ਛੈਲ ਨਵਾਬਾਂ………. ਮਾਂ ਦਿਆ ਸੁਰਜਣਾ
(ਅ) ਛੈਲ ਨਵਾਬਾਂ ਦੇ ਘਰ ਢੁੱਕਣਾ,
ਢੁੱਕਣਾ, ਉਮਰਾਵਾਂ ਦੀ ਤੇਰੀ ਚਾਲ,
ਵਿੱਚ ਸਰਦਾਰਾਂ ਦੇ ਤੇਰਾ ਬੈਠਣਾ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਚੀਰਾ ਤੇਰਾ ਵੇ ਮੱਲਾ ਸੋਹਣਾ,
ਸੋਹਣਾ, ਸੋਂਹਦਾ ਕਲਗ਼ੀਆਂ ਦੇ ਨਾਲ,
ਕਲਗੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਲਈਆਂ ਗਈਆਂ ਹਨ?
(ੳ) ‘ਹਰਿਆ ਨੀ ਮਾਲਣ’ ਵਿੱਚੋਂ
(ਅ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੂਰਜਣਾ’ ਵਿੱਚੋਂ
(ੲ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ
(ਸ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਢੋਲੇ ਨਾਲ
(ਅ) ਮਾਹੀਏ ਨਾਲ
(ੲ) ਘੋੜੀ ਨਾਲ
(ਸ) ਸੁਹਾਗ ਨਾਲ
ਪ੍ਰਸ਼ਨ 3. ਇਹ ਕਾਵਿ-ਸਤਰਾਂ ਵਿਆਂਹਦੜ ਦੀ ਮਾਂ ਵੱਲੋਂ ਕਿਸ ਨੂੰ ਸੰਬੋਧਿਤ ਹਨ?
(ੳ) ਆਪਣੇ ਪਤੀ ਨੂੰ
(ਅ) ਆਪਣੀ ਧੀ ਨੂੰ
(ੲ) ਆਪਣੇ ਪੁੱਤਰ ਨੂੰ
(ਸ) ਆਪਣੇ ਭਰਾ ਨੂੰ
ਪ੍ਰਸ਼ਨ 4. ਮਾਂ ਪੁੱਤਰ ਦੀ ਕਿਸ ਚੀਜ਼ ਨੂੰ ਸੋਹਣਾ ਕਹਿੰਦੀ ਹੈ?
(ੳ) ਚੀਰੇ ਨੂੰ
(ਅ) ਚਿਹਰੇ ਨੂੰ
(ੲ) ਪਹਿਰਾਵੇ ਨੂੰ
(ਸ) ਕਲਗ਼ੀ ਨੂੰ
ਪ੍ਰਸ਼ਨ 5. ਚੀਰਾ ਕਿਸ ਨਾਲ ਸੋਹਣਾ ਲੱਗਦਾ ਹੈ?
(ੳ) ਸਿਹਰੇ ਨਾ
(ਅ) ਕਲਗ਼ੀਆਂ ਨਾਲ
(ੲ) ਫੁੱਲਾਂ ਨਾਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 6. ਮਾਂ ਕਿਸ ਦੇ ਬਲਿਹਾਰ ਜਾਂਦੀ ਹੈ?
(ੳ) ਧੀ ਦੇ
(ਅ) ਪੁੱਤਰ ਦੇ
(ੲ) ਨੂੰਹ ਦੇ
(ਸ) ਪਤੀ ਦੇ