ਚੰਡੀ ਰਾਕਸਿ ਖਾਣੀ ਵਾਹੀ ਦੈਂਤ ਨੂੰ।
ਕਾਵਿ ਟੁਕੜੀ
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ,
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ।
ਚੰਡੀ ਰਾਕਸਿ ਖਾਣੀ ਵਾਹੀ ਦੈਂਤ ਨੂੰ।
ਕੋਪਰ ਚੂਰਿ ਚੁਵਾਣੀ ਲੱਥੀ ਕਰਗ ਲੈ।
ਪਾਖਰ ਤੁਰਾ ਪਲਾਣੀ ਰੁੜਕੀ ਧਰਤ ਜਾਇ
ਲੈਂਦੀ ਅਘਾ ਸਿਧਾਣੀ ਸਿੰਗਾਂ ਬਉਲ ਦਿਆ
ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ
ਰਣ ਵਿੱਚ ਘੱਤੀ ਘਾਣੀ ਲਹੂ ਮਿੱਝ ਦੀ।
ਪ੍ਰਸ਼ਨ 1. ਇਸ ਕਾਵਿ ਟੁਕੜੀ ਵਿੱਚ ਪੇਸ਼ ਦ੍ਰਿਸ਼ ਬਾਰੇ ਦੱਸੋ।
(ੳ) ਦੁਰਗਾ ਦੇਵੀ ਅਤੇ ਦੈਤਾਂ ਦਾ ਯੁੱਧ
(ਅ) ਅੰਗਰੇਜ਼ਾਂ ਦਾ ਯੁੱਧ
(ੲ) ਮੁਗ਼ਲਾਂ ਦਾ ਯੁੱਧ
(ਸ) ਕਾਇਰਤਾ ਦਾ ਦ੍ਰਿਸ਼
ਪ੍ਰਸ਼ਨ 2. ਦੁਰਗਾ ਵੱਲੋਂ ਚਲਾਈ ਤਲਵਾਰ ਦਾ ਵਾਰ ਕਿਹੋ ਜਿਹਾ ਸੀ ?
(ੳ) ਘਟੀਆ
(ਅ) ਠੀਕ ਨਹੀਂ ਸੀ
(ੲ) ਜ਼ਬਰਦਸਤ
(ਸ) ਖੁੰਝ ਗਿਆ
ਪ੍ਰਸ਼ਨ 3 . ਇਸ ਕਾਵਿ ਟੋਟੇ ‘ਚ ਦੁਰਗਾ ਕੌਣ ਹੈ ?
(ੳ) ਮਾਤਾ
(ਅ) ਦੇਵੀ
(ੲ) ਇੱਕ ਔਰਤ
(ਸ) ਰਾਖਸ਼
ਪ੍ਰਸ਼ਨ 4 . ‘ਘਾਣੀ ਲਹੂ ਮਿੱਝ’ ਤੋਂ ਕੀ ਭਾਵ ਹੈ?
(ੳ) ਮਿੱਟੀ ਅਤੇ ਪਾਣੀ
(ਅ) ਮਿੱਟੀ ਅਤੇ ਗਾਰ
(ੲ) ਮੀਂਹ ਦਾ ਪਾਣੀ
(ਸ) ਖ਼ੂਨ ਅਤੇ ਚਰਬੀ
ਪ੍ਰਸ਼ਨ 5 . ਕਿਰਪਾਣੀ ਸ਼ਬਦ ਦਾ ਅਰਥ ਦੱਸੋ।
(ੳ) ਕਿਰਪਾ ਕਰਨਾ
(ਅ) ਕਿਰਪਾਨ
(ੲ) ਮਿਹਰਬਾਨੀ ਕਰਨੀ
(ਸ) ਬਖਸ਼ਿਸ਼ ਕਰਨੀ