ਜਨਮ ਦਿਨ – ਸਵਿੰਦਰ ਸਿੰਘ ਉੱਪਲ
ਜਮਾਤ – ਨੌਵੀਂ
ਪੰਜਾਬੀ ਕਹਾਣੀਆਂ ਤੇ ਇਕਾਂਗੀ
ਜਨਮ ਦਿਨ – ਸਵਿੰਦਰ ਸਿੰਘ ਉੱਪਲ
ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰਾਂ ਦੇ ਸਹੀ ਵਿਕਲਪ ਚੁਣੋ :
ਪ੍ਰਸ਼ਨ 1. ਸਵਿੰਦਰ ਸਿੰਘ ਉੱਪਲ ਦਾ ਜਨਮ ਕਦੋਂ ਹੋਇਆ ?
(ੳ) 8 ਅਪਰੈਲ, 1925 ਈ:
(ਅ) 10 ਅਪਰੈਲ, 1926 ਈ:
(ੲ) 8 ਅਪਰੈਲ, 1934 ਈ.
(ਸ) 8 ਅਪਰੈਲ, 1924 ਈ:
ਪ੍ਰਸ਼ਨ 2. ‘ਜਨਮ ਦਿਨ’ ਕਹਾਣੀ ਅਨੁਸਾਰ ਜੁਗਲ ਪ੍ਰਸ਼ਾਦ ਦੀ ਕਿੰਨੇ ਰੁਪਏ ਤਨਖ਼ਾਹ ਵਧੀ ਸੀ ?
(ੳ) ਛੇ ਰੁਪਏ
(ਅ) ਪੰਜ ਰੁਪਏ
(ੲ) ਚਾਰ ਰੁਪਏ
(ਸ) ਤਿੰਨ ਰੁਪਏ
ਪ੍ਰਸ਼ਨ 3. ਜੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਕੀ ਹੈ ?
(ੳ) ਗੁੱਡੂ
(ਅ) ਜੋਤੀ
(ੲ) ਛੋਟੂ
(ਸ) ਕਿਸ਼ੋਰ
ਪ੍ਰਸ਼ਨ 4. ਜੋਤੀ ਨੂੰ ਜੁਗਲ ਪ੍ਰਸ਼ਾਦ ਕਿਹੜੇ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਸੀ ?
(ੳ) ਛੋਟੇ-ਮੋਟੇ
(ਅ) ਸਰਕਾਰੀ
(ੲ) ਮਿਡਲ
(ਸ) ਨਵੀਨ ਵਿਉਤਾਂ ਅਨੁਸਾਰ ਚੱਲ ਰਹੇ ਸਕੂਲ ਵਿੱਚ
ਪ੍ਰਸ਼ਨ 5. ਜੁਗਲ ਪ੍ਰਸ਼ਾਦ ਨੇ ਦਾਖ਼ਲੇ ਲਈ ਕਿੰਨੇ ਰੁਪਏ ਇਕੱਠੇ ਕੀਤੇ ?
(ੳ) ਪੰਜਾਹ ਰੁਪਏ
(ਅ) ਚਾਲੀ ਰੁਪਏ
(ੲ) ਸੱਠ ਰੁਪਏ
(ਸ) ਸੱਤਰ ਰੁਪਏ
ਪ੍ਰਸ਼ਨ 6. ਜੋਤੀ ਨੂੰ ਉਸ ਦਾ ਪਿਤਾ ਕੀ ਬਣਾਉਣਾ ਚਾਹੁੰਦਾ ਸੀ ?
(ੳ) ਅਫ਼ਸਰ
(ਅ) ਮੰਤਰੀ
(ੲ) ਡਾਕਟਰ
(ਸ) ਇੰਜੀਨੀਅਰ
ਪ੍ਰਸ਼ਨ 7. ਜੋਤੀ ਕਿਹੋ ਜਿਹਾ ਵਿਦਿਆਰਥੀ ਸੀ ?
(ੳ) ਹੁਸ਼ਿਆਰ
(ਅ) ਨਲਾਇਕ
(ੲ) ਸ਼ਰਾਰਤੀ
(ਸ) ਲੜਾਕਾ
ਪ੍ਰਸ਼ਨ 8. ਜੋਤੀ ਦੇ ਮਾਂ-ਪਿਓ ਉਸ ‘ਤੇ ਕਿਉਂ ਮਾਣ ਮਹਿਸੂਸ ਕਰਦੇ ਹਨ?
(ੳ) ਲਾਇਕ ਹੋਣ ਕਰਕੇ
(ਅ) ਨਲਾਇਕ ਹੋਣ ਕਰਕੇ
(ੲ) ਇਮਤਿਹਾਨਾਂ ਵਿੱਚ ਚੰਗੇ ਨੰਬਰ ਲਿਆਉਣ ਕਰਕੇ
(ਸ) (ੳ) ਅਤੇ (ੲ) ਸਹੀ
ਪ੍ਰਸ਼ਨ 9. ਕਿੰਨੇ ਮਹੀਨੇ ਬਾਅਦ ਜੋਤੀ ਪ੍ਰਿੰਸੀਪਲ ਦੀ ਚਿੱਠੀ ਲਿਆਉਂਦਾ ਹੈ?
(ੳ) ਪੰਜ ਮਹੀਨੇ
(ਅ) ਸੱਤ ਮਹੀਨੇ
(ੲ) ਛੇ ਮਹੀਨੇ
(ਸ) ਚਾਰ ਮਹੀਨੇ
ਪ੍ਰਸ਼ਨ 10. ਜੋਤੀ ਨੂੰ ਕਿਸ ਨੂੰ ਹਾਰ ਪੁਆਉਣ ਲਈ ਚੁਣਿਆ ਗਿਆ ?
(ੳ) ਉਸਤਾਦਨੀ ਨੂੰ
(ਅ) ਪ੍ਰਿੰਸੀਪਲ ਨੂੰ
(ੲ) ਪ੍ਰਧਾਨ ਮੰਤਰੀ ਨੂੰ
(ਸ) ਮੰਤਰੀ ਨੂੰ
ਪ੍ਰਸ਼ਨ 11. ਜੋਤੀ ਦੀ ਮਾਂ ਦੇਵਕੀ ਦਾ ਚਿਹਰਾ ਮੰਤਰੀ ਨੂੰ ਹਾਰ ਪਾਉਣ ਦੀ ਗੱਲ ਸੁਣ ਕੇ ਕਿਸ ਤਰ੍ਹਾਂ ਦਾ ਹੋ ਗਿਆ?
(ੳ) ਪੀਲਾ ਹੋ ਗਿਆ
(ਅ) ਲਾਲ ਹੋ ਗਿਆ
(ੲ) ਤੇਜੱਸਵੀ ਦੇ ਚਿਹਰੇ ਵਰਗਾ
(ਸ) ਡਰ ਵਾਲਾ
ਪ੍ਰਸ਼ਨ 12. ਖ਼ਾਸ ਤਰ੍ਹਾਂ ਦੇ ਕੱਪੜਿਆਂ ਲਈ ਦੇਵਕੀ ਨੇ ਕਿਸ ਤਰ੍ਹਾਂ ਪੈਸੇ ਇਕੱਠੇ ਕੀਤੇ ?
(ੳ) ਦੇਵਕੀ ਨੇ ਪੈਸੇ ਬਚਾ ਕੇ ਰੱਖੇ ਸਨ
(ਅ) ਬੱਚਿਆਂ ਦੀ ਬੁਗਨੀ ਵਿੱਚੋਂ
(ੲ) ਜੁਗਲ ਨੇ ਕਿਸੇ ਕੋਲੋਂ ਪੈਸੇ ਉਧਾਰ ਮੰਗੇ
(ਸ) (ਅ) ਅਤੇ (ੲ) ਸਹੀ।
ਪ੍ਰਸ਼ਨ 13. ਦੇਵਕੀ ਤੇ ਉਸਦੇ ਪਰਿਵਾਰ ਦਾ ਜੀਵਨ ਆਰਥਿਕ ਪੱਖੋਂ ਕਿਹੋ ਜਿਹਾ ਹੈ ?
(ੳ) ਖ਼ੁਸ਼ਹਾਲ
(ਅ) ਤੰਗੀ-ਤੁਰਸ਼ੀ ਵਾਲਾ
(ੲ) ਚੰਗਾ
(ਸ) ਮਾੜਾ
ਪ੍ਰਸ਼ਨ 14. ਜੋਤੀ ਕਿਉਂ ਡੁਸਕ ਰਿਹਾ ਸੀ ?
(ੳ) ਖ਼ੁਸ਼ੀ ਵਿੱਚ
(ਅ) ਹਾਰ ਨਾ ਪਾਉਣ ਕਰਕੇ
(ੲ) ਲੜਾਈ ਹੋਣ ਕਰਕੇ
(ਸ) ਉਸ ਨੂੰ ਕਿਸੇ ਨੇ ਮਾਰਿਆ ਸੀ
ਪ੍ਰਸ਼ਨ 15. ਮੰਤਰੀ ਨੂੰ ਹਾਰ ਕਿਸ ਨੇ ਪਾਇਆ ?
(ੳ) ਜੋਤੀ ਨੇ
(ਅ) ਸੇਠ ਲੱਖਪਤ ਰਾਏ ਦੇ ਪੁੱਤਰ ਨੇ
(ੲ) ਜੁਗਲ ਪ੍ਰਸ਼ਾਦ ਨੇ
(ਸ) ਦੇਵਕੀ ਨੇ
ਪ੍ਰਸ਼ਨ 16. ਅਖੀਰ ਜੁਗਲ ਪ੍ਰਸ਼ਾਦ ਗੁੱਸੇ ਵਿੱਚ ਕਿਉਂ ਆਇਆ ?
(ੳ) ਧੋਖੇ ਕਾਰਨ
(ਅ) ਉਸਦੇ ਪੁੱਤਰ ਤੋਂ ਹਾਰ ਨਾ ਪੁਆਉਣ ਕਰਕੇ
(ੲ) ਉਮੰਗਾਂ ਤੇ ਸੱਧਰਾਂ ‘ਤੇ ਪਾਣੀ ਪੈਣ ਕਰਕੇ
(ਸ) ਪਹਿਲੇ ਤਿੰਨੇ ਹੀ
ਪ੍ਰਸ਼ਨ 17. ‘ਜਨਮ ਦਿਨ’ ਕਹਾਣੀ ਦਾ ਲੇਖਕ ਕੌਣ ਹੈ ?
(ੳ) ਸੰਤੋਖ ਸਿੰਘ
(ਅ) ਨਵਤੇਜ ਸਿੰਘ
(ੲ) ਸਵਿੰਦਰ ਸਿੰਘ ਉੱਪਲ
(ਸ) ਨੌਰੰਗ ਸਿੰਘ
ਪ੍ਰਸ਼ਨ 18. ਸਵਿੰਦਰ ਸਿੰਘ ਉੱਪਲ ਦਾ ਕਹਾਣੀ ਸੰਗ੍ਰਹਿ ਹੈ ਕਿਹੜਾ ਹੈ?
(ੳ) ਦੁੱਧ ਤੇ ਬੁੱਧ
(ਅ) ਭਰਾ ਭਰਾਵਾਂ ਦੇ
(ੲ) ਆਪਣਾ ਦੇਸ ਪਰਾਇਆ ਦੇਸ
(ਸ) ਉਪਰੋਕਤ ਸਾਰੇ
ਪ੍ਰਸ਼ਨ 19. ਸਵਿੰਦਰ ਸਿੰਘ ਉੱਪਲ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ, ਜਲੰਧਰ ਵੱਲੋਂ ਕਿਹੜੀ ਪੁਸਤਕ ਉੱਤੇ ਪੁਰਸਕ੍ਰਿਤ ਕੀਤਾ ਗਿਆ?
(ੳ) ਕੁੜੀ ਪੋਠੋਹਾਰ ਦੀ
(ਅ) ਢਹਿੰਦੇ ਮੁਨਾਰੇ
(ੲ) ਵਾਸਾ ਸਵਰਗ ਦਾ
(ਸ) ਲਛਮਣ ਰੇਖਾ
ਪ੍ਰਸ਼ਨ 20. ਸਵਿੰਦਰ ਸਿੰਘ ਉੱਪਲ ਦਾ ਜਨਮ ਕਿੱਥੇ ਹੋਇਆ ?
(ੳ) ਬੱਸੀ ਪਠਾਣਾਂ (ਜ਼ਿਲ੍ਹਾ ਫ਼ਤਹਿਗੜ੍ਹ)
(ਅ) ਧਮਿਆਲ (ਰਾਵਲਪਿੰਡੀ)
(ੲ) ਰਾਜਾ ਸਾਂਸੀ (ਅੰਮ੍ਰਿਤਸਰ)
(ਸ) ਸਨੌਰ (ਪਟਿਆਲਾ)
ਪ੍ਰਸ਼ਨ 21.ਇਨ੍ਹਾਂ ਵਿੱਚੋਂ ‘ਜਨਮ ਦਿਨ’ ਕਹਾਣੀ ਦਾ ਪਾਤਰ ਕਿਹੜਾ ਹੈ?
(ੳ) ਜੁਗਲ ਪ੍ਰਸ਼ਾਦ
(ਅ) ਦੇਵਕੀ
(ੲ) ਜੋਤੀ
(ਸ) ਉਪਰੋਕਤ ਸਾਰੇ ਹੀ
ਪ੍ਰਸ਼ਨ 22. ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ-ਦਿਨ ਕੌਣ ਮਨਾ ਰਿਹਾ ਸੀ ?
(ੳ) ਨਾਗਰਿਕ ਸਭਾ
(ਅ) ਰਾਮਗੜ੍ਹੀਆ ਸਮਾਜ
(ੲ) ਅਰੋੜਾ ਬਰਾਦਰੀ
(ਸ) ਇਹ ਸਾਰੇ ਹੀ
ਪ੍ਰਸ਼ਨ 23. ‘ਜਨਮ ਦਿਨ’ ਕਹਾਣੀ ਦਾ ਅੰਤ ਕਿਹੋ ਜਿਹਾ ਸੀ ?
(ੳ) ਦੁੱਖ ਭਰਿਆ
(ਅ) ਸੁੱਖ ਭਰਿਆ
(ੲ) ਹਾਸੇ ਭਰਿਆ
(ਸ) ਵਿਅੰਗ ਭਰਿਆ
ਪ੍ਰਸ਼ਨ 24. ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ?
(ੳ) ਪਹਿਲੀ ਵਿੱਚ
(ਅ) ਕੇ. ਜੀ. ਵਿੱਚ
(ੲ) ਲੋਅਰ ਕੇ. ਜੀ. ਵਿੱਚ
(ਸ) ਦੂਜੀ ਵਿੱਚ
ਪ੍ਰਸ਼ਨ 25. ਜੋਤੀ ਕਿਸ ਕਾਰਨ ਮੰਤਰੀ ਦੇ ਗਲ ਹਾਰ ਪਾਉਣ ਲਈ ਚੁਣਿਆ ਗਿਆ ਸੀ ?
(ੳ) ਗ਼ਰੀਬੀ ਹੋਣ ਕਰਕੇ
(ਅ) ਲਾਇਕ ਹੋਣ ਕਰਕੇ
(ੲ) ਸਿਫ਼ਾਰਸ਼ ਕਾਰਨ
(ਸ) ਉਪਰੋਕਤ ਸਾਰੇ
ਪ੍ਰਸ਼ਨ 26. ਕਿਸ ਵਸਤ ਦੀ ਕਮੀ ਜੁਗਲ ਪ੍ਰਸ਼ਾਦ ਨੂੰ ਸਦਾ ਗੁੱਸਾ ਚੜ੍ਹਾ ਦਿੰਦੀ ਸੀ ?
(ੳ) ਪੈਸਿਆਂ ਦੀ
(ਅ) ਅਨਪੜ੍ਹਤਾ ਦੀ
(ੲ) ਬਿਮਾਰੀ ਦੀ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 27. ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ ਕਿਸ ਕੱਪੜੇ ਦੀ ਬਣਾਈ ?
(ੳ) ਪੁਰਾਣੇ ਚਿੱਟੇ ਪਜ਼ਾਮੇ ਦੀ
(ਅ) ਪੁਰਾਣੀ ਚਿੱਟੀ ਚਾਦਰ ਦੀ
(ੲ) ਪੁਰਾਣੇ ਚਿੱਟੇ ਸੂਟ ਦੀ
(ਸ) ਇਹਨਾਂ ਸਭਨਾਂ ਦੀ
ਪ੍ਰਸ਼ਨ 28. ਜੋਤੀ ਵੱਲੋਂ ਮੰਤਰੀ ਨੂੰ ਹਾਰ ਪਾਉਣ ਵਾਲਾ ਸਮਾਗਮ ਕਿਹੜੇ ਦਿਨ ਸੀ ?
(ੳ) ਸ਼ੁੱਕਰਵਾਰ
(ਅ) ਬੁੱਧਵਾਰ
(ੲ) ਐਤਵਾਰ
(ਸ) ਵੀਰਵਾਰ
ਪ੍ਰਸ਼ਨ 29. ਕਿਸ ਨੇ ਮੰਤਰੀ ਦੇ ਗਲ੍ਹ ਹਾਰ ਪਾਉਣ ਲਈ ਜੋਤੀ ਦੀ ਬਜਾਏ ਆਪਣੇ ਪੁੱਤਰ ਦਾ ਨਾਂ ਦਿੱਤਾ ਸੀ ?
(ੳ) ਸੇਠ ਕਰੋੜੀ ਮਲ ਨੇ
(ਅ) ਸੇਠ ਮੁਨਸ਼ੀ ਰਾਮ ਨੇ
(ੲ) ਸੇਠ ਲਖਪਤ ਰਾਏ ਨੇ
(ਸ) ਸੇਠ ਸਾਉਣ ਮਲ ਨੇ