ਜਾਂਞੀ ਓਸ ਪਿੰਡੋਂ……. ਲਾਲੀ ਵੀ ਨਾ
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਜਾਂਞੀ ਓਸ ਪਿੰਡੋਂ ਆਏ, ਜਿੱਥੇ ਰੁੱਖ ਵੀ ਨਾ।
ਇਹਨਾਂ ਦੇ ਤੌੜਿਆਂ ਵਰਗੇ ਮੂੰਹ, ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ, ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ, ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ, ਜਿੱਥੇ ਟਾਹਲੀ ਵੀ ਨਾ।
ਇਹਨਾਂ ਦੇ ਪੀਲੇ ਡੱਡੂ ਮੂੰਹ, ਉੱਤੇ ਲਾਲੀ ਵੀ ਨਾ।
ਪ੍ਰਸ਼ਨ 1. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਘੋੜੀ ਨਾਲ਼
(ਅ) ਸੁਹਾਗ ਨਾਲ
(ੲ) ਢੋਲੇ ਨਾਲ
(ਸ) ਸਿੱਠਣੀ ਨਾਲ
ਪ੍ਰਸ਼ਨ 2. ਕਿਨ੍ਹਾਂ ਦੇ ਪਿੰਡ ਕੋਈ ਰੁੱਖ ਨਹੀਂ?
(ੳ) ਕੁੜੀ ਵਾਲਿਆਂ ਦੇ
(ਅ) ਮੁੰਡੇ ਵਾਲਿਆਂ ਦੇ
(ੲ) ਸਾਡੇ
(ਸ) ਜਾਂਞੀਆਂ ਦੇ
ਪ੍ਰਸ਼ਨ 3. ਕਿਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਹਨ?
(ੳ) ਮੂਰਖਾਂ ਦੇ
(ਅ) ਅਨਪੜ੍ਹਾਂ ਦੇ
(ੲ) ਜਾਂਞੀਆਂ ਦੇ
(ਸ) ਪੇਂਡੂਆਂ ਦੇ
ਪ੍ਰਸ਼ਨ 4. ਜਾਂਞੀਆਂ ਦੇ ਕਿਸ ਤਰ੍ਹਾਂ ਦੇ ਮੂੰਹ ਹਨ?
(ੳ) ਕਾਲ਼ੇ
(ਅ) ਖੱਪੜਾਂ ਵਰਗੇ
(ੲ) ਭੈੜੇ
(ਸ) ਵੱਡੇ
ਪ੍ਰਸ਼ਨ 5. ਇਹਨਾਂ ਸਤਰਾਂ ਵਿੱਚ ਕਿੰਨੇ ਰੁੱਖਾਂ ਦੇ ਨਾਂ ਆਏ ਸੀ?
(ੳ) ਇੱਕ ਦਾ
(ਅ) ਦੋ ਦੇ
(ੲ) ਤਿੰਨ ਦੇ
(ਸ) ਚਾਰ ਦੇ
ਪ੍ਰਸ਼ਨ 6. ਜਾਂਞੀਆਂ ਦੇ ਮੂੰਹ ‘ਤੇ ਕੀ ਨਹੀਂ?
(ੳ) ਰੂਪ
(ਅ) ਰੋਹਬ
(ੲ) ਲਾਲੀ
(ਸ) ਰੌਣਕ