ਛੱਜ ਓਹਲੇ……….. ਨਾ ਕੋਈ ਵੇ।
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਛੱਜ ਓਹਲੇ ਛਾਣਨੀ ਪਰਾਤ ਓਹਲੇ ਡੋਈ ਵੇ,
ਨਾਨਕਿਆਂ ਦਾ ਮੇਲ ਆਇਆ,
ਚੱਜ ਦੀ ਨਾ ਕੋਈ ਵੇ।
ਪ੍ਰਸੰਗ :- ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੀਆਂ ਦਾਦਕੀਆਂ ਵੱਲੋਂ ਨਾਨਕਾ ਮੇਲ ਦਾ ਮਖੌਲ ਉਡਾਇਆ ਗਿਆ ਹੈ।
ਵਿਆਖਿਆ :- ਕੁੜੀ ਦੇ ਵਿਆਹ ਮੌਕੇ ਗਾਉਂਦੀਆਂ ਦਾਦਕੀਆਂ ਕਹਿੰਦੀਆਂ ਹਨ ਕਿ ਛੱਜ ਓਹਲੇ ਛਾਨਣੀ ਅਤੇ ਪਰਾਤ ਓਹਲੇ ਡੋਈ (ਕਾਠ/ ਲੱਕੜ ਦੀ ਕੜਛੀ) ਹੈ। ਨਾਨਕਿਆਂ ਦਾ ਮੇਲ ਆਇਆ ਹੈ ਪਰ ਇਹਨਾਂ ਵਿੱਚ ਕੋਈ ਵੀ ਚੰਗੀ ਸੂਰਤ ਵਾਲੀ ਨਹੀਂ।