋੜਿਆਂ ਵਾਂਗ।

ਪ੍ਰਸ਼ਨ 7. ਤੋਪ ਨੂੰ ਅੱਗ ਦੇਣ ਵਾਲੇ ਪਲੀਤੇ ਨੂੰ ਕੀ ਕਹਿੰਦੇ ਹਨ?

ਉੱਤਰ : ਤੋੜਾ।

ਪ੍ਰਸ਼ਨ 8. ਗੋਰਿਆਂ ਦੇ ਗੰਜ ਕਿਸ ਨੇ ਲਾਹੇ?

ਉੱਤਰ : ਸਿੰਘਾਂ ਨੇ।

ਪ੍ਰਸ਼ਨ 9. ਗੋਰਿਆਂ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਉੱਤਰ : ਅੰਗਰੇਜ਼ਾਂ ਲਈ।

ਪ੍ਰਸ਼ਨ 10. ਟੁੰਡਾ ਲਾਟ ਕਿਸ ਨੂੰ ਕਿਹਾ ਜਾਂਦਾ ਸੀ?

ਉੱਤਰ : ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੂੰ ਟੁੰਡਾ ਲਾਟ ਕਿਹਾ ਜਾਂਦਾ ਸੀ।

ਪ੍ਰਸ਼ਨ 11. ਪੰਜਾਬੀ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੂੰ ਟੁੰਡਾ ਲਾਟ ਕਿਉਂ ਕਹਿੰਦੇ ਸਨ?

ਉੱਤਰ : ਪੰਜਾਬੀ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੂੰ ਇਸ ਲਈ ਟੁੰਡਾ ਲਾਟ ਕਹਿੰਦੇ ਸਨ ਕਿਉਂਕਿ ਲੜਾਈ ਵਿੱਚ ਉਸ ਦਾ ਖੱਬਾ ਹੱਥ ਜਾਂਦਾ ਰਿਹਾ ਸੀ।

ਪ੍ਰਸ਼ਨ 12. ਫੇਰੂ ਸ਼ਹਿਰ ਦੀ ਲੜਾਈ ਵਿੱਚ ਕਿਸ ਨੇ ਗੁੱਸਾ ਖਾ ਕੇ ਅੰਗਰੇਜ਼ ਫ਼ੌਜਾਂ ਨੂੰ ਸਿੰਘਾਂ ਵਿਰੁੱਧ ਬਹਾਦਰੀ ਨਾਲ ਲੜਨ ਦਾ ਹੁਕਮ ਦਿੱਤਾ?

ਉੱਤਰ : ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ।

ਪ੍ਰਸ਼ਨ 13. ‘ਨੰਦਨ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਉੱਤਰ : ‘ਲੰਡਨ’ ਲਈ।

ਪ੍ਰਸ਼ਨ 14. ‘ਰੰਡ ਬਿਠਾਇ ਨੰਦਨ’ ਤੋਂ ਕੀ ਭਾਵ ਹੈ?

ਉੱਤਰ: ਫੇਰੂ ਸ਼ਹਿਰ ਦੀ ਲੜਾਈ ਵਿੱਚ ਅੰਗਰੇਜ਼ ਫ਼ੌਜਾਂ ਦਾ ਏਨਾ ਜਾਨੀ ਨੁਕਸਾਨ ਹੋਇਆ ਕਿ ਲੰਡਨ ਦੀਆਂ ਔਰਤਾਂ ਰੰਡੀਆਂ ਹੋਈ ਬੈਠੀਆਂ ਸਨ।

ਪ੍ਰਸ਼ਨ 15. ਫੇਰੂ ਸ਼ਹਿਰ ਦੀ ਲੜਾਈ ਵਿੱਚ ਕੌਣ ਛੈਲਦਾਰੀਆਂ ਅਤੇ ਤੰਬੂ ਛੱਡ ਕੇ ਦੌੜ ਗਏ?

ਉੱਤਰ : ਸਿੰਘ।

ਪ੍ਰਸ਼ਨ 16. ‘ਫ਼ਿਰੰਗੀਆਂ’ ਸ਼ਬਦ ਕਿਨ੍ਹਾਂ ਲਈ ਵਰਤਿਆ ਗਿਆ ਹੈ?

ਉੱਤਰ : ਅੰਗਰੇਜ਼ਾਂ ਲਈ।

ਪ੍ਰਸ਼ਨ 17. ਪੱਤਰਾ ਹੋਇ ਚੱਲੇ’ ਦਾ ਕੀ ਅਰਥ ਹੈ?

ਉੱਤਰ : ਭੱਜ ਗਏ।

ਪ੍ਰਸ਼ਨ 18. ‘ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ’। ਫੇਰੂ ਸ਼ਹਿਰ ਦੀ ਲੜਾਈ ਦੇ ਪ੍ਰਸੰਗ ਵਿੱਚ ਇਸ ਦਾ ਕੀ ਅਰਥ ਹੈ?

ਉੱਤਰ : ਅੰਤ ਅੰਗਰੇਜ਼ਾਂ ਨੇ ਮੈਦਾਨ ਜਿੱਤ ਲਿਆ।

ਪ੍ਰਸ਼ਨ 19. ‘ਹਿੰਦ ਅਤੇ ਪੰਜਾਬ ਦੇ ਜੰਗ’ ਤੋਂ ਕੀ ਭਾਵ ਹੈ?

ਉੱਤਰ : ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ।

ਪ੍ਰਸ਼ਨ 20. ‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ’ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਲਈ।

ਪ੍ਰਸ਼ਨ 21. ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਦਸ਼ਾਹੀ ਫ਼ੌਜਾਂ ਭਾਰੀਆਂ ਨੀ’। ਇਹ ਕਾਵਿ-ਤੁਕ ਤੁਹਾਡੀ ਪਾਠ-ਪੁਸਤਕ ਕਿਸ ਸਿਰਲੇਖ ਹੇਠ ਦਰਜ ਹੈ?

ਉੱਤਰ : ‘ਜੰਗ ਦਾ ਹਾਲ’ ਸਿਰਲੇਖ ਹੇਠ।

ਪ੍ਰਸ਼ਨ 22. ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਅਨੁਸਾਰ ਕਿਨ੍ਹਾਂ ਦੇ ਧਿਰਾਂ ਵਿਚਕਾਰ ਲੜਾਈ ਹੋਈ?

ਉੱਤਰ : ਅੰਗਰੇਜ਼ਾਂ ਅਤੇ ਸਿੰਘਾਂ ਵਿਚਕਾਰ।

ਪ੍ਰਸ਼ਨ 23. ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਕਿਨ੍ਹਾਂ ਦੀ ਬਹਾਦਰੀ ਦਾ ਮੁੱਲ ਪਾਉਂਦੇ?

ਉੱਤਰ : ਸਿੰਘਾਂ ਦੀ।

ਪ੍ਰਸ਼ਨ 24. ਤੇਗਾਂ ਮਾਰਨੀਆਂ ਦਾ ਕੀ ਭਾਵ ਹੈ?

ਉੱਤਰ : ਬਹਾਦਰੀ ਦਿਖਾਉਣੀ।

ਪ੍ਰਸ਼ਨ 25. ‘ਅੰਬਾਰੀਆਂ’ ਸ਼ਬਦ ਦਾ ਕੀ ਅਰਥ ਹੈ?

ਉੱਤਰ : ਹੌਦਿਆਂ/ਪਾਲਕੀਆਂ।

ਪ੍ਰਸ਼ਨ 26. ‘ਇੱਕ ਸਰਕਾਰ ਬਾਝੋਂ’ ਤੋਂ ਕੀ ਭਾਵ ਹੈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਤੋਂ ਬਿਨਾ।

ਪ੍ਰਸ਼ਨ 27. ਕਿਸ ਦੀ ਅਗਵਾਈ ਨਾ ਮਿਲਨ ਕਾਰਨ ਅੰਤ ਸਿੱਖ ਫ਼ੌਜਾਂ ਦੀ ਹਾਰ ਹੋਈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਜੀ ਦੀ।

ਪ੍ਰਸ਼ਨ 28. ‘ਜੰਗਨਾਮੇ’ ਲਈ ਕਿਸੇ ਛੰਦ ਦੀ ਪਾਬੰਦੀ ਹੈ ਜਾਂ ਨਹੀਂ?

ਉੱਤਰ : ਨਹੀਂ।

ਪ੍ਰਸ਼ਨ 29. ‘ਜੰਗਨਾਮੇ’ ਦੇ ਨਾਇਕ ਦੀ ਜਿੱਤ ਜ਼ਰੂਰੀ ਹੈ ਜਾਂ ਨਹੀਂ?

ਉੱਤਰ : ਨਹੀਂ।

ਪ੍ਰਸ਼ਨ 30. ਬੀਰ-ਕਾਵਿ ਦੇ ਦੋ ਕਾਵਿ-ਭੇਦ ਕਿਹੜੇ ਹਨ?

ਉੱਤਰ : ਵਾਰ ਤੇ ਜੰਗਨਾਮਾ।

ਪ੍ਰਸ਼ਨ 31. ਬੀਰ-ਕਾਵਿ ਦਾ ਪ੍ਰਧਾਨ ਰਸ ਕਿਹੜਾ ਹੈ?

ਉੱਤਰ : ਬੀਰ-ਰਸ।

ਪ੍ਰਸ਼ਨ 32. ਵਾਰ ਤੇ ਜੰਗਨਾਮਾ ਬਿਰਤਾਂਤਿਕ ਕਾਵਿ-ਰੂਪ ਹਨ ਜਾਂ ਨਹੀਂ ?

ਉੱਤਰ : ਵਾਰ ਤੇ ਜੰਗਨਾਮਾ ਬਿਰਤਾਂਤਿਕ ਕਾਵਿ-ਰੂਪ ਹਨ।

ਪ੍ਰਸ਼ਨ 33. ਖ਼ਾਲੀ ਥਾਂ ਭਰੋ :

ਵਾਰ ਤੇ ਜੰਗਨਾਮੇ ਵਿੱਚ ਦੋ ਧਿਰਾਂ ਦੀ ……… ਹੁੰਦੀ ਹੈ।

ਉੱਤਰ : ਟੱਕਰ।

ਪ੍ਰਸ਼ਨ 34. ਵਾਰ ਲਈ ਕਿਹੜੇ ਛੰਦ ਨਿਸ਼ਚਿਤ ਹਨ?

ਉੱਤਰ : ਸਿਰਖਿੰਡੀ ਤੇ ਨਿਸ਼ਾਨੀ।

ਪ੍ਰਸ਼ਨ 35. ਖ਼ਾਲੀ ਥਾਂ ਭਰੋ :

ਵਾਰ ਦੇ ਨਾਇਕ ਦੀ ………. ਹੁੰਦੀ ਹੈ।

ਉੱਤਰ : ਜਿੱਤ।

ਪ੍ਰਸ਼ਨ 36. ਬੀਰ-ਕਾਵਿ ਵਿੱਚ ਦੋਹਾਂ ਧਿਰਾਂ ਦੀ ਬਹਾਦਰੀ ਦਾ ਨਿਰਪੱਖ ਵਰਨਣ ਕਰਨ ਨੂੰ ਕੀ ਕਹਿੰਦੇ ਹਨ?

ਉੱਤਰ : ਕਾਵਿ-ਨਿਆਂ।

ਪ੍ਰਸ਼ਨ 37. ਸ਼ਾਹ ਮੁਹੰਮਦ ਦਾ ਜਨਮ ਸਥਾਨ ਵਡਾਲਾ ਵੀਰਮ ਕਿਸ ਜ਼ਿਲ੍ਹੇ ਵਿੱਚ ਸੀ?

ਉੱਤਰ : ਅੰਮ੍ਰਿਤਸਰ ਜ਼ਿਲ੍ਹੇ ਵਿੱਚ।

ਪ੍ਰਸ਼ਨ 38. ਸ਼ਾਹ ਮੁਹੰਮਦ ਦੀ ਰਚਨਾ, ਜਿਸ ਵਿੱਚ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਦਾ ਹਾਲ ਹੈ, ਨੂੰ ਕਾਵਿ-ਰੂਪ ਵਜੋਂ ਕਿਹੜਾ ਨਾਂ ਦਿੱਤਾ ਜਾਂਦਾ ਹੈ?

ਉੱਤਰ : ਜੰਗਨਾਮੇ ਦਾ।

ਪ੍ਰਸ਼ਨ 39. ਕਿਹੜੇ ਲਾਟ ਨੇ ਅੰਤ ਨੂੰ ਗੁੱਸਾ ਖਾਧਾ?

ਉੱਤਰ : ਟੁੰਡੇ ਲਾਟ ਨੇ।

ਪ੍ਰਸ਼ਨ 40. ਸ਼ਾਹ ਮੁਹੰਮਦ ਦੀਆਂ ਕਿਹੜੀਆਂ ਰਚਨਾਵਾਂ ਮਿਲਦੀਆਂ ਹਨ?

ਉੱਤਰ : ‘ਕਿੱਸਾ ਸੱਸੀ ਪੁੰਨੂੰ’ ਅਤੇ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’।

ਪ੍ਰਸ਼ਨ 41. ਲਾਰਡ ਹਾਰਡਿੰਗ ਨੂੰ ਟੰਡਾ ਲਾਟ ਕਿਉਂ ਕਿਹਾ ਜਾਂਦਾ ਸੀ ?

ਉੱਤਰ : ਕਿਉਂਕਿ ਨੈਪੋਲੀਅਨ ਨਾਲ ਲੜਾਈ ਸਮੇਂ ਲਾਰਡ ਹਾਰਡਿੰਗ ਦਾ ਖੱਬਾ ਹੱਥ ਜਾਂਦਾ ਰਿਹਾ ਸੀ।

ਪ੍ਰਸ਼ਨ 42. ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਕਵੀ ਦਾ ਕਿਸ ਲਈ ਦਰਦ ਉਜਾਗਰ ਹੁੰਦਾ ਹੈ?

ਉੱਤਰ : ਪੰਜਾਬ ਲਈ।

ਪ੍ਰਸ਼ਨ 43. ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਲਈ ਕਿੰਨੀਆਂ ਤੁਕਾਂ ਵਾਲੇ ਬੈਂਤ ਛੰਦ ਦੀ ਵਰਤੋਂ ਕੀਤੀ ਹੈ?

ਉੱਤਰ : ਚਾਰ ਤੁਕਾਂ ਵਾਲ਼ੇ।

ਪ੍ਰਸ਼ਨ 44. ਹੇਠ ਦਿੱਤੀਆਂ ਤੁਕਾਂ ਨੂੰ ਪੂਰਾ ਕਰੋ :

(ੳ) ਅੱਜ ਹੋਵੇ ਸਰਕਾਰ ਤਾਂ…………….।

(ਅ) ਸ਼ਾਹ ਮੁਹੰਮਦਾ ਇੱਕ ਸਰਕਾਰ…………….।

ਉੱਤਰ: (ੳ) ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜ੍ਹੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।

(ਅ) ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

ਪ੍ਰਸ਼ਨ 45. ਖ਼ਾਲੀ ਥਾਵਾਂ ਭਰੋ :

(ੳ) …………. ਲਾਹ ਸੁੱਟੇ ਉਹਨਾਂ ਗੋਰਿਆਂ ਦੇ।

(ਅ) ਜੰਗ………….. ਪੰਜਾਬ ਦਾ ਹੋਣ ਲੱਗਾ।

ਉੱਤਰ : (ੳ) ਗੰਜ, (ਅ) ਹਿੰਦ।

ਪ੍ਰਸ਼ਨ 46. ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਅਤੇ ਕਿਹੜਾ ਗਲਤ ?

(ੳ) ‘ਜੰਗ ਦਾ ਹਾਲ’ ਭਾਈ ਗੁਰਦਾਸ ਜੀ ਦੀ ਰਚਨਾ ਹੈ।

(ਅ) ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਹੈ।

ਉੱਤਰ: (ੳ) ਗ਼ਲਤ, (ਅ) ਸਹੀ।