Skip to content
- ਸੱਚ ਅਤੇ ਤੱਥਾਂ ਵਿੱਚ ਬਹੁਤ ਅੰਤਰ ਹੈ। ਤੱਥ ਸੱਚ ਨੂੰ ਛੁਪਾ ਸਕਦੇ ਹਨ, ਪਰ ਇਸ ਨੂੰ ਮਿਟਾ ਨਹੀਂ ਸਕਦੇ।
- ਜ਼ਿੰਦਗੀ ਹਮੇਸ਼ਾ ਨਵੇਂ ਮੌਕੇ ਦਿੰਦੀ ਹੈ। ਸਾਦੇ ਸ਼ਬਦਾਂ ਵਿਚ ਇਸ ਨੂੰ ‘ਅੱਜ’ ਕਿਹਾ ਜਾਂਦਾ ਹੈ।
- ਤੁਰਨ ਦੀ ਗਤੀ ਨਾਲੋਂ ਤੁਰਨ ਦੀ ਦਿਸ਼ਾ ਜ਼ਿਆਦਾ ਮਹੱਤਵਪੂਰਨ ਹੈ।
- ਸਿਰਫ਼ ਇੱਕ ਚੀਜ਼ ਹੈ ਜੋ ਮਾੜੇ ਹਾਲਾਤਾਂ ਨੂੰ ਕਾਬੂ ਕਰ ਸਕਦੀ ਹੈ ਅਤੇ ਉਹ ਹੈ ਸਖ਼ਤ ਮਿਹਨਤ।
- ਆਪਣੀ ਸੋਚ ਬਦਲੋ, ਹਿੰਮਤ ਰੱਖੋ, ਤੁਹਾਡੀ ਦਿਸ਼ਾ ਅਤੇ ਸਥਿਤੀ ਆਪਣੇ ਆਪ ਬਦਲ ਜਾਵੇਗੀ।
- ਮਨੁੱਖਾਂ ਦੀ ਸਿੱਖਣ ਸ਼ਕਤੀ ਇੱਕੋ ਜਿਹੀ ਹੋ ਸਕਦੀ ਹੈ, ਪ੍ਰੰਤੂ ਸਾਰੇ ਇੱਕੋ ਜਿਹਾ ਨਹੀਂ ਸਿੱਖ ਸਕਦੇ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸੀਮਾ ਵਿੱਚ ਬੰਨ ਲਿਆ ਹੁੰਦਾ ਹੈ ਅਤੇ ਆਪਣੀਆਂ ਸੀਮਾਵਾਂ ਦੀਆਂ ਲਕੀਰਾਂ ਨੂੰ ਪਾਰ ਕਰਨ ਵਿਚ ਉਹ ਆਪਣੀ ਹੇਠੀ ਸਮਝਦੇ ਹਨ।
- ਪੈਸੇ ਪਿੱਛੇ ਭੱਜਣ ਦੀ ਬਜਾਏ ਆਪਣੇ ਜਨੂੰਨ ਦੀ ਪਾਲਣਾ ਕਰੋ।