ਜਿੰਦਗੀ ਜੋ ਸਿਖਾਉਂਦੀ ਹੈ, ਉਸ ਨੂੰ ਸਮਝਣਾ ਵੀ ਜ਼ਰੂਰੀ ਹੈ……


  • ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ। ਚੁੱਪ ਰਹਿਣਾ ਵੀ ਕਿਸੇ ਅਧਿਆਤਮਿਕ ਅਭਿਆਸ ਤੋਂ ਘੱਟ ਨਹੀਂ ਹੈ।
  • ਸਾਡਾ ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਅੱਜ ਕੀ ਕਰਦੇ ਹਾਂ।
  • ਛੋਟੀਆਂ-ਛੋਟੀਆਂ ਗੱਲਾਂ ਵੀ, ਜੇ ਵਧੀਆ ਤਰੀਕੇ ਨਾਲ ਕੀਤੀਆਂ ਜਾਣ, ਤਾਂ ਵੱਡੀਆਂ ਚੀਜ਼ਾਂ ਨਾਲੋਂ ਵੀ ਵੱਡੀਆਂ ਹੋ ਸਕਦੀਆਂ ਹਨ।
  • ਪੜ੍ਹਨਾ-ਲਿਖਣਾ ਜ਼ਰੂਰੀ ਹੈ, ਪਰ ਜ਼ਿੰਦਗੀ ਕੀ ਸਿਖਾਉਂਦੀ ਹੈ, ਉਸ ਨੂੰ ਸਮਝਦੇ ਰਹਿਣਾ ਹੋਰ ਵੀ ਜ਼ਰੂਰੀ ਹੈ।
  • ਹਰ ਮੁਸ਼ਕਲ ਜ਼ਿੰਦਗੀ ਨੂੰ ਵਿਗਾੜਨ ਲਈ ਨਹੀਂ ਆਉਂਦੀ। ਕੁਝ ਤੁਹਾਨੂੰ ਮਜ਼ਬੂਤ ਬਣਾਉਣ ਲਈ ਵੀ ਆਉਂਦੀਆ ਹਨ।
  • ਹਮੇਸ਼ਾ ਚੁਣੌਤੀਆਂ ਨੂੰ ਸਵੀਕਾਰ ਕਰੋ, ਇਹ ਜਾਂ ਤਾਂ ਸਿਖਰ ‘ਤੇ ਪੁਚਾ ਦੇਵੇਗੀ ਜਾਂ ਤਜਰਬਾ ਹਾਸਲ ਕਰਵਾ ਦੇਵੇਗੀ।
  • ਜੇ ਤੁਸੀਂ ਪਹਿਲਾਂ ਸਫਲ ਨਹੀਂ ਹੁੰਦੇ, ਤਾਂ ਹਾਰ ਨਾ ਮੰਨੋ। ਸ਼ਾਇਦ ਸਫਲਤਾ ਅਗਲੇ ਪੜਾਅ ‘ਤੇ ਹੈ