BloggingLife

ਜ਼ਿੰਦਗੀ

ਜ਼ਿੰਦਗੀ ਅਜਿਹੀ ਅਣਜਾਣੀ ਕਿਤਾਬ ਜਿਹੀ ਹੁੰਦੀ ਹੈ, ਜਿਸ ਬਾਰੇ ਪਤਾ ਨਹੀਂ ਹੁੰਦਾ, ਕਿ ਕਿਸ ਪੰਨੇ ‘ਤੇ ਕੀ ਲਿਖਿਆ ਹੈ; ਨਾ ਹੀ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਆਉਣ ਵਾਲਾ ਕੱਲ੍ਹ ਆਪਣੇ ਕੋਲ ਸਾਨੂੰ ਦੇਣ ਲਈ ਕੀ ਸਾਂਭੀ ਬੈਠਾ ਹੈ।

ਜਿੰਦਗੀ ਦੇ ਘਾਟੇ ਵਾਧੇ ਕਈ ਅਹਿਮ ਤਜਰਬੇ ਦੇ ਜਾਂਦੇ ਹਨ।

ਆਪਣੀਆਂ ਸੋਚਾਂ ‘ਚ ਅਸੀਂ ਫ਼ਜ਼ੂਲ ਜਿਹੀਆਂ ਮਨਘੜਤ ਗੱਲਾਂ ਭਰ ਲੈਂਦੇ ਹਾਂ ਜੋ ਜ਼ਿੰਦਗੀ ਨੂੰ ਅਸਹਿਜ ਕਰ ਦਿੰਦੀਆਂ ਹਨ।

ਮਨਾਂ ਅੰਦਰ ਗੰਢ ਪੈਣ ਅਤੇ ਖੁੱਲ੍ਹਣ ਦੇ ਵਕਫੇ ‘ਚ ਜ਼ਿੰਦਗੀ ਦੇ ਕਈ ਰੰਗ ਬਰੰਗੇ ਸਵੇਰੇ ਗੁਆਚ ਚੁੱਕੇ ਹੁੰਦੇ ਹਨ ਜੋ ਖੁਸ਼ੀ-ਖੁਸ਼ੀ ਮਾਣੇ ਜਾ ਸਕਦੇ ਹਨ।