‘ਚ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਚਾਦਰ ਵੇਖ ਕੇ ਪੈਰ ਪਸਾਰਨੇ – ਆਮਦਨ ਅਨੁਸਾਰ ਖ਼ਰਚ ਕਰਨਾ – ਜਿਹੜੇ ਪਰਿਵਾਰ ਚਾਦਰ ਵੇਖ ਕੇ ਪੈਰ ਪਸਾਰਦੇ ਹਨ, ਉਹ ਕਦੇ ਔਖੇ ਨਹੀਂ ਹੁੰਦੇ।
2. ਚਿਹਰਾ ਉਤਰਿਆ ਹੋਣਾ – ਉਦਾਸ ਹੋਣਾ – ਰਕੇਸ਼ ਤੇਰਾ ਚਿਹਰਾ ਉਤਰਿਆ ਹੋਇਆ ਕਿਉਂ ਹੈ, ਜ਼ਰੂਰ ਕੋਈ ਗੱਲ ਹੈ।
3. ਚਾਂਦੀ ਦੀ ਜੁੱਤੀ ਮਾਰਨੀ – ਰਿਸ਼ਵਤ ਦੇਣੀ – ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਵੀ ਚਾਂਦੀ ਦੀ ਜੁੱਤੀ ਮਾਰਨ ਲੱਗਿਆਂ ਬਹੁਤਾ ਵਿਚਾਰ ਨਹੀਂ ਕਰਦੇ।
4. ਚੋਲਾ ਛੱਡਣਾ – ਪਰਲੋਕ ਸਿਧਾਰਨਾ – ਸਵਾਮੀ ਜੀ ਅੱਜ ਸਵੇਰੇ ਚੋਲਾ ਛੱਡ ਗਏ।
5. ਚਿੱਕੜ ਸੁੱਟਣਾ – ਬਦਨਾਮ ਕਰਨਾ – ਦੂਜਿਆਂ ਦੇ ਘਰਾਂ ਤੇ ਚਿੱਕੜ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।