ਜਨਮ ਦਿਨ : ਪ੍ਰੋ. ਸਵਿੰਦਰ ਸਿੰਘ ਉੱਪਲ


ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਜਨਮ ਦਿਨ – ਸਵਿੰਦਰ ਸਿੰਘ ਉੱਪਲ


ਪ੍ਰਸ਼ਨ. ‘ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਏ।’ ਜੁਗਲ ਪ੍ਰਸ਼ਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ?

ਉੱਤਰ : ਜੁਗਲ ਪ੍ਰਸ਼ਾਦ ਨੇ ਇਹ ਗੱਲ ਵਿਦਰੋਹ ਦੇ ਸੰਦਰਭ ਵਿੱਚ ਕਹੀ ਜਦੋਂ ਉਸ ਨੂੰ ਇਹ ਗੱਲ ਮਹਿਸੂਸ ਹੋਈ ਕਿ ਸੇਠ ਲਖਪਤ ਰਾਏ ਨੇ ਉਸ ਦੀਆਂ ਸੱਧਰਾਂ ਅਤੇ ਉਮੰਗਾਂ ਨੂੰ ਆਪਣੇ ਪੈਸੇ ਦੇ ਜ਼ੋਰ ‘ਤੇ ਫੂਕ ਦਿੱਤਾ ਹੈ। ਇਸ ਲਈ ਉਹ ਵਿਦਰੋਹ ਹੀ ਅੱਗ ਵਿੱਚ ਪੂਰੀ ਤਰ੍ਹਾਂ ਬਲ ਰਿਹਾ ਸੀ। ਅਚਾਨਕ ਉਸ ਦੀਆਂ ਅੱਖਾਂ ਵਿੱਚੋਂ ਲਹੂ ਨਿਕਲ ਆਇਆ ਤੇ ਉਹ ਬੜੀ ਹੀ ਦ੍ਰਿੜ੍ਹਤਾ ਨਾਲ ਕੜਕਦਿਆਂ ਹੋਇਆਂ ਕਹਿੰਦਾ ਹੈ ਕਿ ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਏ! ਮੇਰੀ ਸੁੱਤੀ ਜੁਰੱਅਤ ਤੇ ਦਲੇਰੀ ਦਾ ਜਨਮ ਦਿਨ ਏ। ਮੈਂ ਵੇਖਾਂਗਾ ਕਿ ਕਿਵੇਂ ਕੋਈ ਗ਼ਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜੁਰੱਅਤ ਕਰੇਗਾ। ਇਸ ਤਰ੍ਹਾਂ ਜੁਗਲ ਪ੍ਰਸ਼ਾਦ ਦੀ ਇਸ ਉਪਰੋਕਤ ਗੱਲ ਤੋਂ ਪਤਾ ਚਲਦਾ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕਾ ਸੀ ਤੇ ਉਸ ਦੇ  ਅਨੁਸਾਰ ਹੁਣ ਕੋਈ ਗ਼ਰੀਬਾਂ ਦੀਆਂ ਆਸਾਂ ਨਾਲ ਖੇਡਣ ਦਾ ਯਤਨ ਨਹੀਂ ਕਰੇਗਾ।