ਜਾਂਞੀਓ-ਮਾਂਵੀਓ……. ਉੱਠੋ ਸਹੀ।
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਜਾਂਞੀਓ-ਮਾਂਵੀਓ, ਕਿਹੜੇ ਵੇਲ਼ੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11′ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਜਾਂਞੀਆਂ ਨੂੰ ਬਹੁਤਾ ਖਾਣ ‘ਤੇ ਮਖੌਲ ਕਰਦੀਆਂ ਹਨ।
ਵਿਆਖਿਆ : ਜਾਂਞੀਆਂ ਨੂੰ ਮਖੌਲ ਕਰਦੀਆਂ ਅਥਵਾ ਸਿੱਠਣੀ ਦਿੰਦੀਆਂ ਮੇਲਣਾਂ/ਔਰਤਾਂ ਆਖਦੀਆਂ ਹਨ ਕਿ ਤੁਹਾਨੂੰ ਖਾਂਦਿਆਂ ਨੂੰ ਕਿਹੜਾ ਵੇਲਾ ਹੋ ਗਿਆ ਹੈ। ਤੁਸੀਂ ਖਾ-ਖਾ ਕੇ ਰੱਜੇ ਨਹੀਂ ? ਤੁਹਾਡੇ ਢਿੱਡ ਹਨ ਜਾਂ ਟੋਏ ? ਤੁਹਾਡੇ ਮੂੰਹ ਤਾਂ ਨਿੱਕੇ-ਨਿੱਕੇ ਹਨ ਪਰ ਤੁਹਾਡੇ ਢਿੱਡ ਹਨ ਜਾਂ ਖੂਹ ਹਨ ਜਿਹੜੇ ਭਰਦੇ ਹੀ ਨਹੀਂ? ਤੁਸੀਂ ਤਾਂ ਅਜੇ ਵੀ ਖਾ ਰਹੇ ਹੋ। ਹੁਣ ਤਾਂ ਉੱਠੋ।