CBSEEducationHistoryHistory of PunjabPunjab School Education Board(PSEB)

ਚੱਪੜਚਿੜੀ ਦੀ ਲੜਾਈ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ‘ਤੇ ਸੰਖੇਪ ਨੋਟ ਲਿਖੇ।

ਜਾਂ

ਪ੍ਰਸ਼ਨ. ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ।

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ?

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ। ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ?

ਜਾਂ

ਪ੍ਰਸ਼ਨ. ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ।

ਉੱਤਰ – ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ। ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖ਼ਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ) ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ। ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ) ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਵਜ਼ੀਰ ਖ਼ਾਂ ਦੁਆਰਾ ਭੇਜੇ ਗਏ ਇੱਕ ਪਠਾਣ ਨੇ ਨੰਦੇੜ ਵਿੱਚ ਗੁਰੂ ਸਾਹਿਬ ਨੂੰ ਛੁਰਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਅਕਾਲ ਚਲਾਣਾ ਕਰ ਗਏ ਸਨ। ਇਨ੍ਹਾਂ ਕਾਰਨਾਂ ਕਰਕੇ ਬੰਦਾ ਸਿੰਘ ਬਹਾਦਰ ਵਜ਼ੀਰ ਖ਼ਾਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਕਿ ਮੁਸਲਮਾਨਾਂ ਨੂੰ ਲੰਬੇ ਸਮੇਂ ਤਕ ਯਾਦ ਰਹੇ।

22 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਸ਼ੁਰੂ ਹੋਈ। ਸ਼ੁਰੂ ਵਿੱਚ ਵਜ਼ੀਰ ਖ਼ਾਂ ਦੇ ਤੋਪਖ਼ਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ।ਬੰਦਾ ਸਿੰਘ ਬਹਾਦਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਂਦੇ ਹੋਏ ਮੁਸਲਮਾਨਾਂ ‘ਤੇ ਬੜਾ ਜ਼ੋਰਦਾਰ ਹਮਲਾ ਕੀਤਾ। ਮੁਸਲਮਾਨਾਂ ਲਈ ਇਸ ਹਮਲੇ ਨੂੰ ਰੋਕਣਾ ਬੜਾ ਮੁਸ਼ਕਿਲ ਹੋ ਗਿਆ। ਫ਼ਤਹਿ ਸਿੰਘ ਨੇ ਵਜ਼ੀਰ ਖ਼ਾਂ ਨੂੰ ਯਮਲੋਕ ਪਹੁੰਚਾ ਦਿੱਤਾ। ਉਸ ਦੀ ਮੌਤ ਦੇ ਨਾਲ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ। ਸਿੱਖਾਂ ਨੇ ਇਨ੍ਹਾਂ ਭੱਜੇ ਜਾਂਦੇ ਸੈਨਿਕਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕਤਲ ਕਰ ਦਿੱਤਾ। ਵਜ਼ੀਰ ਖ਼ਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਉਲਟਾ ਲਟਕਾ ਦਿੱਤਾ ਗਿਆ। 24 ਮਈ ਨੂੰ ਸਿੱਖ ਸੈਨਾਵਾਂ ਸਰਹਿੰਦ ਪਹੁੰਚੀਆਂ। ਉਨ੍ਹਾਂ ਨੇ ਮੁਸਲਮਾਨਾਂ ਦੇ ਅਜਿਹੇ ਆਹੂ ਲਾਹੇ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।


प्रश्न. बंदा सिंह बहादुर की सरहिंद की जीत पर संक्षिप्त टिप्पणी कीजिए।

या

प्रश्न. सरहिंद के युद्ध का संक्षेप में वर्णन कीजिए।

या

प्रश्न. बंदा सिंह बहादुर ने सरहिंद के फौजदार वजीर खान से छोटे साहिबजादा की हत्या का बदला कैसे लिया?

या

प्रश्न. बंदा सिंह बहादुर द्वारा सरहिंद की विजय का वर्णन करें। यह युद्ध सिखों के लिए क्यों महत्वपूर्ण था?

या

प्रश्न. चप्पड़चिड़ी के युद्ध का संक्षेप में वर्णन कीजिए।

उत्तर : सरहिंद की जीत बंदा सिंह बहादुर की सबसे महत्वपूर्ण जीतों में से एक थी। सरहिंद के फौजदार वजीर खान सिखों का सबसे बड़ा दुश्मन था। उसने गुरु गोबिंद सिंह के दो सबसे छोटे साहिबजादों (साहिबज़ादा जोरावर सिंह और साहिबज़ादा फ़तेह सिंह) को जिंदा दीवार में चिनवा दिया था। गुरु जी के दो सबसे बड़े साहिबजादे (साहिबज़ादा अजीत सिंह और साहिबज़ादा जुझार सिंह) चमकौर की लड़ाई में उसकी सेना के हाथों शहीद हो गए थे।

गुरु साहिब को नांदेड़ में वजीर खान द्वारा भेजे गए एक पठान ने चाकू मार दिया था, जिससे उनकी अकाल मृत्यु हो गई थी। इन कारणों से बंदा सिंह बहादुर वज़ीर खान को एक ऐसा सबक सिखाना चाहते थे जो मुसलमानों को लंबे समय तक याद रहे। 22 मई, 1710 ई. में सरहिंद से करीब 16 किलोमीटर दूर चप्पड़चिड़ी में दोनों सेनाओं के बीच भयंकर युद्ध छिड़ गया। शुरुआत में वजीर खान के तोपखाने से सिखों को भारी नुकसान हुआ लेकिन उन्होंने हार नहीं मानी।

बंदा सिंह बहादुर ने सत श्री अकाल का नारा लगाते हुए मुसलमानों पर जोरदार हमला किया। मुसलमानों के लिए इस हमले को रोकना बहुत मुश्किल हो गया था। फतेह सिंह ने वज़ीर खान को यमलोक पहुंचा दिया। उसकी मृत्यु के साथ ही, मुगल सेना में भगदड़ मच गई। सिखों ने इन भागते हुए सैनिकों का पीछा किया और बड़ी संख्या में उन्हें मार डाला। वजीर खान का शव एक पेड़ से उल्टा लटका दिया गया। 24 मई को सिख सेना सरहिंद पहुंची। उन्होंने मुसलमानों को इतने कष्ट दिये कि उनकी रूहें भी काँप उठीं। इस प्रकार बंदा सिंह बहादुर ने सरहिंद की ईंट से ईंट बजा दी।


Question. Write a short note on the conquest of Sirhind by Banda Singh Bahadur.

Or

Question. Write briefly about the Battle of Sirhind.

Or

Question. How did Banda Singh Bahadur take revenge on Wazir Khan, the Faujdar of Sirhind for the martyrdom of the younger sons of Guru Gobind Singh Ji?

Or

Question. Describe Banda Singh Bahadur’s conquest of Sirhind. Why was this battle significant for the Sikhs?

Or

Question. Give an account of the battle of Chaparchiri.

Answer: The victory of Sirhind was one of the most important victories of Banda Singh Bahadur. Wazir Khan, the Faujdar of Sirhind, was the biggest enemy of the Sikhs. He had got Guru Gobind Singh’s two youngest Sahibzadas (Sahibzada Zorawar Singh and Sahibzada Fateh Singh) buried alive in the wall. Guruji’s two eldest Sahibzade (Sahibzada Ajit Singh and Sahibzada Jujhar Singh) were martyred at the hands of his army in the battle of Chamkaur.

Guru Sahib was stabbed to death by a Pathan sent by Wazir Khan to Nanded, leading to his premature death. For these reasons, Banda Singh Bahadur wanted to teach Wazir Khan a lesson that would be remembered by the Muslims for a long time. On May 22, 1710, a fierce battle broke out between the two armies at Chapparchidi, about 16 km from Sirhind. Initially, the Sikhs suffered heavy losses from Wazir Khan’s artillery but they did not give up.

Banda Singh Bahadur launched a vehement attack on the Muslims, raising the slogan of ‘Sat Shri Akal’. It became very difficult for the Muslims to stop this attack. Fateh Singh sent Wazir Khan to Yamlok. With his death, there was a stampede in the Mughal army. The Sikhs chased these fleeing soldiers and killed them in large numbers. Wazir Khan’s body was hung upside down from a tree. The Sikh army reached Sirhind on 24 May. They caused so much suffering to the Muslims that even their souls trembled. Thus Banda Singh Bahadur beat Sirhind brick by brick.