ਜੇ ਵੀਰ……….. ਸਵਾਰਿਆ ਈ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


ਜੇ ਵੀਰ ਆਇਆ ਮਾਏ ਲੰਮੀ-ਲੰਮੀ ਰਾਹੀਂ ਨੀ

ਘੋੜਾ ਤਾਂ ਬੱਧਾ ਵੀਰ ਨੇ ਹੇਠ ਫਲਾਹੀ ਨੀ

ਭੈਣਾਂ ਨੇ ਵੀਰ ਸ਼ਿੰਗਾਰਿਆ ਈ

ਭੈਣਾਂ ਨੇ ਵੀਰ ਸ਼ਿੰਗਾਰਿਆ ਮਾਏਂ ਨੀ

ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ

ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏਂ ਨੀ

ਸਤਿਗੁਰਾਂ ਕਾਜ ਸਵਾਰਿਆ ਈ।


ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?

(ੳ) ‘ਸਤਿਗੁਰਾਂ ਕਾਜ ਸਵਾਰਿਆ ਈ’ ਵਿੱਚੋਂ

(ਅ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ

(ੲ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ

(ਸ) ‘ਹਰਿਆ ਨੀ ਮਾਲਣ’ ਵਿੱਚੋਂ

ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?

(ੳ) ਸੁਹਾਗ ਨਾਲ

(ਅ) ਢੋਲੇ ਨਾਲ

(ੲ) ਘੋੜੀ ਨਾਲ

(ਸ) ਸਿੱਠਣੀ ਨਾਲ

ਪ੍ਰਸ਼ਨ 3. ਇਹ ਕਾਵਿ-ਸਤਰਾਂ ਕਿਸ ਨੂੰ ਸੰਬੋਧਨ ਕਰ ਕੇ ਕਹੀਆਂ ਗਈਆਂ ਸਨ?

(ੳ) ਧੀ ਨੂੰ

(ਅ) ਭੈਣ ਨੂੰ

(ੲ) ਭਰਜਾਈ ਨੂੰ

(ਸ) ਮਾਂ ਨੂੰ

ਪ੍ਰਸ਼ਨ 4. ਵੀਰ ਨੇ ਘੋੜਾ ਕਿੱਥੇ ਬੰਨਿਆ?

(ੳ) ਨਿੰਮ ਹੇਠ

(ਅ) ਬੇਰੀ ਹੇਠ

(ੲ) ਟਾਹਲੀ ਹੇਠ

(ਸ) ਫਲਾਹੀਆਂ ਹੇਠ

ਪ੍ਰਸ਼ਨ 5. ਵਿਆਂਹਦੜ ਨੂੰ ਵਿਆਹ ਲਈ ਕਿਸ ਨੇ ਸ਼ਿੰਗਾਰਿਆ?

(ੳ) ਭੈਣਾਂ ਨੇ

(ਅ) ਭਾਬੀਆਂ ਨੇ

(ੲ) ਚਾਚੀਆਂ ਨੇ

(ਸ) ਮਾਮੀਆਂ ਨੇ

ਪ੍ਰਸ਼ਨ 6. ਵਿਆਹ ਦਾ ਸ਼ਗਨਾਂ ਵਾਲਾ ਕਾਰਜ ਕਿਸ ਨੇ ਸਵਾਰਿਆ?

(ੳ) ਚਾਚਿਆਂ-ਤਾਇਆਂ ਨੇ

(ਅ) ਰਿਸ਼ਤੇਦਾਰਾਂ ਨੇ

(ੲ) ਮਾਮਿਆਂ ਨੇ

(ਸ) ਸਤਿਗੁਰਾਂ ਨੇ