CBSEClass 9th NCERT PunjabiEducationPunjab School Education Board(PSEB)

ਜਨਮ ਦਿਨ : ਬਹੁ ਵਿਕਲਪੀ ਪ੍ਰਸ਼ਨ


ਜਮਾਤ – ਨੌਵੀਂ

ਪੰਜਾਬੀ ਕਹਾਣੀਆਂ ਤੇ ਇਕਾਂਗੀ

ਜਨਮ ਦਿਨ – ਸਵਿੰਦਰ ਸਿੰਘ ਉੱਪਲ


ਪ੍ਰਸ਼ਨ 1. ਪ੍ਰੋ. ਸਵਿੰਦਰ ਸਿੰਘ ਉੱਪਲ ਦਾ ਜਨਮ ਕਿੱਥੇ ਹੋਇਆ?

(ੳ) ਬੱਸੀ ਪਠਾਣਾਂ (ਜ਼ਿਲ੍ਹਾ ਫ਼ਤਹਿਗੜ੍ਹ)

(ਅ) ਧਮਿਆਲ (ਰਾਵਲਪਿੰਡੀ)

(ੲ) ਰਾਜਾ ਸਾਂਸੀ (ਅੰਮ੍ਰਿਤਸਰ)

(ਸ) ਸਨੌਰ (ਪਟਿਆਲਾ)

ਪ੍ਰਸ਼ਨ 2. ‘ਜਨਮ ਦਿਨ’ ਕਹਾਣੀ ਦੇ ਪਾਤਰ ਹਨ :

(ੳ) ਜੁਗਲ ਪ੍ਰਸ਼ਾਦ

(ਅ) ਦੇਵਕੀ

(ੲ) ਜੋਤੀ

(ਸ) ਉਪਰੋਕਤ ਸਾਰੇ ਹੀ

ਪ੍ਰਸ਼ਨ 3. ਜੁਗਲ ਪ੍ਰਸ਼ਾਦ ਦੀ ਕਿੰਨੀ ਤਨਖ਼ਾਹ ਵਧੀ ਸੀ?

(ੳ) ਦੋ ਰੁਪਏ

(ਅ) ਪੰਜ ਰੁਪਏ

(ੲ) ਚਾਰ ਰੁਪਏ

(ਸ) ਦਸ ਰੁਪਏ

ਪ੍ਰਸ਼ਨ 4. ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਕਿਸ ਕੱਪੜੇ ਦੀ ਬਣਾਈ?

(ੳ) ਪੁਰਾਣੇ ਚਿੱਟੇ ਪਜ਼ਾਮੇ ਦੀ

(ਅ) ਪੁਰਾਣੀ ਚਿੱਟੀ ਚਾਦਰ ਦੀ

(ੲ) ਪੁਰਾਣੇ ਚਿੱਟੇ ਸੂਟ ਦੀ

(ਸ) ਇਹਨਾਂ ਸਭਨਾਂ ਦੀ

ਪ੍ਰਸ਼ਨ 5. ਜੋਤੀ ਵੱਲੋਂ ਮੰਤਰੀ ਨੂੰ ਹਾਰ ਪਾਉਣ ਵਾਲ਼ਾ ਸਮਾਗਮ ਕਿਹੜੇ ਦਿਨ ਸੀ?

(ੳ) ਸ਼ੁੱਕਰਵਾਰ

(ਅ) ਬੁੱਧਵਾਰ

(ੲ) ਐਤਵਾਰ

(ਸ) ਵੀਰਵਾਰ

ਪ੍ਰਸ਼ਨ 6. ਜੋਤੀ ਘਰ ਕਿਸ ਨਾਲ ਵਾਪਸ ਆਇਆ ਸੀ?

(ੳ) ਦੋਸਤਾਂ ਨਾਲ

(ਅ) ਅਧਿਆਪਕਾ ਨਾਲ

(ੲ) ਭੈਣ ਨਾਲ

(ਸ) ਪ੍ਰਿੰਸੀਪਲ ਨਾਲ

ਪ੍ਰਸ਼ਨ 7. ਜੁਗਲ ਪ੍ਰਸ਼ਾਦ ਦੀ ਪਤਨੀ ਦਾ ਕੀ ਨਾਂ ਸੀ?

(ੳ) ਸਰੋਜ

(ਅ) ਦੇਵਕੀ

(ੲ) ਦੀਪਕਾ

(ਸ) ਰੰਜਨਾ

ਪ੍ਰਸ਼ਨ 8. ਜੋਤੀ ਹੋਰੀਂ ਕਿੰਨੇ ਭੈਣ-ਭਰਾ ਸਨ?

(ੳ) ਪੰਜ

(ਅ) ਚਾਰ

(ੲ) ਤਿੰਨ

(ਸ) ਅੱਠ

ਪ੍ਰਸ਼ਨ 9. ਜੁਗਲ ਕਿਸ਼ੋਰ ਨੇ ਮਿੱਤਰ ਕੋਲੋਂ ਕਿੰਨੇ ਰੁਪਏ ਲਏ ਸਨ?

(ੳ) ਦਸ

(ਅ) ਚਾਲੀ

(ੲ) ਤਿੰਨ

(ਸ) ਅੱਠ

ਪ੍ਰਸ਼ਨ 10. ਗੁੱਡੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ ਸਨ?

(ੳ) ਚਾਰ ਆਨੇ

(ਅ) ਪੰਜ ਆਨੇ

(ੲ) ਸਾਢੇ ਸੱਤ ਆਨੇ

(ਸ) ਗਿਆਰਾਂ ਆਨੇ

ਪ੍ਰਸ਼ਨ 11. ਜੋਤੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ ਸਨ?

(ੳ) ਛੇ ਆਨੇ

(ਅ) ਅੱਠ ਆਨੇ

(ੲ) ਸਾਢੇ ਬਾਰਾਂ ਆਨੇ

(ਸ) ਬਾਰਾਂ ਆਨੇ

ਪ੍ਰਸ਼ਨ 12. ਨਾਗਰਿਕ ਸਭਾ ਵੱਲੋਂ ਕਿਹੜੇ ਮੰਤਰੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ?

(ੳ) ਜਵਾਲਾ ਪ੍ਰਸ਼ਾਦ ਜੀ ਦਾ

(ਅ) ਅਮਰ ਨਾਥ ਜੀ ਦਾ

(ੲ) ਮਦਨ ਗੋਪਾਲ ਜੀ ਦਾ

(ਸ) ਲਖਪਤ ਰਾਏ ਜੀ ਦਾ

ਪ੍ਰਸ਼ਨ 13. ‘ਇਰਾਦਾ’ ਸ਼ਬਦ ਤੋਂ ਕੀ ਭਾਵ ਹੁੰਦਾ ਹੈ?

(ੳ) ਯਤਨ

(ਅ) ਇੱਛਾ

(ੲ) ਮਜ਼ਬੂਰੀ

(ਸ) ਫ਼ਿਕਰ

ਪ੍ਰਸ਼ਨ 14. ਨਾਗਰਿਕ ਸਭਾ ਵੱਲੋਂ ਮੰਤਰੀ ਜੀ ਦਾ ਜਨਮ ਦਿਨ ਕਿਸ ਵਾਰ/ਦਿਨ ਨੂੰ ਮਨਾਇਆ ਗਿਆ ਸੀ?

(ੳ) ਮੰਗਲਵਾਰ

(ਅ) ਬੁੱਧਵਾਰ

(ੲ) ਐਤਵਾਰ

(ਸ) ਸ਼ਨਿੱਚਰਵਾਰ

ਪ੍ਰਸ਼ਨ 15. ‘ਲਿਆਕਤ’ ਸ਼ਬਦ ਤੋਂ ਕੀ ਭਾਵ ਹੁੰਦਾ ਹੈ?

(ੳ) ਅਮੀਰੀ

(ਅ) ਗਰੀਬੀ

(ੲ) ਤੰਦਰੁਸਤੀ

(ਸ) ਕਾਬਲੀਅਤ

ਪ੍ਰਸ਼ਨ 16. ਜੁਗਲ ਪ੍ਰਸ਼ਾਦ ਨੇ ਦੇਵਕੀ ਨੂੰ ਕਿੱਥੇ ਬੈਠਣ ਲਈ ਕਿਹਾ ਸੀ?

(ੳ) ਮੰਜੇ ‘ਤੇ

(ਅ) ਕੁਰਸੀ ‘ਤੇ

(ੲ) ਸੋਫੇ ‘ਤੇ

(ਸ) ਪਲੰਘ ‘ਤੇ