ਛੋਟਾ ਘੱਲੂਘਾਰਾ


ਪ੍ਰਸ਼ਨ. ਪਹਿਲੇ ਜਾਂ ਛੋਟੇ ਘੱਲੂਘਾਰੇ (1746 ਈ.) ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ‘ਛੋਟਾ ਘੱਲੂਘਾਰਾ’ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਸਿੱਖਾਂ ਦਾ ਮਲੀਆਮੇਟ ਕਰਨ ਲਈ ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਤਿਆਰ ਕੀਤੀ। ਇਸ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ। ਸਿੱਖ ਉੱਥੋਂ ਬਚ ਕੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ। ਮੁਗ਼ਲ ਸੈਨਿਕਾਂ ਨੇ ਉਨ੍ਹਾਂ ਦਾ ਬੜੀ ਤੇਜ਼ੀ ਨਾਲ ਪਿੱਛਾ ਕੀਤਾ। ਇੱਥੇ ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ। ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਬੜਾ ਹੜ੍ਹ ਆਇਆ ਹੋਇਆ ਸੀ। ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਅੱਗੇ ਵੀ ਪਹਾੜੀ ਰਾਜੇ ਅਤੇ ਲੋਕ ਉਨ੍ਹਾਂ ਦੇ ਕੱਟੜ ਦੁਸ਼ਮਣ ਸਨ।

ਸਿੱਖਾਂ ਕੋਲ ਰਸਦ ਤਾਂ ਬਿਲਕੁਲ ਹੀ ਨਹੀਂ ਸੀ। ਚਾਰੇ ਦੀ ਘਾਟ ਕਾਰਨ ਘੋੜਿਆਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ ਮੁਗ਼ਲਾਂ ਨੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ। ਇਸ ਕਾਰਨ ਇਸ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹ ਘੱਲੂਘਾਰਾ ਮਈ, 1746 ਈ. ਨੂੰ ਵਾਪਰਿਆ। ਇਸ ਵਿਨਾਸ਼ਕਾਰੀ ਘੱਲੂਘਾਰੇ ਦੇ ਬਾਵਜੂਦ ਸਿੱਖਾਂ ਦੇ ਹੌਂਸਲੇ ਬੁਲੰਦ ਰਹੇ।


प्रश्न. आप पहले या छोटे घल्लूघारे (1746 ई.) के बारे में क्या जानते हैं?

या

प्रश्न. ‘छोटा घल्लूघारा’ पर एक संक्षिप्त टिप्पणी लिखिए।

उत्तर – याह्या खान और लखपत राय ने सिखों का सफाया करने के लिए एक भारी सेना का गठन किया। इस सेना ने अचानक काहनूवान में लगभग 15,000 सिखों को घेर लिया। सिख वहां से बच कर बसौली की पहाड़ियों की ओर चले गए। मुगल सेना ने बड़ी तेजी से उनका पीछा किया। यहां सिखों को काफी परेशानी हुई। एक तरफ ऊँची पहाड़ियाँ थीं और दूसरी तरफ रावी नदी में भारी बाढ़ आ गई थी। पीछे की ओर मुगल सेना उनका पीछा कर रही थी और आगे की ओर पहाड़ी सरदार और लोग उनके कट्टर दुश्मन थे।

सिखों के पास रसद तो बिल्कुल ही नहीं थी। चारे की कमी के कारण घोड़े भी भूखे मर रहे थे। इस हमले में 7,000 सिख मारे गए और मुगलों ने 3,000 सिखों को पकड़ लिया। ये सिख लाहौर में शहीद हुए थे। सिखों के इतिहास में यह पहली बार था कि सिखों को एक ही बार में इतना भारी नुकसान हुआ। इसी वजह से इस घटना को इतिहास में सबसे पहले या सबसे छोटे घल्लूघारे(नरसंहार) के रूप में याद किया जाता है। यह आक्रमण मई, 1746 ई. को हुआ था। इस विनाशकारी आक्रमण के बावजूद सिखों का मनोबल ऊंचा बना रहा।


Question. What do you know about the First Holocaust (1746) or Chhota Ghallughara?

Or

Question. Write a short note on ‘Chhota Ghallughara’.

Answer – Yahya Khan and Lakhpat Rai formed a heavy army to annihilate the Sikhs. This army suddenly surrounded about 15,000 Sikhs at Kahnuwan. The Sikhs escaped from there and went towards the hills of Basauli. The Mughal army pursued them with great speed. Here the Sikhs suffered a lot. On one side there were high hills and on the other side, there was a heavy flood in the Ravi river. In the rear, the Mughal army was chasing them and in the front, the hill chieftains and the people were their arch enemies.

The Sikhs did not have any logistics at all. The horses were also starving due to a lack of fodder. In this attack, 7,000 Sikhs were killed and the Mughals captured 3,000 Sikhs. These Sikhs were martyred in Lahore. This was the first time in the history of the Sikhs that the Sikhs suffered such a heavy loss in one go. For this reason, this event is remembered as the first or the smallest Ghallughara (genocide) in history. This attack took place in May 1746 AD. Despite this disastrous attack, the morale of the Sikhs remained high.