ਜਾਂਞੀਆਂ ਨੂੰ…………ਰੱਜ ਜਾਣਾ।


ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ


ਜਾਂਞੀਆਂ ਨੂੰ ਖਲ ਕੁੱਟ ਦਿਓ,

ਜਿਨ੍ਹਾਂ ਤੌਣ ਪੱਚੀ ਸੇਰ ਖਾਣਾ।

ਸਾਨੂੰ ਪੂਰੀਆਂ ਜੀ

ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ।


ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਅਤੇ ਸ਼ਰੀਕੇ ਦੀਆਂ ਔਰਤਾਂ ਜਾਂਞੀਆਂ ਨੂੰ ਬਹੁਤਾ ਖਾਣ ‘ਤੇ ਮਖੌਲ ਕਰਦੀਆਂ ਹਨ।

ਵਿਆਖਿਆ : ਜਾਂਞੀਆਂ ਨੂੰ ਮਖੌਲ ਕਰਦੀਆਂ/ਸਿੱਠਣੀ ਦੇਣ ਵਾਲੀਆਂ ਔਰਤਾਂ ਆਖਦੀਆਂ ਹਨ ਕਿ ਜਾਂਞੀਆਂ ਨੂੰ ਖਲ ਕੁੱਟ ਦੇ ਕੇ ਦਿਓ। ਉਹ ਦੋ ਚਾਰ ਰੋਟੀਆਂ ਨਾਲ ਰੱਜਣ ਵਾਲੇ ਨਹੀਂ ਸਗੋਂ ਉਹਨਾਂ ਤਾਂ ਪੱਚੀ ਸੇਰ ਦੀ ਤੌਣ ਖਾਣੀ ਹੈ। ਆਪਣੇ ਬਾਰੇ ਉਹ ਕਹਿੰਦੀਆਂ ਹਨ ਕਿ ਸਾਨੂੰ ਪੂਰੀਆਂ ਦੇ ਦਿਓ| ਅਸੀਂ ਤਾਂ ਖ਼ੁਸ਼ਬੋ ਨਾਲ ਹੀ ਰੱਜ ਜਾਣਾ ਹੈ।


ਸਿੱਠਣੀਆਂ