CBSEEducationNCERT class 10thPunjab School Education Board(PSEB)

ਜ਼ਫ਼ਰਨਾਮਾ : ਬਹੁ ਵਿਕਲਪੀ ਪ੍ਰਸ਼ਨ (MCQ)


ਪ੍ਰਸ਼ਨ 1. ਡਾ. ਹਰਚਰਨ ਸਿੰਘ ਕਿਸ ਕਾਰਨ ਕਰਕੇ ਪ੍ਰਸਿੱਧ ਹੈ?

(ੳ) ਕਵੀ ਹੋਣ ਕਰਕੇ

(ਅ) ਨਾਟਕਕਾਰ ਹੋਣ ਕਰਕੇ

(ੲ) ਕਹਾਣੀਕਾਰ ਹੋਣ ਕਰਕੇ

(ਸ) ਨਾਵਲਕਾਰ ਹੋਣ ਕਰਕੇ

ਪ੍ਰਸ਼ਨ 2. ਡਾ. ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ?

(ੳ) 10 ਦਸੰਬਰ, 1914 ਈ. ਨੂੰ

(ਅ) 10 ਸਤੰਬਰ, 1914 ਈ. ਨੂੰ

(ੲ) 10 ਅਗਸਤ, 1914 ਈ. ਨੂੰ

(ਸ) 10 ਨਵੰਬਰ, 1914 ਈ. ਨੂੰ

ਪ੍ਰਸ਼ਨ 3. ਡਾ. ਹਰਚਰਨ ਸਿੰਘ ਦਾ ਜਨਮ ਕਿੱਥੇ ਹੋਇਆ?

(ੳ) ਪਿੰਡ ਸਹਿਣਾ (ਬਠਿੰਡਾ)

(ਅ) ਚੱਕ ਨੰਬਰ 576, ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ)

(ੲ) ਚੱਕ ਨੰਬਰ 70, ਝੰਗ ਬਰਾਂਚ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)

(ਸ) ਮੁਲਤਾਨ (ਪਾਕਿਸਤਾਨ)

ਪ੍ਰਸ਼ਨ 4. ਡਾ. ਹਰਚਰਨ ਸਿੰਘ ਦੇ ਪਿਤਾ ਦਾ ਕੀ ਨਾਂ ਸੀ?

(ੳ) ਸ. ਕਿਰਪਾ ਸਿੰਘ

(ਅ) ਡਾ. ਗਿਆਨ ਸਿੰਘ

(ੲ) ਸ. ਹੁਕਮ ਸਿੰਘ

(ਸ) ਸ. ਆਸਾ ਸਿੰਘ

ਪ੍ਰਸ਼ਨ 5. ਡਾ. ਹਰਚਰਨ ਸਿੰਘ ਦੀ ਮਾਤਾ ਦਾ ਕੀ ਨਾਂ ਸੀ?

(ੳ) ਸ੍ਰੀਮਤੀ ਰੱਖੀ

(ਅ) ਸ੍ਰੀਮਤੀ ਰਤਨੀ

(ੲ) ਸ੍ਰੀਮਤੀ ਸਵਿਤਰੀ

(ਸ) ਸ੍ਰੀਮਤੀ ਕਿਰਪੀ

ਪ੍ਰਸ਼ਨ 6. ਡਾ. ਹਰਚਰਨ ਸਿੰਘ ਦਾ ਜੱਦੀ ਪਿੰਡ ਕਿਹੜਾ ਸੀ?

(ੳ) ਪਿੰਡ ਚਵਿੰਡਾ ਕਲਾਂ (ਅੰਮ੍ਰਿਤਸਰ)

(ਅ) ਪਿੰਡ ਜੰਡਾਲੀ ਕਲਾਂ (ਸੰਗਰੂਰ)

(ੲ) ਉੜਾਪੜ (ਸ਼ਹੀਦ ਭਗਤ ਸਿੰਘ ਨਗਰ)

(ਸ) ਪਿੰਡ ਸਹਿਣਾ (ਬਠਿੰਡਾ)

ਪ੍ਰਸ਼ਨ 7. ਡਾ. ਹਰਚਰਨ ਸਿੰਘ ਦਾ ਕਿੱਤਾ ਕਿਹੜਾ ਸੀ?

(ੳ) ਵਪਾਰ

(ਅ) ਅਧਿਆਪਨ

(ੲ) ਵਕਾਲਤ

(म) ਡਾਕਟਰੀ

ਪ੍ਰਸ਼ਨ 8. ਡਾ. ਹਰਚਰਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਕਿਸ ਅਹੁਦੇ ‘ਤੇ ਰਹੇ?

(ੳ) ਪ੍ਰੋਫੈਸਰ ਅਤੇ ਮੁਖੀ

(ਅ) ਲੈਕਚਰਾਰ

(ੲ) ਸਹਾਇਕ ਪ੍ਰੋਫ਼ੈਸਰ

(ਸ) ਖੋਜ-ਸਹਾਇਕ

ਪ੍ਰਸ਼ਨ 9. ‘ਹਿੰਦ ਦੀ ਚਾਦਰ’ ਕਿਸ ਦਾ ਨਾਟਕ ਹੈ?

(ੳ) ਬਲਵੰਤ ਗਾਰਗੀ ਦਾ

(ਅ) ਸੰਤ ਸਿੰਘ ਸੇਖੋਂ ਦਾ

(ੲ) ਕਪੂਰ ਸਿੰਘ ਘੁੰਮਣ ਦਾ

(ਸ) ਡਾ. ਹਰਚਰਨ ਸਿੰਘ ਦਾ

ਪ੍ਰਸ਼ਨ 10. ਡਾ. ਹਰਚਰਨ ਸਿੰਘ ਦਾ ਨਾਟਕ ਕਿਹੜਾ ਹੈ?

(ੳ) ਕਲਾਕਾਰ

(ਅ) ਕਣਕ ਦੀ ਬੱਲੀ

(ੲ) ਰੱਤਾ ਸਾਲੂ

(ਸ) ਧਮਕ ਨਗਾਰੇ ਦੀ

ਪ੍ਰਸ਼ਨ 11. ਡਾ. ਹਰਚਰਨ ਸਿੰਘ ਦੇ ਕਿਸ ਨਾਟਕ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ?

(ੳ) ਸ਼ੋਭਾ ਸ਼ਕਤੀ ਨੂੰ

(ਅ) ਹਿੰਦ ਦੀ ਚਾਦਰ ਨੂੰ

(ੲ) ਰੱਤਾ ਸਾਲੂ ਨੂੰ

(ਸ) ਕੱਲ੍ਹ, ਅੱਜ ਤੇ ਭਲਕ ਨੂੰ

ਪ੍ਰਸ਼ਨ 12. ਡਾ. ਹਰਚਰਨ ਸਿੰਘ ਦਾ ਦਿਹਾਂਤ ਕਦੋਂ ਹੋਇਆ?

(ੳ) 12 ਮਈ, 2001 ਈ. ਨੂੰ

(ਅ) 12 ਅਪਰੈਲ, 2006 ਈ. ਨੂੰ

(ੲ) 15 ਜੂਨ, 2010 ਈ. ਨੂੰ

(ਸ) 12 ਅਪ੍ਰੈਲ, 2011 ਈ. ਨੂੰ

ਪ੍ਰਸ਼ਨ 13. ਡਾ. ਹਰਚਰਨ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?

(ੳ) 1914-2006 ਈ.

(ਅ) 1908-1997 ਈ.

(ੲ) 1927-1985 ਈ.

(ਸ) 1916-2003 ਈ.

ਪ੍ਰਸ਼ਨ 14. ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਇਕਾਂਗੀ ‘ਜ਼ਫ਼ਰਨਾਮਾ’ ਦਾ ਲੇਖਕ ਕੌਣ ਹੈ?

(ੳ) ਬਲਵੰਤ ਗਾਰਗੀ

(ਅ) ਕਪੂਰ ਸਿੰਘ ਘੁੰਮਣ

(ੲ) ਡਾ. ਹਰਚਰਨ ਸਿੰਘ

(ਸ) ਸੰਤ ਸਿੰਘ ਸੇਖੋਂ

ਪ੍ਰਸ਼ਨ 15. ਤੁਹਾਡੀ ਪਾਠ-ਪੁਸਤਕ ਵਿੱਚ ਡਾ. ਹਰਚਰਨ ਸਿੰਘ ਦਾ ਕਿਹੜਾ ਇਕਾਂਗੀ ਸ਼ਾਮਲ ਹੈ?

(ੳ) ਬੰਬ ਕੇਸ

(ਅ) ਨਾਇਕ

(ੲ) ਜ਼ਫ਼ਰਨਾਮਾ

(ਸ) ਦੂਜਾ ਵਿਆਹ

ਪ੍ਰਸ਼ਨ 16. ‘ਜ਼ਫ਼ਰਨਾਮਾ’ ਇਕਾਂਗੀ ਕਦੋਂ ਲਿਖਿਆ ਗਿਆ?

(ੳ) 1965 ਈ. ਵਿੱਚ

(ਅ) 1966 ਈ. ਵਿੱਚ

(ੲ) 1985 ਈ. ਵਿੱਚ

(ਸ) 2005 ਈ. ਵਿੱਚ

ਪ੍ਰਸ਼ਨ 17. ਪਿੰਡ ਦੀਨਾ ਕਾਂਗੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫ਼ਾਰਸੀ ਕਵਿਤਾ ਵਿੱਚ ਲਿਖਿਆ ਖ਼ਤ ਉਹਨਾਂ ਕਿਸ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ?

(ੳ) ਭਾਈ ਕਨ੍ਹਈਆ ਜੀ ਦੇ ਹੱਥ

(ਅ) ਭਾਈ ਦਇਆ ਸਿੰਘ ਜੀ ਦੇ ਹੱਥ

(ੲ) ਭਾਈ ਜੋਧਾ ਸਿੰਘ ਜੀ ਦੇ ਹੱਥ

(ਸ) ਭਾਈ ਤੀਰਥ ਸਿੰਘ ਜੀ ਦੇ ਹੱਥ

ਪ੍ਰਸ਼ਨ 18. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੀਨਾ ਕਾਂਗੜ ਤੋਂ ਫ਼ਾਰਸੀ ਕਵਿਤਾ ਵਿੱਚ ਲਿਖਿਆ ਖ਼ਤ ਔਰੰਗਜ਼ੇਬ ਨੂੰ ਕਦੋਂ ਭੇਜਿਆ?

(ੳ) 1701 ਈ. ਵਿੱਚ

(ਅ) 1705 ਈ. ਵਿੱਚ

(ੲ) 1710 ਈ. ਵਿੱਚ

(ਸ) 1715 ਈ. ਵਿੱਚ

ਪ੍ਰਸ਼ਨ 19. ਪਿੰਡ ਦੀਨਾ ਕਾਂਗੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖੇ ਪੱਤਰ ਨੂੰ ਕੀ ਕਿਹਾ ਜਾਂਦਾ ਹੈ?

(ੳ) ਜ਼ਫ਼ਰਨਾਮਾ

(ਅ) ਖ਼ਬਰਨਾਮਾ

(ੲ) ਹਦਾਇਤਨਾਮਾ

(ਸ) ਇਕਰਾਰਨਾਮਾ

ਪ੍ਰਸ਼ਨ 20. ਜ਼ੀਨਤ-ਉਨ-ਨਿਸਾ ਕੌਣ ਸੀ?

(ੳ) ਔਰੰਗਜ਼ੇਬ ਦੀ ਪਤਨੀ

(ਅ) ਔਰੰਗਜ਼ੇਬ ਦੀ ਪੁੱਤਰੀ

(ੲ) ਅਸਦ ਖ਼ਾਨ ਦੀ ਪੁੱਤਰੀ

(ਸ) ਸ਼ਾਹੀ ਹਕੀਮ ਦੀ ਪੁੱਤਰੀ

ਪ੍ਰਸ਼ਨ 21. ਬੇਗਮ ਉਦੈਪੁਰੀ ਕੌਣ ਸੀ?

(ੳ) ਸ਼ਾਹੀ ਹਕੀਮ ਦੀ ਪਤਨੀ

(ਅ) ਅਸਦ ਖ਼ਾਨ ਦੀ ਪਤਨੀ

(ੲ) ਔਰੰਗਜ਼ੇਬ ਦੀ ਪਤਨੀ

(ਸ) ਜ਼ੀਨਤ ਦੀ ਭੈਣ

ਪ੍ਰਸ਼ਨ 22. ‘ਜ਼ਫ਼ਰਨਾਮਾ’ ਇਕਾਂਗੀ ਵਿੱਚ ਪਰਦਾ ਉੱਠਣ ਸਮੇਂ ਕਿਸ ਦੀ ਅਵਾਜ਼ ਸੁਣਾਈ ਦਿੰਦੀ ਹੈ?

(ੳ) ਹਨੇਰੀ-ਝੱਖੜ ਦੀ

(ਅ) ਸੰਗੀਤ ਦੀ

(ੲ) ਲੜਾਈ ਦੀ

(ਸ) ਨਾਹਰਿਆਂ ਦੀ

ਪ੍ਰਸ਼ਨ 23. ਔਰੰਗਜ਼ੇਬ ਸ਼ਾਹੀ ਮਹੱਲ/ਦਰਬਾਰ ਵਿੱਚ ਕਿਸ ਦੀ ਸਖ਼ਤ ਮਨਾਹੀ ਹੋਣ ਕਾਰਨ ਇਸ ਨੂੰ ਬੰਦ ਕਰਨ ਲਈ ਕਹਿੰਦਾ ਹੈ?

(ੳ) ਰੰਗ ਅਤੇ ਰਾਗ ਨੂੰ

(ਅ) ਰੌਲੇ ਰੱਪੇ ਨੂੰ

(ੲ) ਨਾਹਰਿਆਂ ਨੂੰ

(ਸ) ਜਲੂਸ ਨੂੰ

ਪ੍ਰਸ਼ਨ 24. ਮੁਗ਼ਲ ਤਖ਼ਤ ਤਾਜ ਲਈ ਕਿਸ ਵਿੱਚ ਖ਼ਾਨਾਜੰਗੀ ਸ਼ੁਰੂ ਸੀ?

(ੳ) ਔਰੰਗਜ਼ੇਬ ਦੇ ਅਹਿਲਕਾਰਾਂ ਵਿੱਚ

(ਅ) ਔਰੰਗਜ਼ੇਬ ਦੀ ਫ਼ੌਜ ਵਿੱਚ

(ੲ) ਔਰੰਗਜ਼ੇਬ ਦੇ ਬੇਟਿਆਂ ਵਿੱਚ

(ਸ) ਔਰੰਗਜ਼ੇਬ ਦੇ ਵਜ਼ੀਰਾਂ ਵਿੱਚ

ਪ੍ਰਸ਼ਨ 25. ਔਰੰਗਜ਼ੇਬ ਨੇ ਕਿਸ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤਾ?

(ੳ) ਆਪਣੇ ਬਾਪ ਦੀ

(ਅ) ਆਪਣੇ ਭਰਾ ਦੀ

(ੲ) ਆਪਣੇ ਚਾਚੇ ਦੀ

(ਸ) ਆਪਣੇ ਭਤੀਜੇ ਦੀ

ਪ੍ਰਸ਼ਨ 26. ਔਰੰਗਜ਼ੇਬ ਨੇ ਕਿੰਨੇ ਸਾਲਾਂ ਤੱਕ ਪਰਜਾ ਦੇ ਮਨ ਦਾ ਚੈਨ ਖੋਹਿਆ ਸੀ?

(ੳ) ਵੀਹ ਸਾਲਾਂ ਤੱਕ

(ਅ) ਤੀਹ ਸਾਲਾਂ ਤੱਕ

(ੲ) ਚਾਲੀ ਸਾਲਾਂ ਤੱਕ

(ਸ) ਪੰਜਾਹ ਸਾਲਾਂ ਤੱਕ

ਪ੍ਰਸ਼ਨ 27. ਪੰਜਾਬ ਵਿੱਚ ਸਿੰਘ-ਸੂਰਮੇ ਮੁੜ ਕਿਸ ਦੇ ਝੰਡੇ ਹੇਠ ਇਕੱਠੇ ਹੋ ਗਏ ਸਨ?

(ੳ) ਪੰਜਾਬ ਦੇ

(ਅ) ਸਿੰਘਾਂ ਦੇ

(ੲ) ਗੁਰੂ ਦੇ

(ਸ) ਸ਼ਹੀਦਾਂ ਦੇ

ਪ੍ਰਸ਼ਨ 28. ਮੁਗ਼ਲਾਂ ਨੂੰ ਦੱਖਣ ਵਿੱਚੋਂ ਕੱਢਣ ਲਈ ਕੌਣ ਮਹਾਂਰਾਸ਼ਟਰ ਵਿੱਚ ਉੱਠ ਖੜ੍ਹਾ ਹੋਇਆ ਸੀ?

(ੳ) ਬਾਗ਼ੀ

(ਅ) ਬੱਚਾ-ਬੱਚਾ

(ੲ) ਆਮ ਲੋਕ

(ਸ) ਸਭ ਲੋਕ

ਪ੍ਰਸ਼ਨ 29. ਔਰੰਗਜ਼ੇਬ ਅਨੁਸਾਰ ਉਸ ਨੇ ਮੁਗਲ ਸਲਤਨਤ ਨੂੰ ਮਜ਼ਬੂਤ ਕਰਨ ਲਈ ਕਿੰਨੇ ਸਾਲ ਦਿਨ ਰਾਤ ਇੱਕ ਕੀਤਾ?

(ੳ) ਪੂਰੇ ਵੀਹ ਸਾਲ

(ਅ) ਤੀਹ ਸਾਲ

(ੲ) ਚਾਲੀ ਸਾਲ

(ਸ) ਪੂਰੇ ਅਠਤਾਲੀ ਸਾਲ

ਪ੍ਰਸ਼ਨ 30. ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ?

(ੳ) ਲੋਕਾਂ ਦੀ ਮਦਦ ਕਰ ਕੇ

(ਅ) ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਕੇ

(ੲ) ਲੋਕਾਂ ਦੇ ਦਿਲ ਜਿੱਤ ਕੇ

(ਸ) ਸਭ ਲੋਕਾਂ ਨੂੰ ਬਰਾਬਰ ਸਮਝ ਕੇ

ਪ੍ਰਸ਼ਨ 31. ਜ਼ੀਨਤ ਬਿਨਾਂ ਆਗਿਆ ਔਰੰਗਜ਼ੇਬ ਦੇ ਕਮਰੇ ਵਿੱਚ ਕਿਉਂ ਗਈ?

(ੳ) ਔਰੰਗਜ਼ੇਬ ਦੇ ਰੋਣ ਦੀ ਅਵਾਜ਼ ਸੁਣ ਕੇ

(ਅ) ਔਰੰਗਜ਼ੇਬ ਦੀਆਂ ਚੀਕਾਂ ਸੁਣ ਕੇ

(ੲ) ਔਰੰਗਜ਼ੇਬ ਦੇ ਉੱਚੀ-ਉੱਚੀ ਬੋਲਣ ਕਾਰਨ

(ਸ) ਔਰੰਗਜ਼ੇਬ ਦੇ ਦੇਰ ਤੱਕ ਨਾ ਜਾਗਣ ਕਰਕੇ

ਪ੍ਰਸ਼ਨ 32. ਸ਼ਹਿਜ਼ਾਦਾ ਕਾਮ ਬਖ਼ਸ਼ ਕੌਣ ਸੀ?

(ੳ) ਔਰੰਗਜ਼ੇਬ ਦਾ ਭਰਾ

(ਅ) ਬੇਗਮ ਉਦੈਪੁਰੀ ਦਾ ਪੁੱਤਰ

(ੲ) ਔਰੰਗਜ਼ੇਬ ਦਾ ਭਤੀਜਾ

(ਸ) ਬੇਗਮ ਉਦੈਪੁਰੀ ਦਾ ਭਾਣਜਾ

ਪ੍ਰਸ਼ਨ 33. ਅਸਦ ਖ਼ਾਨ ਨੂੰ ਕਿਸ ਨੇ ਬੁਲਾਇਆ ਸੀ?

(ੳ) ਔਰੰਗਜ਼ੇਬ ਨੇ

(ਅ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ

(ੲ) ਬੇਟੀ ਜ਼ੀਨਤ ਨੇ

(ਸ) ਫ਼ੌਜਦਾਰ ਸੈਦ ਖ਼ਾਨ ਨੇ

ਪ੍ਰਸ਼ਨ 34. ਜ਼ੀਨਤ ਪਿਛਲੇ ਕਿੰਨੇ ਸਾਲਾਂ ਤੋਂ ਆਪਣੇ ਬਾਪ ਔਰੰਗਜ਼ੇਬ ਦੀ ਖ਼ਿਦਮਤ ਕਰ ਰਹੀ ਸੀ?

(ੳ) ਪਿਛਲੇ ਦਸ ਸਾਲਾਂ ਤੋਂ

(ਅ) ਪੰਦਰਾਂ ਸਾਲਾਂ ਤੋਂ

(ੲ) ਵੀਹ ਸਾਲਾਂ ਤੋਂ

(ਸ) ਪਿਛਲੇ ਤੀਹ ਸਾਲਾਂ ਤੋਂ

ਪ੍ਰਸ਼ਨ 35. ਅਸਦ ਖ਼ਾਨ ਕੌਣ ਸੀ?

(ੳ) ਔਰੰਗਜ਼ੇਬ ਦਾ ਵਧੀਆ ਅਹਿਲਕਾਰ ਤੇ ਦਿਲੀ ਦੋਸਤ

(ਅ) ਔਰੰਗਜ਼ੇਬ ਦਾ ਹਕੀਮ

(ੲ) ਬੇਗਮ ਉਦੈਪੁਰੀ ਦਾ ਭਰਾ

(ਸ) ਜ਼ੀਨਤ ਦਾ ਭਰਾ

ਪ੍ਰਸ਼ਨ 36. ਭਾਈ ਦਇਆ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਕਿੰਨੀ ਦੇਰ ਇੰਤਜ਼ਾਰ ਕਰਨਾ ਪਿਆ?

(ੳ) ਇੱਕ ਮਹੀਨਾ

(ਅ) ਦੋ ਮਹੀਨੇ

(ੲ) ਕਈ ਮਹੀਨੇ

(ਸ) ਦਸ ਮਹੀਨੇ

ਪ੍ਰਸ਼ਨ 37. ਕਿਸ ਨੇ ਔਰੰਗਜ਼ੇਬ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਸੀ?

(ੳ) ਜ਼ਫ਼ਰਨਾਮੇ ਨੇ

(ਅ) ਬੇਗਮ ਉਦੈਪੁਰੀ ਨੇ

(ੲ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ

(ਸ) ਅਸਦ ਖ਼ਾਨ ਨੇ

ਪ੍ਰਸ਼ਨ 38. ਕਿਸ ਨੇ ਔਰੰਗਜ਼ੇਬ ਦੇ ਨਾਂ ‘ਤੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ?

(ੳ) ਰਮਜ਼ਾਨ ਖਾਂ ਨੇ

(ਅ) ਵਜ਼ੀਰ ਖ਼ਾਂ ਨੇ

(ਅ) ਸੈਦ ਖ਼ਾਂ ਨੇ

(ਸ) ਕਾਮ ਬਖ਼ਸ਼ ਨੇ

ਪ੍ਰਸ਼ਨ 39. ਅੰਗਜ਼ੇਬ ਅਨੁਸਾਰ ਕਿਸ ਨੇ ਉਸ ਦਾ ਨਾਂ ਬਦਨਾਮ ਕੀਤਾ ਅਤੇ ਇਸਲਾਮ ਦੀ ਤੌਹੀਨ ਕੀਤੀ?

(ੳ) ਵਜ਼ੀਰ ਖਾਂ ਨੇ

(ਅ) ਸੈਦ ਖਾਂ ਨੇ

(ੲ) ਅਸਦ ਖਾਂ ਨੇ

(ਸ) ਰਮਜ਼ਾਨ ਖ਼ਾਂ ਨੇ

ਪ੍ਰਸ਼ਨ 40. ਪੰਜਾਬ ਵਿੱਚ ਕਿਸ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਸੀ?

(ੳ) ਅਸਦ ਖਾਂ ਨੇ

(ਅ) ਫ਼ੌਜਦਾਰ ਸੈਦ ਖਾਂ ਨੇ

(ੲ) ਵਜ਼ੀਰ ਖਾਂ ਨੇ

(ਸ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ

ਪ੍ਰਸ਼ਨ 41. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼ ਸੁਲ੍ਹਾ ਕਰਨ ਲਈ ਔਰੰਗਜ਼ੇਬ ਨੂੰ ਕੌਣ ਕਹਿੰਦਾ ਹੈ?

(ੳ) ਵਜ਼ੀਰ ਖਾਂ

(ਅ) ਕਾਮ ਬਖ਼ਸ਼

(ੲ) ਸ਼ਾਹੀ ਹਕੀਮ

(ਸ) ਅਸਦ ਖ਼ਾਨ

ਪ੍ਰਸ਼ਨ 42. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਦੇ ਅੰਤ ‘ਤੇ ਔਰੰਗਜ਼ੇਬ ਨੂੰ ਕਿੱਥੇ ਮਿਲਨ ਦਾ ਪੈਗ਼ਾਮ ਘੱਲਿਆ ਸੀ?

(ੳ) ਅਨੰਦਪੁਰ ਸਾਹਿਬ ਵਿਖੇ

(ਅ) ਮੁਕਤਸਰ ਸਾਹਿਬ ਵਿਖੇ

(ੲ) ਮਾਲਵੇ ਦੇ ਕਾਂਗੜ ਨਗਰ ਵਿਖੇ

(ਸ) ਖਿਦਰਾਣੇ ਦੀ ਢਾਬ ‘ਤੇ

ਪ੍ਰਸ਼ਨ 43. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਿਸ ਥਾਂ ‘ਤੇ ਮਿਲਨਾ ਚਾਹੁੰਦੇ ਸਨ?

(ੳ) ਦੀਨਾ ਕਾਂਗੜ

(ਅ) ਮੋਰਿੰਡਾ

(ੲ) ਅਨੰਦਪੁਰ ਸਾਹਿਬ

(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 44. “ਹਜ਼ੂਰ, ਆਪਣੇ ਹੱਥੀਂ ਖ਼ਤ ਲਿਖ ਕੇ ਇਤਬਾਰਯੋਗ ਕਾਸਦ ਹੱਥ ਭੇਜੋ ।” ਇਹ ਸ਼ਬਦ ਕਿਸ ਨੇ ਕਹੇ?

(ੳ) ਸ਼ਾਹੀ ਹਕੀਮ ਨੇ

(ਅ) ਅਸਦ ਖ਼ਾਨ ਨੇ

(ੲ) ਬੇਗਮ ਉਦੇਪੁਰੀ ਨੇ

(ਸ) ਕਾਮ ਬਖ਼ਸ਼ ਨੇ

ਪ੍ਰਸ਼ਨ 45. ਉੱਚੀ-ਉੱਚੀ ਜ਼ਫ਼ਰਨਾਮਾ ਪੜ੍ਹਦਾ ਔਰੰਗਜ਼ੇਬ ਜ਼ੀਨਤ ਨੂੰ ਆਉਂਦੀ ਦੇਖ ਕੇ ਕੀ ਲੁਕਾ ਲੈਂਦਾ ਹੈ?

(ੳ) ਦਵਾਈ

(ਅ) ਕੁਰਾਨ

(ੲ) ਵਜ਼ੀਰ ਖ਼ਾਂ ਦਾ ਸਜ਼ਾ ਵਾਲਾ ਕਾਗਜ਼

(ਸ) ਜ਼ਫ਼ਰਨਾਮਾ

ਪ੍ਰਸ਼ਨ 46. ਔਰੰਗਜ਼ੇਬ ਦੇ ਆਪਣੇ ਕਹਿਣ ਅਨੁਸਾਰ ਉਸ ਹੱਥੋਂ ਕਿਸ ਨਾਲ ਸਖ਼ਤ ਧੋਖਾ ਹੋਇਆ ਸੀ?

(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ

(ਅ) ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ

(ੲ) ਫ਼ੌਜਦਾਰ ਸੈਦ ਖ਼ਾਂ ਨਾਲ

(ਸ) ਕਾਮ ਬਖ਼ਸ਼ ਨਾਲ

ਪ੍ਰਸ਼ਨ 47. “ਅੱਜ ਮੇਰੀ ਰੂਹ ਰੋ ਰਹੀ ਹੈ। ਮੇਰਾ ਰੋਮ ਰੋਮ ਕੰਬ ਰਿਹਾ ਹੈ।” ਇਹ ਸ਼ਬਦ ਕਿਸ ਦੇ ਹਨ?

(ੳ) ਬੇਗਮ ਉਦੇਪੁਰੀ ਦੇ

(ਅ) ਜ਼ੀਨਤ ਦੇ

(ੲ) ਅਸਦ ਖ਼ਾਨ ਦੇ

(ਸ) ਔਰੰਗਜ਼ੇਬ ਦੇ

ਪ੍ਰਸ਼ਨ 48. ਕੌਣ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਸੀ?

(ੳ) ਵਜ਼ੀਰ ਖ਼ਾਂ

(ਅ) ਅਸਦ ਖ਼ਾਨ

(ੲ) ਔਰੰਗਜ਼ੇਬ

(ਸ) ਰਮਜ਼ਾਨ ਖਾਂ

ਪ੍ਰਸ਼ਨ 49. ਕੌਣ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵੇਗਾ?

(ੳ) ਔਰੰਗਜ਼ੇਬ

(ਅ) ਵਜ਼ੀਰ ਖਾਂ

(ੲ) ਕਾਮ ਬਖ਼ਸ਼

(ਸ) ਸੈਦ ਖਾਂ

ਪ੍ਰਸ਼ਨ 50. ਔਰੰਗਜ਼ੇਬ ਨੂੰ ਭੇਜਿਆ ਗਿਆ ਜ਼ਫ਼ਰਨਾਮਾ ਕਿਸ ਦੁਆਰਾ ਲਿਖਿਆ ਗਿਆ?

(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ

(ਅ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ

(ੲ) ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ

(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ