ਜ਼ਕਰੀਆ ਖ਼ਾਂ ਦੇ ਅਧੀਨ ਸਿੱਖਾਂ ਉੱਪਰ ਜ਼ੁਲਮ


ਪ੍ਰਸ਼ਨ. ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਨਜਿੱਠਣ ਲਈ ਕਿਸ ਤਰਾਂ ਕੋਸ਼ਿਸ਼ ਕੀਤੀ?

ਜਾਂ

ਪ੍ਰਸ਼ਨ. ਜ਼ਕਰੀਆ ਖ਼ਾਂ ਦੇ ਅਧੀਨ ਸਿੱਖਾਂ ਉੱਪਰ ਜ਼ੁਲਮ ਦਾ ਸੰਖੇਪ ਵਰਣਨ ਕਰੋ।

ਉੱਤਰ—ਜ਼ਕਰੀਆ ਖ਼ਾਂ 1726 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਸੀ।

(i) ਉਸ ਨੇ ਸਿੱਖਾਂ ਦੇ ਪ੍ਰਤੀ ਦਮਨ ਦੀ ਨੀਤੀ ਅਪਣਾਈ। ਉਸ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ।

(ii) ਉਸ ਨੇ ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ। ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ ‘ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ’ ਗ੍ਰਿਫ਼ਤਾਰ ਕਰ ਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ ਕਈ ਤਰ੍ਹਾਂ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸਿੱਟੇ ਵਜੋਂ ਸੈਂਕੜੇ ਸਿੱਖਾਂ ਨੂੰ ਰੋਜ਼ਾਨਾ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ’ ਪੈ ਗਿਆ।

(iii) ਇਸ ਦੇ ਬਾਵਜੂਦ ਜਦੋਂ ਉਹ ਆਪਣੇ ਉਦੇਸ਼ ਵਿੱਚ ਅਸਫਲ ਰਿਹਾ ਤਾਂ ਉਸ ਨੇ ਸਿੱਖਾਂ ਨੂੰ ਖ਼ੁਸ਼ ਕਰਨ ਦੀ ਯੋਜਨਾ ਬਣਾਈ। ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਨੇਤਾ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬ ਦਾ ਖ਼ਿਤਾਬ ਅਤੇ ਇੱਕ ਵੱਡੀ ਜਾਗੀਰ ਦਿੱਤੀ। ਸਿੱਖਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਸ਼ਕਤੀ ਨੂੰ ਮੁੜ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ।

(iv) ਜ਼ਕਰੀਆ ਖ਼ਾਂ ਇਸ ਨੂੰ ਸਹਿਨ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਉਸ ਨੇ ਸਿੱਖਾਂ ਨੂੰ ਮੁੜ ਕੁਚਲਣ ਦਾ ਯਤਨ ਕੀਤਾ। ਉਸ ਨੇ ਸਿੱਖਾਂ ਨੂੰ ਦਿੱਤੀ ਹੋਈ ਜਾਗੀਰ ਵਾਪਸ ਲੈ ਲਈ ਅਤੇ ਸਿੱਖਾਂ ਨੂੰ ਫੜ ਕੇ ਕਤਲ ਕਰਨ ਦੇ ਹੁਕਮ ਦਿੱਤੇ। ਸਿੱਟੇ ਵਜੋਂ ਭਾਈ ਮਨੀ ਸਿੰਘ ਜੀ, ਮਹਿਤਾਬ ਸਿੰਘ ਜੀ, ਭਾਈ ਤਾਰੂ ਸਿੰਘ ਜੀ ਅਤੇ ਬਾਲ ਹਕੀਕਤ ਰਾਏ ਜੀ ਵਰਗੇ ਪ੍ਰਸਿੱਧ ਵਿਅਕਤੀਆਂ ਨੂੰ ਸ਼ਹੀਦ ਕੀਤਾ ਗਿਆ। ਇਸ ਦੇ ਬਾਵਜੂਦ ਜ਼ਕਰੀਆ ਖ਼ਾਂ ਆਪਣੇ ਅੰਤ ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।


प्रश्न. जकरिया खान ने सिक्खों के साथ किस प्रकार का व्यवहार करने का प्रयास किया?

या

प्रश्न. जकरिया खान के अधीन सिखों के ऊपर ज़ुल्मों का संक्षेप में वर्णन करें।

उत्तर: जकरिया खान 1726 ई. में लाहौर के गवर्नर बना था।

(i) उसने सिखों के खिलाफ दमन की नीति अपनाई। जैसे ही उसने पदभार ग्रहण किया, उसने सिखों की शक्ति को कुचलने के लिए 20,000 सैनिकों को भर्ती किया।

(ii) उसने गाँव के मुकदमों और चौधरियों को यह आदेश दिया कि वे अपने इलाके में सिखों को शरण न लेने दें। उसने यह घोषणा की कि किसी सिख के बारे में जानकारी प्रदान करने वाले को, ‘गिरफ्तार करवाने वाले को’, गिरफ्तार करके सरकार को सौंप देने वाले को और सिर काटकर सरकार को भेंट करने वाले को, कई प्रकार के पुरस्कारों से सम्मानित किया जाएगा। नतीजतन, लाहौर के दिल्ली गेट पर रोजाना सैकड़ों सिख शहीद किया जाने लगा। इसी कारण इस स्थान का नाम ‘शहीदगंज’ पड़ गया।

(iii) इसके बावजूद, जब वह अपने उद्देश्य में विफल रहा, तो उसने सिखों को खुश करने की योजना बनाई। जकरिया खान ने सिखों के नेता सरदार कपूर सिंह को नवाब का खिताब और एक बड़ी जागीर दी। सिखों ने इस अवसर का लाभ उठा कर अपनी शक्ति को पुनर्गठित करना शुरू कर दिया।

(iv) जकरिया खान इसे सहन करने के लिए तैयार नहीं था। इसलिए उसने फिर से सिखों को कुचलने की कोशिश की। उसने सिखों को दी गई जागीर वापस ले ली और सिखों को पकड़ने और मारने का आदेश दिया। परिणामस्वरूप, भाई मनी सिंह जी, मेहताब सिंह जी, भाई तारू सिंह जी और बाल हकीकत राय जी जैसे प्रसिद्ध हस्तियों को शहीद कर दिया गया। इसके बावजूद, जकरिया खान अपने अंत तक सिखों की शक्ति को कुचलने में विफल रहा।


Question. How did Zakariya Khan try to deal with the Sikhs?

Or

Question. Discuss in brief the persecution of the Sikhs under Zakariya Khan.

Answer: Zakaria Khan became the governor of Lahore in 1726 AD.

(i) He adopted a policy of repression against the Sikhs. As soon as he took office, he recruited 20,000 soldiers to crush the power of the Sikhs.

(ii) He ordered the village clerks and Chaudharis not to allow Sikhs to take refuge in their area. He announced that anyone providing information about a Sikh, arrested, handed over to the government, and anyone who presented a beheaded to the government would be honored with a variety of awards. As a result, hundreds of Sikhs were martyred daily at the Delhi Gate of Lahore. For this reason, the name of this place was named ‘Shaheedganj’.

(iii) Despite this, when he failed in his objective, he planned to appease the Sikhs. Zakaria Khan gave the title of Nawab and a large jagir to Sardar Kapoor Singh, the leader of the Sikhs. The Sikhs took advantage of this opportunity and started reorganizing their power.

(iv) Zakaria Khan was not ready to bear this. So he again tried to crush the Sikhs. He took back the jagir granted to the Sikhs and ordered to capture and kill the Sikhs. As a result, famous personalities like Bhai Mani Singh Ji, Mehtab Singh Ji, Bhai Taru Singh Ji, and Bhai Haqeeqat Rai Ji were martyred. Despite this, Zakaria Khan failed to crush the power of the Sikhs till his end.