ਜਸਵੰਤ ਰਾਓ ਹੋਲਕਰ
ਪ੍ਰਸ਼ਨ. ਜਸਵੰਤ ਰਾਓ ਹੋਲਕਰ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ?
Question. Who was Jaswant Rao Holkar? Why Ranjit Singh did not help him?
ਉੱਤਰ : ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ। ਉਹ 1805 ਈ. ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀ। ਸਿੱਟੇ ਵਜੋਂ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦਾ ਭਾਵੇਂ ਨਿੱਘਾ ਸਵਾਗਤ ਕੀਤਾ ਪਰ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ :
ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ।
ਦੂਸਰਾ, ਅੰਗਰੇਜ਼ਾਂ ਦੀ ਥੋੜ੍ਹੀ ਜਿਹੀ ਫ਼ੌਜ ਨੇ ਮਰਾਠਿਆਂ ਦੀ ਵਿਸ਼ਾਲ ਫ਼ੌਜ ਨੂੰ ਲੜਾਈ ਦੇ ਮੈਦਾਨ ਵਿੱਚੋਂ ਨੱਸਣ ਲਈ ਮਜਬੂਰ ਕਰ ਦਿੱਤਾ ਸੀ। ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਹ ਸਿੱਟਾ ਕੱਢਣਾ ਕੁਦਰਤੀ ਸੀ ਕਿ ਥੋੜ੍ਹੀ ਜਿਹੀ ਸਿੱਖ ਫ਼ੌਜ ਦੇ ਹੋਲਕਰ ਨਾਲ ਸ਼ਾਮਲ ਹੋਣ ‘ਤੇ ਸਥਿਤੀ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਪੈਣਾ ਹੈ।
ਤੀਸਰਾ, ਹੋਲਕਰ ਸੰਬੰਧੀ ਕੋਈ ਫੈਸਲਾ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਸਿੱਖ ਸਰਦਾਰਾਂ ਦਾ ਇੱਕ ਗੁਰਮਤਾ ਬੁਲਾਇਆ। ਇਸ ਵਿੱਚ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ।
ਚੌਥਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ। ਉਸ ਦਾ ਰਾਜ ਹਾਲੇ ਬਹੁਤ ਛੋਟਾ ਸੀ ਅਤੇ ਇਹ ਜੰਗ ਨਵੇਂ ਉਭਰ ਰਹੇ ਸਿੱਖ ਸਾਮਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਸੀ।