ਜੈਨ ਧਰਮ ਅਤੇ ਬੁੱਧ ਧਰਮ
ਪ੍ਰਸ਼ਨ 1. ਜੈਨ ਧਰਮ ਅਤੇ ਬੁੱਧ ਧਰਮ ਦੇ ਉੱਦੈ ਸਮੇਂ ਆਰੀਆ ਪਰਿਵਾਰਾਂ ਦੀ ਕੀ ਸਥਿਤੀ ਸੀ?
ਉੱਤਰ : ਸੰਯੁਕਤ ਅਤੇ ਰੂੜੀਵਾਦੀ ਪਰਿਵਾਰ।
ਪ੍ਰਸ਼ਨ 2. ਛੇਵੀਂ ਸਦੀ ਈ: ਪੂ: ਵਿੱਚ ਜਾਤੀ ਪ੍ਰਥਾ ਦੀ ਕੀ ਸਥਿਤੀ ਸੀ?
ਉੱਤਰ : ਇਸ ਕਾਲ ਤੱਕ ਜਾਤੀ-ਪ੍ਰਥਾ ਦੀਆਂ ਜੜ੍ਹਾਂ ਕਾਫ਼ੀ ਮਜ਼ਬੂਤ ਹੋ ਗਈਆਂ ਸਨ।
ਪ੍ਰਸ਼ਨ 3. ਛੇਵੀਂ ਸਦੀ ਈ: ਪੂ: ਵਿੱਚ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਕੀ ਸੀ?
ਉੱਤਰ : ਇਸ ਕਾਲ ਵਿੱਚ ਇਸਤਰੀਆਂ ਦੀ ਹਾਲਤ ਉੱਤਰ ਵੈਦਿਕ ਕਾਲ ਨਾਲੋਂ ਹੇਠਾਂ ਆ ਗਈ ਸੀ।
ਪ੍ਰਸ਼ਨ 4. ਛੇਵੀਂ ਸਦੀ ਈ: ਪੂ: ਵਿੱਚ ਕਿਹੜੀ ਭਾਸ਼ਾ ਹਰਮਨ ਪਿਆਰੀ ਸੀ?
ਉੱਤਰ : ਪ੍ਰਾਕ੍ਰਿਤਿਕ ਭਾਸ਼ਾ।
ਪ੍ਰਸ਼ਨ 5. ਜੈਨ ਧਰਮ ਅਤੇ ਬੁੱਧ ਧਰਮ ਦੇ ਸੰਸਥਾਪਕਾਂ ਦੇ ਨਾਂ ਲਿਖੋ।
ਉੱਤਰ : (ੳ) ਸੁਆਮੀ ਮਹਾਂਵੀਰ
(ਅ) ਮਹਾਤਮਾ ਬੁੱਧ।
ਪ੍ਰਸ਼ਨ 6. ਮਹਾਤਮਾ ਬੁੱਧ ਅਤੇ ਮਹਾਂਵੀਰ ਵਰਧਮਾਨ ਸਮੇਂ ਦੇ ਦੋ ਸ਼ਕਤੀਸ਼ਾਲੀ ਸ਼ਾਸਕਾਂ ਦੇ ਨਾਂ ਲਿਖੋ।
ਉੱਤਰ : ਬਿੰਬਸਾਰ ਅਤੇ ਅਜਾਤਸ਼ਤਰੂ।
ਪ੍ਰਸ਼ਨ 7. ਨੀਅਤੀਵਾਦ ਦੀ ਵਿਚਾਰਧਾਰਾ ਦੇ ਸਮਰਥਕਾਂ ਨੂੰ ਕੀ ਆਖਿਆ ਜਾਂਦਾ ਸੀ?
ਉੱਤਰ : ਅਜੀਵਕ
ਪ੍ਰਸ਼ਨ 8. 6ਵੀਂ ਸਦੀ ਈ: ਪੂ: ਵਿੱਚ ਭਾਰਤ ਵਿੱਚ ਕਿੰਨੇ ਜਨਪਦ ਸਨ?
ਉੱਤਰ : 16
ਪ੍ਰਸ਼ਨ 9. 6ਵੀਂ ਸਦੀ ਈ: ਪੂ: ਵਿੱਚ ਹਿੰਦੂ ਧਰਮ ਵਿੱਚ ਕਿਹੜੀਆਂ ਬੁਰਾਈਆਂ ਆ ਗਈਆਂ ਸਨ?
ਉੱਤਰ : ਇਹ ਗੁੰਝਲਦਾਰ ਅਤੇ ਖਰਚੀਲਾ ਬਣ ਚੁੱਕਾ ਸੀ।
ਪ੍ਰਸ਼ਨ 10. ਬੁੱਧ ਕਾਲੀਨ ਭਾਰਤ ਵਿੱਚ ਕਿਹੜੇ ਦੋ ਸਿੱਕੇ ਪ੍ਰਚਲਿਤ ਸਨ?
ਉੱਤਰ : ਸਵਰਣ ਅਤੇ ਨਿਸ਼ੁਕ।
ਪ੍ਰਸ਼ਨ 11. ਮਹਾਂਵੀਰ ਦਾ ਜਨਮ ਕਦੋਂ ਹੋਇਆ?
ਉੱਤਰ : 566 ਈ: ਪੂ:
ਪ੍ਰਸ਼ਨ 12. ਸੁਆਮੀ ਮਹਾਂਵੀਰ ਦੇ ਪਿਤਾ ਦਾ ਨਾਂ ਕੀ ਸੀ?
ਉੱਤਰ : ਸਿਧਾਰਥ
ਪ੍ਰਸ਼ਨ 13. ਮਹਾਤਮਾ ਬੁੱਧ ਦੇ ਜਨਮ ਸਥਾਨ ਦਾ ਨਾਂ ਕੀ ਸੀ?
ਉੱਤਰ : ਲੁੰਬਨੀ
ਪ੍ਰਸ਼ਨ 14. ਪੰਜ ਵੱਡੇ ਕਿਹਨਾਂ ਨੂੰ ਕਿਹਾ ਜਾਂਦਾ ਹੈ?
ਉੱਤਰ : ਮਹਾਤਮਾ ਬੁੱਧ ਦੇ ਪਹਿਲੇ ਪੰਜ ਸ਼ਿਸ਼ਾਂ ਨੂੰ
ਪ੍ਰਸ਼ਨ 15. ਮਹਾਤਮਾ ਬੁੱਧ ਦੀ ਮ੍ਰਿਤੂ ਕਦੋਂ ਹੋਈ?
ਉੱਤਰ : 487 ਈ: ਪੂ: ਵਿੱਚ
ਪ੍ਰਸ਼ਨ 16. ਬੁੱਧ ਧਰਮ ਦੀਆਂ ਸਿੱਖਿਆਵਾਂ ਕਿਸ ਪ੍ਰਕਾਰ ਦੀਆਂ ਸਨ?
ਉੱਤਰ : ਸਰਲ
ਪ੍ਰਸ਼ਨ 17. ਬੁੱਧ ਧਰਮ ਦੇ ਪਤਨ ਦਾ ਮੁੱਖ ਕਾਰਨ ਕੀ ਸੀ?
ਉੱਤਰ : ਹਿੰਦੂ ਧਰਮ ਵਿੱਚ ਸੁਧਾਰ
ਪ੍ਰਸ਼ਨ 18. ਬੁੱਧ ਧਰਮ ਦਾ ਕੀ ਰਾਜਨੀਤਕ ਪ੍ਰਭਾਵ ਪਿਆ?
ਉੱਤਰ : ਸੈਨਾ ਵਿੱਚ ਦੁਰਬਲਤਾ ਆ ਗਈ।
ਪ੍ਰਸ਼ਨ 19. ਬੁੱਧ ਧਰਮ ਦਾ ਕੋਈ ਇੱਕ ਸਮਾਜਿਕ ਪ੍ਰਭਾਵ ਲਿਖੋ।
ਉੱਤਰ : ਜਾਤ-ਪਾਤ ਦੇ ਬੰਧਨ ਢਿੱਲੇ ਪੈ ਗਏ
ਪ੍ਰਸ਼ਨ 20. ਮਹਾਤਮਾ ਬੁੱਧ ਦੇ ਅਨੁਯਾਯੀਆਂ ਦੀਆਂ ਦੋ ਕਿਸਮਾਂ ਕਿਹੜੀਆਂ ਸਨ।
ਉੱਤਰ : ਭਿਖਸ਼ੂ ਤੇ ਉਪਾਸਕ